ਸੰਯੁਕਤ ਰਾਸ਼ਟਰ (ਭਾਸ਼ਾ)— ਸੰਯੁਕਤ ਰਾਸ਼ਟਰ ਵੱਲੋਂ ਬੁੱਧਵਾਰ ਨੂੰ ਜਾਰੀ ਇਕ ਰਿਪੋਰਟ ਵਿਚ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਗਿਆ। ਰਿਪੋਰਟ ਮੁਤਾਬਕ ਉੱਤਰੀ ਕੋਰੀਆ ਦੀ 43 ਫੀਸਦੀ ਤੋਂ ਵੱਧ ਆਬਾਦੀ ਮਤਲਬ 1.1 ਕਰੋੜ ਲੋਕ ਕੁਪੋਸ਼ਿਤ ਹਨ। ਇਨ੍ਹਾਂ ਲੋਕਾਂ ਕੋਲ ਭੋਜਨ ਦੀ ਕਮੀ ਹੈ ਜਿਸ ਕਾਰਨ ਉਹ ਕੁਪੋਸ਼ਣ ਦੇ ਸ਼ਿਕਾਰ ਹੋ ਰਹੇ ਹਨ। ਉੱਤਰੀ ਕੋਰੀਆ ਵਿਚ ਸੰਯੁਕਤ ਰਾਸ਼ਟਰ ਦਫਤਰ ਦੇ ਮੁਖੀ ਤਪਨ ਮਿਸ਼ਰਾ ਦੀ ਰਿਪੋਰਟ ਵਿਚ ਕਿਹਾ ਗਿਆ ਹੈ,''ਵੱਡੇ ਪੱਧਰ 'ਤੇ ਫੈਲੇ ਕੁਪੋਸ਼ਣ ਨਾਲ ਬੱਚਿਆਂ ਦੀ ਪੂਰੀ ਪੀੜ੍ਹੀ ਨੂੰ ਖਤਰਾ ਹੈ। ਹਾਲਤ ਇੰਨੀ ਮਾੜੀ ਹੈ ਕਿ ਪੰਜ ਵਿਚੋਂ ਇਕ ਬੱਚੇ ਦੀ ਮੌਤ ਕੁਪੋਸ਼ਣ ਕਾਰਨ ਹੋ ਜਾਂਦੀ ਹੈ।''
ਰਿਪੋਰਟ ਵਿਚ ਕਿਹਾ ਗਿਆ ਕਿ ਬਹੁਤ ਸੀਮਤ ਸਿਹਤ ਦੇਖਭਾਲ, ਸਾਫ ਪਾਣੀ ਅਤੇ ਸਫਾਈ ਦੀ ਕਮੀ ਕਾਰਨ ਬੱਚਿਆਂ ਦੇ ਉਨ੍ਹਾਂ ਬੀਮਾਰੀਆਂ ਨਾਲ ਵੀ ਮਰਨ ਦਾ ਖਤਰਾ ਹੈ ਜਿਨ੍ਹਾਂ ਦਾ ਇਲਾਜ ਸੰਭਵ ਹੈ। ਮਿਸ਼ਰਾ ਨੇ ਕਿਹਾ ਕਿ ਉੱਤਰ ਕੋਰੀਆ ਦੇ 60 ਲੱਖ ਕੁਪੋਸ਼ਿਤ ਲੋਕਾਂ ਦੀ ਮਦਦ ਲਈ ਬੀਤੇ ਸਾਲ ਸੰਯੁਕਤ ਰਾਸ਼ਟਰ ਨੇ 111 ਮਿਲੀਅਨ ਡਾਲਰ ਦੀ ਮਦਦ ਰਾਸ਼ੀ ਦੀ ਅਪੀਲ ਕੀਤੀ ਸੀ ਜਿਸ ਦਾ ਸਿਰਫ 24 ਫੀਸਦੀ ਹੀ ਦਿੱਤਾ ਗਿਆ।
ਅੱਗ ਨੇ ਬਰਬਾਦ ਕੀਤੇ ਘਰ ਤੇ ਕਾਰੋਬਾਰ, ਪ੍ਰੇਸ਼ਾਨ ਨੌਜਵਾਨ ਪੁਲਸ ਨਾਲ ਉਲਝਿਆ
NEXT STORY