ਵਾਸ਼ਿੰਗਟਨ (ਬਿਊਰੋ): ਯੂਨਾਈਟਿਡ ਏਅਰਲਾਈਨਜ਼ ਦੇ ਜਹਾਜ਼ ਦਾ ਇੱਕ ਦਿਲ ਦਹਿਣਾ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਟੇਕਆਫ ਦੌਰਾਨ ਜਹਾਜ਼ ਦੇ ਇਕ ਵਿੰਗ 'ਚੋਂ ਚੰਗਿਆੜੀਆਂ ਨਿਕਲ ਰਹੀਆਂ ਹਨ। ਜਿਸ ਕਿਸੇ ਨੇ ਵੀ ਹਵਾਈ ਜਹਾਜ਼ ਵਿਚੋਂ ਚੰਗਿਆੜੀਆਂ ਨੂੰ ਹਵਾ ਵਿਚ ਦੇਖਿਆ, ਉਹ ਕਿਸੇ ਅਣਸੁਖਾਵੀਂ ਘਟਨਾ ਦੇ ਡਰ ਨਾਲ ਘਬਰਾ ਗਿਆ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਹਾਜ਼ 'ਚ ਬੈਠੇ ਯਾਤਰੀਆਂ ਦੀ ਕੀ ਹਾਲਤ ਹੋਈ ਹੋਵੇਗੀ। ਜਹਾਜ਼ 'ਚੋਂ ਨਿਕਲੀਆਂ ਚੰਗਿਆੜੀਆਂ ਜ਼ਮੀਨ ਤੱਕ ਡਿੱਗੀਆਂ। ਇਹ ਜਹਾਜ਼ ਇੱਕ ਬੋਇੰਗ 777-200 ਹੈ ਜੋ N787UA ਵਜੋਂ ਰਜਿਸਟਰਡ ਹੈ, ਜਿਸਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਸ਼ੇਅਰ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਨਿਊਜਰਸੀ ਦੇ ਨੇਵਾਰਕ ਅਤੇ ਬ੍ਰਾਜ਼ੀਲ ਦੇ ਸਾਓ ਪਾਓਲੋ ਵਿਚਕਾਰ ਉਡਾਣ ਭਰ ਰਿਹਾ ਸੀ। ਇਹ ਚੰਗਿਆੜੀਆਂ ਕਥਿਤ ਤੌਰ 'ਤੇ ਉਦੋਂ ਦੇਖੀਆਂ ਗਈਆਂ ਜਦੋਂ ਬੁੱਧਵਾਰ ਨੂੰ ਨੇਵਾਰਕ ਹਾਈ ਏਅਰਪੋਰਟ ਤੋਂ ਜਹਾਜ਼ ਨੇ ਉਡਾਣ ਭਰੀ। ਜਹਾਜ਼ ਦੇ ਪਾਇਲਟ ਨੇ ਸਾਵਧਾਨੀ ਨਾਲ ਅਟਲਾਂਟਿਕ ਮਹਾਸਾਗਰ ਦੇ ਉੱਪਰ ਹੋਲਡਿੰਗ ਪੈਟਰਨ ਅਪਣਾਇਆ ਅਤੇ ਉੱਥੇ ਕਈ ਵਾਰ ਘੁੰਮਦਾ ਰਿਹਾ ਤਾਂ ਜੋ ਜਹਾਜ਼ ਦਾ ਜ਼ਿਆਦਾਤਰ ਬਾਲਣ ਖ਼ਤਮ ਹੋ ਜਾਵੇ। ਅਜਿਹਾ ਇਸ ਲਈ ਕਿ ਜੇਕਰ ਕਰੈਸ਼ ਲੈਂਡਿੰਗ ਹੁੰਦੀ ਹੈ ਤਾਂ ਵੀ ਵੱਡਾ ਹਾਦਸਾ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਡੇਢ ਘੰਟੇ ਬਾਅਦ ਜਹਾਜ਼ ਨੇਵਾਰਕ ਹਵਾਈ ਅੱਡੇ 'ਤੇ ਵਾਪਸ ਪਰਤਿਆ।
ਪੜ੍ਹੋ ਇਹ ਅਹਿਮ ਖ਼ਬਰ-17 ਘੰਟੇ 'ਚ 67 ਪੱਬਾਂ 'ਚ ਜਾ ਕੇ ਸ਼ਖ਼ਸ ਨੇ ਪੀਤੀ ਸ਼ਰਾਬ, ਬਣਾਇਆ ਨਵਾਂ ਵਰਲਡ ਰਿਕਾਰਡ
ਅਜਿਹਾ ਹੋਣ ਪਿੱਛੇ ਦੱਸੀ ਇਹ ਵਜ੍ਹਾ
ਵੀਡੀਓ ਦੇਖਣ ਤੋਂ ਬਾਅਦ ਕਈ ਲੋਕਾਂ ਨੇ ਟਿੱਪਣੀ ਕੀਤੀ ਕਿ ਇਹ ਯੂਨਾਈਟਿਡ ਏਅਰਲਾਈਨਜ਼ ਦੇ ਪੁਰਾਣੇ ਫਲੀਟ ਕਾਰਨ ਹੋਇਆ। ਘਟਨਾ ਕਿਉਂ ਵਾਪਰੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ ਏਅਰਲਾਈਨ ਨੇ ਪੁਰਾਣੇ ਫਲੀਟ ਨੂੰ ਸ਼ਾਮਲ ਕੀਤਾ ਹੋਇਆ ਹੈ ਪਰ ਇਹ ਕਾਫੀ ਚਿੰਤਾ ਦਾ ਵਿਸ਼ਾ ਹੈ। ਯੂਨਾਈਟਿਡ ਏਅਰਲਾਈਨਜ਼ ਨੇ ਨਵੇਂ ਜਹਾਜ਼ਾਂ ਨੂੰ ਸ਼ਾਮਲ ਕਰਨ ਲਈ ਇੱਕ ਦਰਜਨ ਤੋਂ ਵੱਧ ਬੋਇੰਗ 737 ਮੈਕਸ ਜਹਾਜ਼ਾਂ ਦਾ ਆਰਡਰ ਦਿੱਤਾ ਹੈ, ਜੋ ਇਸਨੂੰ 2023 ਤੱਕ ਪ੍ਰਾਪਤ ਹੋਵੇਗਾ।
ਹਾਈਡ੍ਰੌਲਿਕ ਪ੍ਰੈਸ਼ਰ ਪੰਪ ਹੋਇਆ ਫੇਲ੍ਹ
ਯੂਨਾਈਟਿਡ ਏਅਰਲਾਈਨਜ਼ ਦੇ ਜਹਾਜ਼ ਨੇ ਰਾਤ 11:24 ਵਜੇ ਉਡਾਣ ਭਰੀ। ਜਹਾਜ਼ ਦੇ ਹਾਈਡ੍ਰੌਲਿਕ ਪ੍ਰੈਸ਼ਰ ਪੰਪ ਦੀ ਅਸਫਲਤਾ ਨੂੰ ਟੇਕਆਫ ਤੋਂ ਬਾਅਦ ਹੀ ਦੇਖਿਆ ਗਿਆ। ਏਅਰੋਐਕਸਪਲੋਰਰ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਉੱਡਣ ਤੋਂ ਥੋੜ੍ਹੀ ਦੇਰ ਬਾਅਦ ਸਾਡੇ ਜਹਾਜ਼ ਵਿੱਚ ਇੱਕ ਮਕੈਨੀਕਲ ਸਮੱਸਿਆ ਆਈ ਸੀ। ਇਹ ਬਾਲਣ ਨੂੰ ਸਾੜਨ ਲਈ ਹਵਾ ਵਿੱਚ ਰਿਹਾ ਅਤੇ ਫਿਰ ਸੁਰੱਖਿਅਤ ਢੰਗ ਨਾਲ ਵਾਪਸ ਆ ਗਿਆ। ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ ਅਤੇ ਦੂਜੇ ਜਹਾਜ਼ ਰਾਹੀਂ ਵਾਪਸ ਭੇਜ ਦਿੱਤਾ ਗਿਆ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ'; ਜਾਣੋ ਕਿਵੇਂ 4 ਮਹੀਨੇ ਦੀ ਬੱਚੀ ਨੂੰ ਪਰਮਾਤਮਾ ਨੇ ਹੱਥ ਦੇ ਕੇ ਬਚਾਇਆ (ਵੀਡੀਓ)
NEXT STORY