ਕੀਵ (ਏ. ਪੀ.)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਕਿਹਾ ਕਿ ਯੂਕ੍ਰੇਨ ਬੁੱਧਵਾਰ ਨੂੰ ਆਪਣਾ ਨਵਾਂ ਸ਼ਾਂਤੀ ਪ੍ਰਸਤਾਵ ਅਮਰੀਕੀ ਵਾਰਤਾਕਾਰਾਂ ਨੂੰ ਸੌਂਪਣ ਵਾਲਾ ਹੈ। ਇਹ ਕਦਮ ਲੱਗਭਗ 30 ਦੇਸ਼ਾਂ ਦੇ ਨੇਤਾਵਾਂ ਨਾਲ ਹੋਣ ਵਾਲੀ ਉਨ੍ਹਾਂ ਦੀ ਅਹਿਮ ਮੀਟਿੰਗ ਤੋਂ ਇਕ ਦਿਨ ਪਹਿਲਾਂ ਉਠਾਇਆ ਜਾ ਰਿਹਾ ਹੈ।
ਇਸ ਵਿਚਾਲੇ ਜਰਮਨ ਚਾਂਸਲਰ ਫ੍ਰੈਡਰਿਕ ਮਰਜ਼, ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫ਼ੋਨ ’ਤੇ ਚਰਚਾ ਕੀਤੀ। ਯੂਰਪੀਅਨ ਨੇਤਾਵਾਂ ਨੇ ਅਧਿਕਾਰਤ ਬਿਆਨਾਂ ’ਚ ਕਿਹਾ ਕਿ ਗੱਲਬਾਤ ਇਕ ‘ਨਿਰਣਾਇਕ ਮੋੜ’ ’ਤੇ ਹੈ। ਟਰੰਪ ਨੇ ਕਿਹਾ ਕਿ ਜ਼ੈਲੇਂਸਕੀ ਨੂੰ ‘ਹਕੀਕਤ’ ਨੂੰ ਸਮਝਣ ਦੀ ਲੋੜ ਹੈ ਅਤੇ ਯੂਰਪੀ ਨੇਤਾ ਇਸ ਹਫਤੇ ਦੇ ਅੰਤ ਵਿਚ ਅਮਰੀਕਾ ਅਤੇ ਯੂਕ੍ਰੇਨ ਨਾਲ ਮੀਟਿੰਗ ਚਾਹੁੰਦੇ ਹਨ।
ਮਸ਼ਹੂਰ ਆਰਕੀਟੈਕਟ ਸਟੈਨਲੀ ਕੋਵਾਕ ਦਾ 98 ਸਾਲ ਦੀ ਉਮਰ ’ਚ ਦਿਹਾਂਤ
NEXT STORY