ਸਿਓਲ-ਸੰਯੁਕਤ ਰਾਸ਼ਟਰ ਸਕੱਤਰ-ਜਨਰਲ ਐਂਟੋਨੀਓ ਗੁਤਾਰੇਸ ਨੇ ਉੱਤਰੀ ਕੋਰੀਆ ਨੂੰ ਪ੍ਰਮਾਣੂ ਹਥਿਆਰ ਰਹਿਤ ਦੇਸ਼ ਬਣਾਉਣ ਲਈ ਸ਼ੁੱਕਰਵਾਰ ਨੂੰ ਆਪਣੀ ਵਚਨਬੱਧਤਾ ਜਤਾਈ। ਹਾਲਾਂਕਿ, ਸੁਰੱਖਿਆ ਪ੍ਰੀਸ਼ਦ ਦੇ ਕੁਝ ਮੈਂਬਰ ਦੇਸ਼ਾਂ ਨੇ ਉੱਤਰੀ ਕੋਰੀਆ ਨੂੰ ਆਪਣੇ ਪ੍ਰਮਾਣੂ ਹਥਿਆਰਾਂ ਅਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮਾਂ ਨੂੰ ਫੈਲਾਉਣ ਲਈ ਜ਼ਿਆਦਾ ਗੁਜਾਇੰਸ਼ ਦਿੱਤੀ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ਦੇ ਸ਼ਹਿਰਾਂ 'ਚ ਗੋਲੀਬਾਰੀ, ਪ੍ਰਮਾਣੂ ਪਲਾਂਟ ਦੇ ਨੇੜੇ ਦੇ ਇਲਾਕਿਆਂ ਨੂੰ ਵੀ ਬਣਾਇਆ ਗਿਆ ਨਿਸ਼ਾਨਾ
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੋਲ ਤੋਂ ਸਿਓਲ ਨਾਲ ਮੁਲਾਕਾਤ ਦੌਰਾਨ ਗੁਤਾਰੇਸ ਨੇ ਕੋਰੀਆਈ ਪ੍ਰਾਇਦੀਪ ਅਤੇ ਉੱਤਰੀ ਕੋਰੀਆ 'ਚ ਪੂਰਾ, ਪ੍ਰਮਾਣਿਤ ਕੀਤੇ ਜਾਣ ਯੋਗ ਅਤੇ ਨਾ ਬਦਲਣਯੋਗ ਪ੍ਰਮਾਣੂ ਨਿਰਸਸ਼ਤੀਕਰਨ ਦੇ ਪ੍ਰਤੀ ਸੰਯੁਕਤ ਰਾਸ਼ਟਰ ਦੀ ਸਪੱਸ਼ਟ ਵਚਨਬੱਧਤਾ ਜਤਾਈ। ਉਨ੍ਹਾਂ ਨੇ ਯੂਨ ਨੂੰ ਕਿਹਾ ਕਿ ਪੂਰੇ ਖੇਤਰ 'ਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਲਿਆਉਣਾ ਇਕ ਬੁਨਿਆਦੀ ਉਦੇਸ਼ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਸ਼ਾਂਤੀ ਵਿਵਸਥਾ ਕਾਇਮ ਰੱਖਣ ਦੀਆਂ ਕੋਸ਼ਿਸ਼ਾਂ ਅਤੇ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ 'ਚ ਦੱਖਣੀ ਕੋਰੀਆ ਦੀ ਹਿੱਸੇਦਾਰੀ ਦੀ ਪ੍ਰਸ਼ੰਸਾ ਕਰਦੇ ਹੋਏ ਇਹ ਕਿਹਾ।
ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਅਮਿਤ ਪੰਘਾਲ ਸੈਮੀਫਾਈਨਲ 'ਚ, ਭਾਰਤ ਦਾ ਮੁੱਕੇਬਾਜ਼ੀ 'ਚ ਚੌਥਾ ਤਮਗਾ ਪੱਕਾ
ਗੁਤਾਰੇਸ ਵੀਰਵਾਰ ਨੂੰ ਦੱਖਣੀ ਕੋਰੀਆ ਪਹੁੰਚੇ। ਉਨ੍ਹਾਂ ਨੇ ਬਾਅਦ 'ਚ ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਪਾਰਕ ਜਿਨ ਨਾਲ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ਨੇ ਇਸ ਸਾਲ 30 ਤੋਂ ਜ਼ਿਆਦਾ ਮਿਜ਼ਾਇਲਾਂ ਦਾ ਪ੍ਰੀਖਣ ਕੀਤਾ। ਉਸ ਨੇ 2017 ਤੋਂ ਬਾਅਦ ਇਸ ਸਾਲ ਪਹਿਲੀ ਵਾਰ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਦਾ ਵੀ ਪ੍ਰੀਖਣ ਕੀਤਾ।
ਇਹ ਵੀ ਪੜ੍ਹੋ : ਰਿਲਾਇੰਸ ਬ੍ਰਾਂਡਸ ਲਿਮਟਿਡ ਨੇ ਬਾਲੇਨਸਿਏਗਾ ਨਾਲ ਇਕ ਫ੍ਰੈਂਚਾਇਜ਼ੀ ਸਮਝੌਤੇ 'ਤੇ ਕੀਤੇ ਦਸਤਖਤ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਇਕਵਾਡੋਰ 'ਚ ਮੰਕੀਪਾਕਸ ਦੇ 16 ਮਾਮਲਿਆਂ ਦੀ ਹੋਈ ਪੁਸ਼ਟੀ
NEXT STORY