ਵਾਸ਼ਿੰਗਟਨ - ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ 'ਚ ਸਕੂਲ ਦੇ ਕਲਾਸਰੂਮ 'ਚ ਸਮਾਰਟਫੋਨ 'ਤੇ ਪਾਬੰਦੀ ਲਗਾਉਣ ਲਈ ਕਿਹਾ ਗਿਆ ਹੈ। ਯੂਨੈਸਕੋ ਦੀ ਸਿੱਖਿਆ, ਵਿਗਿਆਨ ਅਤੇ ਸੱਭਿਆਚਾਰ ਦੀ ਸ਼ਾਖਾ ਦਾ ਕਹਿਣਾ ਹੈ ਕਿ ਮੋਬਾਈਲ 'ਤੇ ਪਾਬੰਦੀ ਲਗਾਉਣ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਸੁਧਾਰ ਹੋਵੇਗਾ। ਉਹ ਆਨਲਾਈਨ ਹੋਣ ਵਾਲੇ ਸ਼ੋਸ਼ਣ ਤੋਂ ਵੀ ਬਚਣਗੇ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਨਾਲ ਬੱਚਿਆਂ ਦੀ ਪੜ੍ਹਾਈ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਇਸ ਤੋਂ ਇਲਾਵਾ ਜ਼ਿਆਦਾ ਦੇਰ ਤੱਕ ਮੋਬਾਈਲ ਦੇਖਣ ਕਾਰਨ ਉਨ੍ਹਾਂ ਦੀ ਮਾਨਸਿਕ ਸਥਿਤੀ ਵੀ ਪ੍ਰਭਾਵਿਤ ਹੋ ਰਹੀ ਹੈ। ਯੂਨੈਸਕੋ ਦੇ ਡਾਇਰੈਕਟਰ-ਜਨਰਲ ਐਂਡੇ ਅਲੋਜਾ ਨੇ ਕਿਹਾ ਕਿ ਮੋਬਾਈਲ ਦੀ ਵਰਤੋਂ ਸਿੱਖਣ ਦੇ ਤਜ਼ਰਬਿਆਂ ਨੂੰ ਵਧਾਉਣ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਫਾਇਦੇ ਲਈ ਕੀਤੀ ਜਾਣੀ ਚਾਹੀਦੀ ਹੈ, ਨਾ ਕਿ ਉਹਨਾਂ ਦੇ ਨੁਕਸਾਨ ਲਈ। ਵਿਦਿਆਰਥੀਆਂ ਦੀਆਂ ਲੋੜਾਂ ਨੂੰ ਪਹਿਲ ਦੇਣ ਦੇ ਨਾਲ-ਨਾਲ ਅਧਿਆਪਕਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ।ਆਨਲਾਈਨ ਕੁਨੈਕਸ਼ਨ ਸਿੱਖਿਆ ਵਿੱਚ ਜ਼ਰੂਰੀ ਮਨੁੱਖੀ ਸੰਪਰਕ ਦਾ ਕੋਈ ਬਦਲ ਨਹੀਂ ਹੈ।
ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਡਿਜੀਟਲ ਤਕਨੀਕ ਵਰਗੇ ਆਰਟੀਫਿਸ਼ੀਅਲ ਇੰਟੈਲੀਜੈਂਸ ਸਿੱਖਿਆ ਦੇ ਖੇਤਰ 'ਚ ਇਨਸਾਨਾਂ 'ਤੇ ਭਾਰੀ ਨਹੀਂ ਪੈ ਸਕਦੇ ਹਨ। ਇਸ ਦਾ ਸਿੱਖਿਆ ਵਿੱਚ ਮਨੁੱਖਾਂ ਦੀ ਭੂਮਿਕਾ 'ਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ। ਇਹ ਕਲਾਸਰੂਮ ਵਿੱਚ ਆਹਮੋ-ਸਾਹਮਣੇ ਕੀਤੀ ਜਾਣ ਵਾਲੀ ਪੜ੍ਹਾਈ ਦਾ ਬਦਲ ਨਹੀਂ ਹੋ ਸਕਦਾ ਹੈ। ਰਿਪੋਰਟ ਤੋਂ ਇਹ ਸਿੱਟਾ ਕੱਢਿਆ ਗਿਆ ਹੈ ਕਿ ਸਾਰੇ ਬਦਲਾਅ ਤਰੱਕੀ ਦੇ ਨਹੀਂ ਹੁੰਦੇ ਹਨ। ਇਹ ਜ਼ਰੂਰੀ ਨਹੀਂ ਕਿ ਜੇਕਰ ਕੋਈ ਚੀਜ਼ ਆਸਾਨੀ ਨਾਲ ਕੀਤੀ ਜਾ ਰਹੀ ਹੈ ਤਾਂ ਉਹ ਬਿਹਤਰ ਹੋ ਰਹੀ ਹੈ। ਰਿਪੋਰਟ ਵਿੱਚ ਸਿੱਖਿਆ ਨੀਤੀਆਂ ਬਣਾਉਣ ਵਾਲਿਆਂ ਨੂੰ ਸਿੱਖਿਆ ਦੇ ਸਮਾਜਿਕ ਪਹਿਲੂ ਵੱਲ ਧਿਆਨ ਦੇਣ ਲਈ ਵੀ ਕਿਹਾ ਗਿਆ ਹੈ।
================
ਪਾਕਿ ਦੇ ਗੁਰਦੁਆਰੇ ਬੁੱਚੜਖਾਨੇ ਤੇ ਕਬਰਿਸਤਾਨ ’ਚ ਤਬਦੀਲ, ਫਿਰ ਵੀ ਇਸ ਮੁੱਦੇ ’ਤੇ ਖਾਮੋਸ਼ ਰਹਿੰਦੇ ਹਨ ਖਾਲਿਸਤਾਨੀ
NEXT STORY