ਮਾਰੀਉਪੋਲ (ਬਿਊਰੋ): ਰੂਸ ਦੁਆਰਾ ਮਾਰੀਉਪੋਲ ਸ਼ਹਿਰ ਵਿੱਚ 82 ਦਿਨਾਂ ਦੀ ਭਾਰੀ ਬੰਬਾਰੀ ਤੋਂ ਬਾਅਦ ਆਖਰਕਾਰ ਯੂਕ੍ਰੇਨ ਨੇ ਹਾਰ ਮੰਨ ਲਈ ਹੈ। ਯੂਕ੍ਰੇਨ ਨੇ ਮਾਰੀਉਪੋਲ ਵਿੱਚ ਆਪਣੇ ਲੜਾਕੂ ਮਿਸ਼ਨ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਯੂਕ੍ਰੇਨ ਨੇ ਸ਼ਹਿਰ ਦੇ ਬਾਹਰ ਬਣੀ ਸਟੀਲ ਫੈਕਟਰੀ ਤੋਂ ਆਪਣੇ ਸੈਨਿਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ, ਜੋ ਪਿਛਲੇ ਕਈ ਦਿਨਾਂ ਤੋਂ ਰੂਸੀ ਫ਼ੌਜ ਨੂੰ ਜ਼ੋਰਦਾਰ ਜਵਾਬ ਦੇ ਰਹੀ ਹੈ। ਸਭ ਤੋਂ ਪਹਿਲਾਂ 260 ਸੈਨਿਕਾਂ ਨੂੰ ਬਾਹਰ ਕੱਢਿਆ ਗਿਆ ਜੋ ਬੁਰੀ ਤਰ੍ਹਾਂ ਜ਼ਖਮੀ ਸਨ ਪਰ ਰੂਸੀ ਹਮਲੇ ਕਾਰਨ ਉਨ੍ਹਾਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ।
ਰਣਨੀਤਕ ਤੌਰ 'ਤੇ ਮਹੱਤਵਪੂਰਨ ਬੰਦਰਗਾਹ ਸ਼ਹਿਰ ਮਾਰੀਉਪੋਲ ਹੁਣ ਪੂਰੀ ਤਰ੍ਹਾਂ ਰੂਸੀ ਫ਼ੌਜ ਦੁਆਰਾ ਨਿਯੰਤਰਿਤ ਕੀਤਾ ਗਿਆ ਹੈ, ਜੋ ਪੁਤਿਨ ਲਈ ਯੂਕ੍ਰੇਨ ਵਿੱਚ ਜੰਗ ਵਿੱਚ ਸਭ ਤੋਂ ਵੱਡੀ ਜਿੱਤ ਨੂੰ ਦਰਸਾਉਂਦਾ ਹੈ। ਯੂਕ੍ਰੇਨੀ ਫ਼ੌਜ ਦੇ ਜਨਰਲ ਸਟਾਫ ਨੇ ਇਕ ਬਿਆਨ 'ਚ ਕਿਹਾ ਕਿ ਮਾਰੀਉਪੋਲ ਦੀ ਰੱਖਿਆ ਲਈ ਤਾਇਨਾਤ ਫ਼ੌਜ ਨੇ ਆਪਣਾ ਲੜਾਕੂ ਮਿਸ਼ਨ ਪੂਰਾ ਕਰ ਲਿਆ ਹੈ। ਸੁਪਰੀਮ ਮਿਲਟਰੀ ਕਮਾਂਡ ਨੇ ਅਜੋਵਸਟਲ ਸਟੀਲ ਫੈਕਟਰੀ ਵਿੱਚ ਮੌਜੂਦ ਕਮਾਂਡਰਾਂ ਨੂੰ ਆਪਣੇ ਸੈਨਿਕਾਂ ਦੀ ਜਾਨ ਬਚਾਉਣ ਦੇ ਆਦੇਸ਼ ਦਿੱਤੇ ਹਨ।
ਯੂਕ੍ਰੇਨੀ ਫ਼ੌਜ ਨੇ ਕਹੀ ਇਹ ਗੱਲ
ਯੂਕ੍ਰੇਨੀ ਫ਼ੌਜ ਨੇ ਕਿਹਾ ਕਿ ਮਾਰੀਉਪੋਲ ਦੇ ਰੱਖਿਅਕ ਸਾਡੇ ਸਮੇਂ ਦੇ ਨਾਇਕਾਂ ਵਾਂਗ ਹਨ ਅਤੇ ਉਹਨਾਂ ਨੂੰ ਇਤਿਹਾਸ ਵਿੱਚ ਯਾਦ ਕੀਤਾ ਜਾਵੇਗਾ। ਇਸ ਵਿੱਚ ਵਿਸ਼ੇਸ਼ ਅਜ਼ੋਵ ਯੂਨਿਟ ਸ਼ਾਮਲ ਹੈ। ਯੂਕ੍ਰੇਨ ਦੀ ਉਪ ਰੱਖਿਆ ਮੰਤਰੀ ਹੰਨਾਹ ਮਲੇਰ ਨੇ ਸੋਮਵਾਰ ਰਾਤ ਨੂੰ ਕਿਹਾ ਕਿ 53 ਗੰਭੀਰ ਜ਼ਖਮੀ ਸੈਨਿਕਾਂ ਨੂੰ ਰੂਸ ਦੇ ਨਿਯੰਤਰਿਤ ਸ਼ਹਿਰ ਨੋਵੋਜ਼ੋਵਸਕ ਤੋਂ ਅਤੇ 200 ਹੋਰਾਂ ਨੂੰ ਓਲੇਨਿਵਕਾ ਤੋਂ ਬਾਹਰ ਕੱਢਿਆ ਗਿਆ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਸਟੀਲ ਫੈਕਟਰੀ ਵਿੱਚ ਕਿੰਨੇ ਸੈਨਿਕ ਹਨ ਪਰ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਹੈ ਕਿ ਅਸੀਂ ਆਪਣੇ ਸੈਨਿਕਾਂ ਦੀ ਸੁਰੱਖਿਆ ਦੀ ਆਸ ਕਰਦੇ ਹਾਂ।
ਜ਼ੇਲੇਂਸਕੀ ਨੇ ਕਿਹਾ ਕਿ ਮੈਂ ਇਹ ਰੇਖਾਂਕਿਤ ਕਰਨਾ ਚਾਹੁੰਦਾ ਹਾਂ ਕਿ ਯੂਕ੍ਰੇਨ ਨੂੰ ਆਪਣੇ ਹੀਰੋ ਨੂੰ ਜ਼ਿੰਦਾ ਲਿਆਉਣਾ ਚਾਹੀਦਾ ਹੈ। ਇਹ ਸਾਡਾ ਸਿਧਾਂਤ ਹੈ। ਯੂਕ੍ਰੇਨ ਦੇ ਸਟੀਲ ਫੈਕਟਰੀ ਤੋਂ ਆਪਣੀਆਂ ਫ਼ੌਜਾਂ ਦੀ ਵਾਪਸੀ ਨਾਲ ਯੂਕ੍ਰੇਨ ਵਿੱਚ ਸਭ ਤੋਂ ਖੂਨੀ ਅਤੇ ਸਭ ਤੋਂ ਲੰਮੀ ਜੰਗ ਨੂੰ ਖ਼ਤਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਹ ਯੂਕ੍ਰੇਨੀ ਫ਼ੌਜ ਲਈ ਬਹੁਤ ਮਹੱਤਵਪੂਰਨ ਹਾਰ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਲਈ ਵੱਡੀ ਜਿੱਤ ਹੈ। ਮਾਰੀਉਪੋਲ ਸ਼ਹਿਰ ਖੰਡਰ ਵਿੱਚ ਤਬਦੀਲ ਹੋ ਚੁੱਕਾ ਹੈ ਅਤੇ ਯੂਕ੍ਰੇਨ ਦਾ ਦਾਅਵਾ ਹੈ ਕਿ ਰੂਸੀ ਬਲਾਂ ਨੇ ਕਬਜ਼ਾ ਕਰਨ ਤੋਂ ਪਹਿਲਾਂ ਹਜ਼ਾਰਾਂ ਲੋਕਾਂ ਨੂੰ ਮਾਰ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟਿਸ਼ ਨਾਗਰਿਕ ਨੇ 16ਵੀਂ ਵਾਰ ਮਾਊਂਟ ਐਵਰੈਸਟ ਕੀਤਾ ਫਤਹਿ
ਉੱਥੇ ਯੂਕ੍ਰੇਨ ਦੇ ਲੋਕਾਂ ਲਈ ਸਟੀਲ ਫੈਕਟਰੀ ਰੂਸੀ ਹਮਲੇ ਵਿਰੁੱਧ ਸੰਘਰਸ਼ ਦਾ ਪ੍ਰਤੀਕ ਬਣ ਗਈ, ਜਿੱਥੇ ਰੂਸੀ ਫ਼ੌਜ ਵੱਲੋਂ ਸ਼ਹਿਰ 'ਤੇ ਕਬਜ਼ਾ ਕਰਨ ਦੇ ਬਾਵਜੂਦ 3000 ਫ਼ੌਜੀਆਂ ਨੇ ਹਾਰ ਨਹੀਂ ਮੰਨੀ ਅਤੇ ਜ਼ੋਰਦਾਰ ਜਵਾਬੀ ਕਾਰਵਾਈ ਕੀਤੀ। ਦੋਸ਼ ਹਨ ਕਿ ਰੂਸੀ ਫ਼ੌਜ ਨੇ ਇਨ੍ਹਾਂ ਯੂਕ੍ਰੇਨੀ ਫ਼ੌਜੀਆਂ ਦਾ ਮਨੋਬਲ ਤੋੜਨ ਲਈ ਫਾਸਫੋਰਸ ਬੰਬਾਂ ਦੀ ਵਰਤੋਂ ਕੀਤੀ। ਅਜ਼ੋਵ ਰੈਜੀਮੈਂਟ ਦਾ ਗਠਨ ਰਾਸ਼ਟਰਵਾਦੀ ਸਮੂਹਾਂ ਦੁਆਰਾ ਕ੍ਰੀਮੀਆ ਦੇ ਰੂਸੀ ਕਬਜ਼ੇ ਤੋਂ ਬਾਅਦ ਕੀਤਾ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਮਰਾਨ ਖਾਨ ਦੇ ਦੋਵੇਂ ਮੋਬਾਈਲ ਚੋਰੀ, ਕੀ ਕਤਲ ਤੋਂ ਬਾਅਦ ਖੁਲਾਸੇ ਵਾਲੀ ਰਿਕਾਰਡਿੰਗ ਲੱਭ ਰਹੇ ਹਨ ਦੁਸ਼ਮਣ?
NEXT STORY