ਸੰਯੁਕਤ ਰਾਸ਼ਟਰ (ਭਾਸ਼ਾ) : ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਤਾਰੇਸ ਨੇ ਚਿਤਾਵਨੀ ਦਿੱਤੀ ਹੈ ਕਿ ‘ਕੋਵਿਡ-19’ ਮਹਾਮਾਰੀ ਸੋਚ ਤੋਂ ਵਧ ਤਬਾਹੀ ਦਾ ਕਾਰਣ ਬਣ ਸਕਦੀ ਹੈ ਅਤੇ ਇਸ ਨਾਲ ਗੰਭੀਰ ਭੁੱਖਮਰੀ ਅਤੇ ਅਕਾਲ ਦੀ ਸ਼ੁਰੂਆਤ ਹੋ ਸਕਦੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮਹਾਮੰਦੀ ਦਾ ਜੇਕਰ ਸਾਰੇ ਰਾਸ਼ਟਰਾਂ ਨੇ ਮਿਲਜੁਲ ਕੇ ਜਵਾਬ ਨਹੀਂ ਦਿੱਤਾ ਤਾਂ ਗਲੋਬਲ ਉਤਪਾਦਨ ਵਿਚ 8500 ਅਰਬ ਡਾਲਰ ਦੀ ਕਮੀ ਹੋਵੇਗੀ।
ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨੇ ਵੀਰਵਾਰ ਨੂੰ ਵਿਕਾਸ ਲਈ ਵਿੱਤ ਪੋਸ਼ਣ 'ਤੇ ਉੱਚ-ਪੱਧਰੀ ਪ੍ਰੋਗਰਾਮ ਵਿਚ ਕਿਹਾ, 'ਸਾਨੂੰ ਇਸ ਤੋਂ ਬਚਣਾ ਚਾਹੀਦਾ ਹੈ। ਮਹਾਮਾਰੀ ਨੇ ਸਾਡੀ ਕਮਜੋਰੀ ਨੂੰ ਸਾਹਮਣੇ ਲਿਆ ਦਿੱਤਾ ਹੈ। ਹਾਲ ਦੇ ਦਹਾਕਿਆਂ ਦੀ ਸਾਰੀ ਤਕਨੀਕੀ ਅਤੇ ਵਿਗਿਆਨਕ ਪ੍ਰਗਤੀ ਦੇ ਬਾਵਜੂਦ ਅਸੀਂ ਇਕ ਸੂਖਮ ਵਾਇਰਸ ਕਾਰਨ ਇਕ ਮਨੁੱਖੀ ਸੰਕਟ ਵਿਚ ਹਾਂ।' ਉਨ੍ਹਾਂ ਏਕਤਾ ਨਾਲ ਇਸ ਸੰਕਟ ਦਾ ਜਵਾਬ ਦੇਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਗੁਤਾਰੇਸ ਨੇ ਕਿਹਾ, ''ਜੇਕਰ ਅਸੀਂ ਕਾਰਵਾਈ ਨਹੀਂ ਕਰਾਂਗੇ ਤਾਂ ਕੋਵਿਡ-19 ਮਹਾਮਾਰੀ ਦੁਨੀਆ ਭਰ ਵਿਚ ਤਬਾਹੀ ਅਤੇ ਦੁੱਖ ਦਾ ਕਾਰਨ ਬਣੇਗੀ। ਭਿਆਨਕ ਭੁੱਖ ਅਤੇ ਅਕਾਲ ਦੀ ਹਾਲਤ ਹੋਵੇਗੀ। 6 ਕਰੋੜ ਤੋਂ ਜ਼ਿਆਦਾ ਲੋਕ ਬਹੁਤ ਜ਼ਿਆਦਾ ਗਰੀਬੀ ਵਿਚ ਚਲੇ ਜਾਣਗੇ। ਕਰੀਬ ਅੱਧਾ ਗਲੋਬਲ ਕਾਰਜਬੱਲ ਯਾਨੀ 1.6 ਅਰਬ ਲੋਕ ਬਿਨਾਂ ਪੇਸ਼ੇ ਦੇ ਹੋਣਗੇ। ਉਨ੍ਹਾਂ ਕਿਹਾ ਕਿ ਮਹਾਮਾਰੀ ਕਾਰਨ ਗਲੋਬਲ ਉਤਪਾਦਨ ਵਿਚ 8500 ਅਰਬ ਅਮਰੀਕੀ ਡਾਲਰ ਤੱਕ ਦੀ ਕਮੀ ਹੋ ਸਕਦੀ ਹੈ, ਜੋ 1930 ਦੀ ਮਹਾਮੰਦੀ ਦੇ ਬਾਅਦ ਸਭ ਤੋਂ ਤੇਜ਼ ਕਮੀ ਹੋਵੇਗੀ। ਜਾਨਸ ਹਾਪਕਿਨਜ਼ ਯੂਨੀਵਰਸਿਟੀ ਅਨੁਸਾਰ ਦੁਨੀਆ ਭਰ ਵਿਚ 58 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹੋ ਚੁੱਕੇ ਹਨ ਅਤੇ ਹੁਣ ਤੱਕ 3.6 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ : ਕੋਵਿਡ-19 : ਹੋਮ ਕ੍ਰੈਡਿਟ ਨੇ 1800 ਤੇ ਬੁੱਕ ਮਾਈ ਸ਼ੋਅ ਨੇ 270 ਕਾਮਿਆਂ ਨੂੰ ਨੌਕਰੀ ਤੋਂ ਕੱਢਿਆ
ਬਾਅਦ ਵਿਚ ਜਮੈਕਾ ਦੇ ਪ੍ਰਧਾਨ ਮੰਤਰੀ ਐਂਡਰਿਊ ਹੋਲਨੇਸ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਇਕ ਵੀਡੀਓ ਕਾਨਫਰੰਸਿੰਗ ਜ਼ਰੀਏ ਪ੍ਰੈੱਸ ਕਾਨਫਰੰਸ ਵਿਚ ਗੁਤਾਰੇਸ ਨੇ ਕਿਹਾ ਕਿ ਦੁਨੀਆ ਕਈ ਵੱਡੀਆਂ ਕਮਜ਼ੋਰੀਆਂ ਨਾਲ ਪੀੜਤ ਹੈ: ਕਮਜ਼ੋਰ ਸਿਹਤ ਪ੍ਰਣਾਲੀ, ਜਲਵਾਯੂ ਤਬਦੀਲੀ, ਅਸਮਾਨਤਾ ਦਾ ਚਰਮ ਪੱਧਰ। ਉਨ੍ਹਾਂ ਕਿਹਾ, 'ਅਸੀਂ ਇਨ੍ਹਾਂ ਕਮਜ਼ੋਰੀਆਂ ਦੇ ਸੰਕੇਤ ਹੋਰ ਜਗ੍ਹਾਵਾਂ 'ਤੇ ਵੀ ਦੇਖਦੇ ਹਾਂ, ਜਿਵੇਂ ਪ੍ਰਮਾਣੂ ਪ੍ਰਸਾਰ ਦੇ ਵੱਧਦੇ ਜੋਖਮ ਤੋਂ ਲੈ ਕੇ ਸਾਈਬਰ ਸਪੇਸ ਦੀ ਅਰਾਜਕਤਾ ਤੱਕ। ਇਨ੍ਹਾਂ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕਰਨਾ ਮੂਰਖਤਾਪੂਰਣ ਘਮੰਡ ਹੈ। ਸਾਡੀ ਹੋਂਦ ਦੇ ਖਤਰੀਆਂ ਨਾਲ ਨਜਿੱਠਣ ਲਈ ਨਿਮਰਤਾ, ਏਕਤਾ ਅਤੇ ਇਕਮੁੱਠਤਾ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਰਿਲਾਇੰਸ ਨੇ ਚੀਨ ਤੋਂ ਤਿੰਨ ਗੁਣਾ ਸਸਤੀ PPE ਕਿੱਟ ਕੀਤੀ ਤਿਆਰ
ਘਰ 'ਚ ਮਾਸਕ ਪਾਉਣਾ ਪਰਿਵਾਰ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਮਦਦਗਾਰ : ਅਧਿਐਨ
NEXT STORY