ਕੀਵ (ਵਾਰਤਾ): ਰੂਸੀ ਹਮਲੇ ਦੇ ਅੱਠਵੇਂ ਦਿਨ ਵਿਚ ਦਾਖਲ ਹੋਣ ਅਤੇ 2,000 ਤੋਂ ਵੱਧ ਯੂਕ੍ਰੇਨ ਦੇ ਨਾਗਰਿਕਾਂ ਦੇ ਮਾਰੇ ਜਾਣ ਦੇ ਖਦਸ਼ੇ ਦੇ ਵਿਚਕਾਰ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੇ ਲੋਕ ਡਰਨ ਵਾਲੇ ਨਹੀਂ ਹਨ, ਨਾ ਉਹ ਟੁੱਟਣਗੇ ਅਤੇ ਨਾ ਹੀ ਆਤਮ ਸਮਰਪਣ ਕਰਨਗੇ।
ਪੜ੍ਹੋ ਇਹ ਅਹਿਮ ਖ਼ਬਰ- ਜੰਗ ਦੇ 8ਵੇਂ ਦਿਨ ਰੂਸ ਦਾ ਦਾਅਵਾ, 1600 ਯੂਕ੍ਰੇਨੀ ਫ਼ੌਜੀ ਠਿਕਾਣਿਆਂ ਨੂੰ ਕੀਤਾ ਨਸ਼ਟ
ਜ਼ੇਲੇਂਸਕੀ ਨੇ ਆਪਣੇ ਟੈਲੀਗ੍ਰਾਮ ਚੈਨਲ ਵਿੱਚ ਕਿਹਾ ਕਿ ਉਨ੍ਹਾਂ ਨੇ ਸਾਨੂੰ ਕਈ ਵਾਰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਅਜਿਹਾ ਨਹੀਂ ਕਰ ਸਕੇ। ਜੇਕਰ ਕੋਈ ਇਹ ਸੋਚਦਾ ਹੈ ਕਿ ਯੂਕ੍ਰੇਨੀਅਨ ਡਰ ਜਾਣਗੇ, ਟੁੱਟ ਜਾਣਗੇ ਜਾਂ ਆਤਮ ਸਮਰਪਣ ਕਰ ਦੇਣਗੇ, ਉਹ ਯੂਕ੍ਰੇਨ ਬਾਰੇ ਕੁਝ ਨਹੀਂ ਜਾਣਦਾ। ਯੂਕ੍ਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਘਰ ਜਾਓ। ਰੂਸੀ ਬੋਲਣ ਵਾਲੇ ਲੋਕਾਂ ਦੀ ਰੱਖਿਆ ਕਰੋ। ਯੂਕ੍ਰੇਨ ਦੇ ਵਿਦੇਸ਼ ਮੰਤਰੀ ਦਮਿਤਰੀ ਕੁਲੇਬਾ ਨੇ ਬੁੱਧਵਾਰ ਤੋਂ ਐਨਰਗੋਦਰ ਵਿੱਚ ਚੱਲ ਰਹੇ ਵੱਡੇ ਵਿਰੋਧ ਬਾਰੇ ਕਿਹਾ ਕਿ ਇਹ ਯੂਕ੍ਰੇਨ ਲਈ ਇੱਕ ਸੱਚਾ ਲੋਕ ਯੁੱਧ ਹੈ।
ਪੜ੍ਹੋ ਇਹ ਅਹਿਮ ਖ਼ਬਰ - ਕੀ ਭਾਰਤ 'ਤੇ CAATSA ਤਹਿਤ ਲੱਗਣਗੀਆਂ ਪਾਬੰਦੀਆਂ? ਬਾਈਡੇਨ ਜਲਦ ਲੈਣਗੇ ਫ਼ੈਸਲਾ
ਕੁਲੇਬਾ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕੋਲ ਇਸ ਨੂੰ ਜਿੱਤਣ ਦਾ ਕੋਈ ਮੌਕਾ ਨਹੀਂ ਹੈ। ਸਾਨੂੰ ਯੂਕ੍ਰੇਨ ਦੀ ਰੱਖਿਆ ਵਿੱਚ ਮਦਦ ਕਰਨ ਲਈ ਭਾਈਵਾਲਾਂ ਦੀ ਲੋੜ ਹੈ। ਖਾਸ ਕਰਕੇ ਹਵਾ ਵਿੱਚ। ਹੁਣ ਆਮਸਾਨ ਹੁਣ ਬੰਦ ਕਰੋ!" ਨੀਪਰ ਨਦੀ ਦੇ ਤੱਟ 'ਤੇ ਸਥਿਤ ਐਨਰਗੋਡਾਰ ਜਿੱਥੋਂ ਦੀ ਆਬਾਦੀ 53,000 ਤੋਂ ਘੱਟ ਹੈ, ਵਿਚ ਸੈਂਕੜੇ ਲੋਕਾਂ ਨੇ ਬੁੱਧਵਾਰ ਨੂੰ ਰੂਸੀ ਫ਼ੌਜੀ ਕਾਫਲਿਆਂ ਨੂੰ ਰੋਕਣ ਲਈ ਮੁੱਖ ਸੜਕਾਂ ਨੂੰ ਰੋਕ ਦਿੱਤਾ। ਐਨਰਗੋਡਾਰ ਵਿਚ ਯੂਰਪ ਦਾ ਸਭ ਤੋਂ ਵੱਡਾ ਪਾਵਰ ਪਲਾਂਟ ਅਤੇ ਜ਼ਪੋਰੀਝਜ਼ਿਆ ਨਿਊਕਲੀਅਰ ਪਾਵਰ ਪਲਾਂਟ ਸਥਿਤ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜੰਗ ਦੇ 8ਵੇਂ ਦਿਨ ਰੂਸ ਦਾ ਦਾਅਵਾ, 1600 ਯੂਕ੍ਰੇਨੀ ਫ਼ੌਜੀ ਟਿਕਾਣਿਆਂ ਨੂੰ ਕੀਤਾ ਨਸ਼ਟ
NEXT STORY