ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਮਹਾਦੋਸ਼ ਚਲਾਉਣ ਦੀ ਮਨਜ਼ੂਰੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰੀਪ੍ਰੀਜੈਂਟੇਟਿਵ ਵਿਚ ਦੇ ਦਿੱਤੀ ਗਈ ਹੈ। ਹੁਣ ਉੱਪਰੀ ਸਦਨ ਸੈਨੇਟ ਵਿਚ ਟਰੰਪ 'ਤੇ ਮੁਕੱਦਮਾ ਚਲਾਇਆ ਜਾਵੇਗਾ। ਅਮਰੀਕਾ ਦੇ ਇਤਿਹਾਸ ਵਿਚ ਟਰੰਪ ਤੀਜੇ ਅਜਿਹੇ ਰਾਸ਼ਟਰਪਤੀ ਹਨ ਜਿਹਨਾਂ ਦੇ ਵਿਰੁੱਧ ਮਹਾਦੋਸ਼ ਨੂੰ ਮਨਜ਼ੂਰੀ ਮਿਲੀ ਹੈ। ਡੈਮੋਕ੍ਰੇਟ ਸਾਂਸਦਾਂ ਦੇ ਬਹੁਮਤ ਵਾਲੇ ਅਮਰੀਕੀ ਸੰਸਦ ਦੇ ਹੇਠਲੇ ਸਦਨ ਵਿਚ 197 ਦੇ ਮੁਕਾਬਲੇ 230 ਵੋਟਾਂ ਦੇ ਨਾਲ ਮਹਾਦੋਸ਼ ਨੂੰ ਮਨਜ਼ੂਰੀ ਦਿੱਤੀ ਗਈ।
ਇਸ ਦੌਰਾਨ ਸੰਸਦ ਵਿਚ ਰੀਪਬਲਿਕਨ ਅਤੇ ਡੈਮੋਕ੍ਰੇਟ ਦੇ ਸਾਂਸਦਾਂ ਨੇ ਇਕ-ਦੂਜੇ ਦੇ ਵਿਰੁੱਧ ਕਾਫੀ ਵਿਵਾਦਮਈ ਬਿਆਨ ਦਿੱਤੇ। ਰੀਪਬਲਿਕਨ ਸਾਂਸਦ ਬੈਰੀ ਲੂਡਰਮਿਲਕ ਨੇ ਕਿਹਾ ਕਿ ਜਦੋਂ ਈਸਾ ਮਸੀਹ ਦੇ ਵਿਰੁੱਧ ਸੁਣਵਾਈ ਹੋ ਰਹੀ ਸੀ, ਉਦੋਂ ਉਹਨਾਂ ਨੂੰ ਵੀ ਟਰੰਪ ਤੋਂ ਜ਼ਿਆਦਾ ਅਧਿਕਾਰ ਦਿੱਤੇ ਗਏ ਸਨ। ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਜਦੋਂ ਈਸਾ ਮਸੀਹ ਨੂੰ ਦੇਸ਼ਧ੍ਰੋਹ ਦੇ ਝੂਠੇ ਦੋਸ਼ ਵਿਚ ਫਸਾਇਆ ਗਿਆ ਉਦੋਂ ਰੋਮ ਦੇ ਗਵਰਨਰ ਨੇ ਉਹਨਾਂ ਨੂੰ ਆਪਣੇ ਦੋਸ਼ੀਆਂ ਦੇ ਨਾਲ ਆਹਮੋ-ਸਾਹਮਣੇ ਆਉਣ ਦਾ ਮੌਕਾ ਦਿੱਤਾ। ਟਰੰਪ ਨੂੰ ਇਸ ਸੁਣਵਾਈ ਵਿਚ ਜਿੰਨੇ ਮੌਕੇ ਅਤੇ ਅਧਿਕਾਰ ਦਿੱਤੇ ਗਏ, ਉਸ ਨਾਲੋਂ ਕਿਤੇ ਜ਼ਿਆਦਾ ਅਧਿਕਾਰ ਈਸਾ ਮਸੀਹ ਨੂੰ ਸਜ਼ਾ ਸੁਣਾਉਣ ਵਾਲੇ ਅਧਿਕਾਰੀ ਨੇ ਉਹਨਾਂ ਨੂੰ ਦਿੱਤੇ।
270 ਯਾਤਰੀਆਂ ਨੂੰ ਲੈ ਜਾ ਰਹੇ ਜਹਾਜ਼ ਦੇ ਇੰਜਣ 'ਚ ਲੱਗੀ ਅੱਗ
NEXT STORY