ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਸੀਰੀਆ ਤੋਂ ਅਮਰੀਕੀ ਫੌਜੀ ਵਾਪਸ ਬੁਲਾਉਣ ਦੇ ਫੈਸਲੇ ਦੇ ਬਚਾਅ ਵਿਚ ਬਿਆਨ ਦਿੱਤਾ। ਟਰੰਪ ਨੇ ਕਿਹਾ ਕਿ ਅਮਰੀਕਾ ਦੇਸ਼ ਤੋਂ 7,000 ਮੀਲ ਦੂਰ ਹੋ ਰਹੇ ਬੇਤੁਕੇ ਅੰਤਹੀਣ ਯੁੱਧਾਂ ਵਿਚ ਸ਼ਾਮਲ ਨਹੀਂ ਹੋਣ ਵਾਲਾ ਹੈ। ਪਿਛਲੇ ਹਫਤੇ ਲਏ ਗਏ ਟਰੰਪ ਦੇ ਇਸ ਫੈਸਲੇ ਨਾਲ ਤੁਰਕੀ ਨੂੰ ਸੀਰੀਆ ਵਿਚ ਕੁਰਦ ਲੜਾਕਿਆਂ ਵਿਰੁੱਧ ਮਿਲਟਰੀ ਮੁਹਿੰਮ ਚਲਾਉਣ ਦਾ ਮੌਕਾ ਮਿਲ ਗਿਆ ਸੀ। ਕਈ ਸਾਂਸਦਾਂ ਨੇ ਕੁਰਦ ਬਲਾਂ ਦਾ ਸਾਥ ਛੱਡਣ ਦੇ ਇਸ ਕਦਮ ਦੀ ਆਲੋਚਨਾ ਕੀਤੀ ਹੈ ਜੋ ਆਈ.ਐੱਸ.ਆਈ.ਐੱਸ. ਵਿਰੁੱਧ ਅਮਰੀਕਾ ਦੀ ਜੰਗ ਵਿਚ ਅਹਿਮ ਸਨ।
ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰ ਸੰਮੇਲਨ ਵਿਚ ਕਿਹਾ,''ਜਦੋਂ ਮੈਂ ਚੋਣਾਂ ਲੜੀਆਂ ਸਨ ਤਾਂ ਇਸ ਆਧਾਰ 'ਤੇ ਕਿ ਅਸੀਂ ਆਪਣੇ ਮਹਾਨ ਫੌਜੀਆਂ ਨੂੰ ਵਾਪਸ ਲਿਆਵਾਂਗੇ। ਸਾਨੂੰ ਇਹ ਅੰਤਹੀਣ ਯੁੱਧ ਲੜਦੇ ਰਹਿਣ ਦੀ ਲੋੜ ਨਹੀਂ ਹੈ। ਅਸੀਂ ਉਨ੍ਹਾਂ ਨੂੰ ਘਰ ਵਾਪਸ ਲਿਆਉਣ ਵਾਲੇ ਹਾਂ। ਇਸੇ ਵਾਅਦੇ 'ਤੇ ਮੈਨੂੰ ਜਿੱਤ ਮਿਲੀ ਸੀ।'' ਉੱਥੇ ਸੀਰੀਆ ਮੁੱਦੇ 'ਤੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਵਿਚ ਹੋਈ ਬੈਠਕ ਵਿਚ ਕਈ ਡੈਮੋਕ੍ਰੇਟ ਸਾਂਸਦਾਂ ਨੇ ਇਹ ਦਾਅਵਾ ਕਰਦਿਆਂ ਵਾਕਆਊਟ ਕੀਤਾ ਕਿ ਟਰੰਪ ਨੇ ਪ੍ਰਧਾਨ ਨੈਨਸੀ ਪੇਲੋਸੀ ਨੂੰ ਤੀਜੇ ਦਰਜੇ ਦੀ ਰਾਜਨੀਤਕ ਕਹਿ ਕੇ ਉਸ ਦਾ ਅਪਮਾਨ ਕੀਤਾ। ਵ੍ਹਾਈਟ ਹਾਊਸ ਨੇ ਡੈਮੋਕ੍ਰੇਟਸ ਅਤੇ ਰੀਪਬਲਿਕਨ ਦੋਹਾਂ ਦੇ ਸੀਨੀਅਰ ਕਮੇਟੀ ਮੈਂਬਰਾਂ ਤੇ ਲੀਡਰਸ਼ਿਪ ਅਤੇ ਕਾਂਗਰਸ ਮੈਂਬਰਾਂ ਨੂੰ ਸੀਰੀਆ 'ਤੇ ਨੀਤੀ ਦੇ ਬਾਰੇ ਵਿਚ ਜਾਣਕਾਰੀ ਦੇਣ ਲਈ ਬੁਲਾਇਆ ਸੀ।
ਫਿਲਪੀਨਜ਼ 'ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 5
NEXT STORY