ਸੰਯੁਕਤ ਰਾਸ਼ਟਰ (ਭਾਸ਼ਾ) : ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਗਲੋਬਲ ਅੱਤਵਾਦ ’ਤੇ ਚਿੰਤਾ ਜਤਾਉਂਦੇ ਹੋਏ ਚਿਤਾਵਨੀ ਦਿੱਤੀ ਹੈ ਕਿ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਜਿੱਤ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਹੋਰ ਸਮੂਹਾਂ ਦੇ ਹੌਂਸਲੇ ਬੁਲੰਦ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਚਾਹੁੰਦਾ ਹੈ ਕਿ ਅਫ਼ਗਾਨਿਸਤਾਨ ਅੰਤਰਰਾਸ਼ਟਰੀ ਸਬੰਧਾਂ ਵਿਚ ਸਕਾਰਾਤਮਕ ਭੂਮਿਕਾ ਨਿਭਾਏ, ਜਿਸ ਲਈ ਤਾਲਿਬਾਨ ਨਾਲ ਗੱਲਬਾਤ ਬਹੁਤ ਜ਼ਰੂਰੀ ਹੈ। ਤਾਲਿਬਾਨ ਦੇ ਮੈਂਬਰਾਂ ਨੇ ਅਗਸਤ ਮਹੀਨੇ ਵਿਚ ਅਫ਼ਗਾਨਿਸਤਾਨ ’ਤੇ ਆਪਣਾ ਕੰਟਰੋਲ ਕਰ ਲਿਆ ਅਤੇ ਪੱਛਮੀ ਦੇਸ਼ਾਂ ਵੱਲੋਂ ਸਮਰਥਿਤ ਪਿਛਲੀ ਸਰਕਾਰ ਨੂੰ ਸੱਤਾ ਤੋਂ ਬੇਦਖ਼ਲ ਹੋਣ ’ਤੇ ਮਜ਼ਬੂਰ ਕਰ ਦਿੱਤਾ।
ਇਹ ਵੀ ਪੜ੍ਹੋ: ਨਿਊਯਾਰਕ 'ਚ ਪੰਜਾਬੀ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ
ਗੁਤਾਰੇਸ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਹੈਡਕੁਆਰਟਰ ਵਿਚ ਪੱਤਰਕਾਰ ਸੰਮੇਲਨ ਵਿਚ ਕਿਹਾ, ‘ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਅਸੀਂ ਜੋ ਦੇਖ ਰਹੇ ਹਾਂ, ਉਸ ਤੋਂ ਮੈਂ ਬਹੁਤ ਚਿੰਤਤ ਹਾਂ। ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਜਿੱਤ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਹੋਰ ਸਮੂਹਾਂ ਦੇ ਹੌਂਸਲੇ ਬੁਲੰਦ ਕਰ ਸਕਦੀ ਹੈ, ਭਾਵੇਂ ਹੀ ਉਹ ਸਮੂਹ ਤਾਲਿਬਾਨ ਤੋਂ ਵੱਖ ਹਨ ਅਤੇ ਮੈਨੂੰ ਉਨ੍ਹਾਂ ਵਿਚ ਕੋਈ ਸਮਾਨਤਾ ਨਜ਼ਰ ਨਹੀਂ ਆਉਂਦੀ।’ ਉਨ੍ਹਾਂ ਕਿਹਾ ਕਿ ਇਸ ਸੰਦਰਭ ਵਿਚ ਉਹ ਸਾਹੇਲ ਵਰਗੇ ਦ੍ਰਿਸ਼ਾਂ ਨੂੰ ਲੈ ਕੇ ਬਹੁਤ ਚਿੰਤਤ ਹਨ, ਜਿੱਥੇ ‘ਅੱਤਵਾਦ ਦੀ ਚੁਣੌਤੀ ਨਾਲ ਨਜਿੱਠਣ ਲਈ ਸਾਡੇ ਕੋਲ ਅੱਜ ਕੋਈ ਪ੍ਰਭਾਵੀ ਸੁਰੱਖਿਆ ਪ੍ਰਣਾਲੀ ਨਹੀਂ ਹੈ’ ਅਤੇ ਇਸ ਲਈ ਅੱਤਵਾਦੀਆਂ ਦੀ ਪਕੜ ਮਜ਼ਬੂਤ ਹੋ ਰਹੀ ਹੈ ਅਤੇ ਮੌਜੂਦਾ ਹਾਲਾਤ ਨਾਲ ਉਨ੍ਹਾਂ ਦੇ ਹੌਂਸਲੇ ਬੁਲੰਦ ਹੋਣਗੇ। ਦੁਨੀਆ ਦੇ ਦੂਜੇ ਹਿੱਸਿਆਂ ਦੇ ਬਾਰੇ ਵਿਚ ਵੀ ਇਹ ਕਿਹਾ ਜਾ ਸਕਦਾ ਹੈ। ਸਾਹੇਲ ਅਫ਼ਰੀਕਾ ਦਾ ਇਕ ਖੇਤਰ ਹੈ।
ਇਹ ਵੀ ਪੜ੍ਹੋ: ਅਮਰੀਕੀ ਰੈਪਰ ਨੇ ਸਿਰ ’ਤੇ ਲਗਵਾਏ ਸੋਨੇ ਦੇ ਵਾਲ, ਜੁਲਫ਼ਾਂ ਦੀ ਜਗ੍ਹਾ ਲਹਿਰਾਉਂਦਾ ਹੈ ਜੰਜ਼ੀਰਾਂ (ਤਸਵੀਰਾਂ)
ਗੁਤਾਰੇਸ ਨੇ ਕਿਹਾ, ‘ਜੇਕਰ ਕੋਈ ਸਮੂਹ ਹੈ, ਭਾਵੇਂ ਹੀ ਛੋਟਾ ਸਮੂਹ ਹੈ, ਜਿਸ ਨੂੰ ਕੱਟੜ ਬਣਾਇਆ ਗਿਆ ਹੈ ਅਤੇ ਜੋ ਹਰ ਸਥਿਤੀ ਵਿਚ ਮਰਨ ਨੂੰ ਤਿਆਰ ਹੈ, ਜੋ ਮੌਤ ਨੂੰ ਚੰਗੀ ਗੱਲ ਮੰਨਦਾ ਹੈ, ਜੇਕਰ ਅਜਿਹਾ ਸਮੂਹ ਕਿਸੇ ਦੇਸ਼ ’ਤੇ ਹਮਲੇ ਦਾ ਫ਼ੈਸਲਾ ਕਰਦਾ ਹੈ ਤਾਂ ਅਸੀਂ ਦੇਖਦੇ ਹਾਂ ਕਿ ਫ਼ੌਜਾਂ ਵੀ ਉਨ੍ਹਾਂ ਦਾ ਸਾਹਮਣਾ ਕਰਨ ਵਿਚ ਅਸਮਰਥ ਹੋ ਜਾਂਦੀਆਂ ਹਨ ਅਤੇ ਮੈਦਾਨ ਛੱਡ ਦਿੰਦੀਆਂ ਹਨ। ਅਫ਼ਗਾਨ ਫ਼ੌਜ 7 ਦਿਨ ਵਿਚ ਗਾਇਬ ਹੋ ਗਈ।’ ਸੰਯੁਕਤ ਰਾਸ਼ਟਰ ਮੁਖੀ ਨੇ ਕਿਹਾ, ‘ਮੈਂ ਅੱਤਵਾਦ ਨੂੰ ਲੈ ਕੇ ਬਹੁਤ ਚਿੰਤਤ ਹਾਂ। ਮੈਨੂੰ ਇਸ ਗੱਲ ਦੀ ਬਹੁਤ ਫਿਕਰ ਹੈ ਕਿ ਕਈ ਦੇਸ਼ ਇਸ ਨਾਲ ਲੜਨ ਲਈ ਤਿਆਰ ਨਹੀਂ ਹਨ ਅਤੇ ਸਾਨੂੰ ਅੱਤਵਾਦ ਨਾਲ ਲੜਾਈ ਵਿਚ ਦੇਸ਼ਾਂ ਵਿਚਾਲੇ ਜ਼ਿਆਦਾ ਮਜ਼ਬੂਤ ਏਕਤਾ ਅਤੇ ਇਕਜੁੱਟਤਾ ਚਾਹੀਦੀ ਹੈ।’
ਇਹ ਵੀ ਪੜ੍ਹੋ: ਤਾਲਿਬਾਨ ਸਰਕਾਰ ਕੌਮਾਂਤਰੀ ਭਾਈਚਾਰੇ ਅਤੇ ਅਮਰੀਕਾ ਦੀਆਂ ਉਮੀਦਾਂ ਮੁਤਾਬਕ ਨਹੀਂ: ਬਾਈਡੇਨ ਪ੍ਰਸ਼ਾਸਨ
ਸੰਯੁਕਤ ਰਾਸ਼ਟਰ ਮਨੁੱਖੀ ਏਜੰਸੀ ਦੇ ਮੁਖੀ ਮਾਰਟਿਨ ਗ੍ਰਿਫਿਥਸ ਨੇ ਤਾਲਿਬਾਨ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਸੀ। ਇਸ ਦੀ ਪਿੱਠਭੂਮੀ ਵਿਚ ਗੁਤਾਰੇਸ ਨੇ ਕਿਹਾ, ‘ਆਪਣੇ ਪੱਧਰ ’ਤੇ ਦੁਨੀਆ ਦੇ ਉਹ ਪਹਿਲੇ ਨੇਤਾ ਹਨ, ਜੋ ਤਾਲਿਬਾਨ ਲੀਡਰਸ਼ਿਪ ਨਾਲ ਗੱਲ ਕਰਨ ਕਾਬੁਲ ਗਏ। ਅਸੀਂ ਤਾਲਿਬਾਨ ਨਾਲ ਸਥਾਈ ਰੂਪ ਨਾਲ ਗੱਲਬਾਤ ਬਣਾ ਰਹੇ ਹਾਂ ਅਤੇ ਸਾਡਾ ਮੰਨਣਾ ਹੈ ਕਿ ਤਾਲਿਬਾਨ ਨਾਲ ਗੱਲਬਾਤ ਇਸ ਸਮੇਂ ਪੂਰੀ ਤਰ੍ਹਾਂ ਜ਼ਰੂਰੀ ਹੈ।’ ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਨੂੰ ਹੁਣ ਹੋਰ ਅੱਤਵਾਦ ਦੀ ਪਨਾਹਗਾਹ ਨਹੀਂ ਬਣਨ ਦੇਣਾ ਚਾਹੀਦਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਆਸਟ੍ਰੇਲੀਆ : ਨਿਊ ਸਾਊਥ ਵੇਲਜ਼ ਦੇ 38 ਇਲਾਕਿਆਂ ਨੂੰ ਛੱਡ ਬਾਕੀ ’ਚ ਖੁੱਲ੍ਹੇਗਾ ਲਾਕਡਾਊਨ
NEXT STORY