ਵਾਸ਼ਿੰਗਟਨ (ਬਿਊਰੋ): ਅਮਰੀਕਾ ਅਤੇ ਚੀਨ ਦੇ ਰਿਸ਼ਤਿਆਂ ਵਿਚ ਪਿਛਲੇ ਕੁਝ ਸਮੇਂ ਤੋਂ ਤਣਾਅ ਵੱਧਦਾ ਜਾ ਰਿਹਾ ਹੈ। ਹੁਣ ਇਸ ਤਣਾਅ ਨੂੰ ਹੋਰ ਵਧਾਉਂਦੇ ਹੋਏ ਅਮਰੀਕਾ ਚੀਨ ਨੂੰ ਦਿੱਤੇ 'Most favored nation' (Mfn) ਦੇ ਸਟੇਟਸ ਨੂੰ ਵਾਪਸ ਲੈ ਸਕਦਾ ਹੈ। ਅਮਰੀਕੀ ਸੈਨੇਟਰ ਟਾਮ ਕਾਟਨ ਨੇ ਵੀਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਉਹ ਇਸ ਖਿਲਾਫ਼ ਇਕ ਬਿੱਲ ਲੈ ਕੇ ਆਏ ਹਨ।
ਕਾਟਨ ਨੇ ਬਿੱਲ ਦੀ ਘੋਸ਼ਣਾ ਕਰਦਿਆਂ ਜਾਰੀ ਕੀਤੇ ਗਏ ਪ੍ਰੈੱਸ ਬਿਆਨ ਵਿਚ ਕਿਹਾ,''20 ਸਾਲ ਪਹਿਲਾਂ ਇਸ ਹਫਤੇ ਸੈਨੇਟ ਨੇ ਚੀਨੀ ਕਮਿਊਨਿਸਟ ਪਾਰਟੀ ਨੂੰ ਸਥਾਈ ਰੂਪ ਨਾਲ 'ਮੋਸਟ ਫੇਵਰਡ ਨੇਸ਼ਨ' ਦਾ ਦਰਜਾ ਦੇ ਕੇ ਇਕ ਤੋਹਫਾ ਦਿੱਤਾ ਸੀ। ਉਸ ਵਿਨਾਸ਼ਕਾਰੀ ਫੈਸਲੇ ਨੇ ਪਾਰਟੀ ਨੂੰ ਅਮੀਰ ਬਣਾ ਦਿੱਤਾ ਪਰ ਪਰ ਲੱਖਾਂ ਅਮਰੀਕੀਆਂ ਦੀਆਂ ਨੌਕਰੀਆਂ ਖਤਰੇ ਵਿਚ ਪੈ ਗਈਆਂ। ਇਹੀ ਸਮਾਂ ਹੈ ਕਿ ਜਦੋਂ ਚੀਨ ਨਾਲ ਸਥਾਈ ਵਪਾਰ ਸਟੇਟਸ ਨੂੰ ਖਤਮ ਕਰਕੇ ਅਮਰੀਕੀ ਕਾਮਿਆਂ ਦੀ ਰੱਖਿਆ ਅਤੇ ਸਾਡੇ ਲਾਭ ਨੂੰ ਵਾਪਸ ਲੈ ਲਿਆ ਜਾਵੇ।'' ਬਿਆਨ ਵਿਚ ਕਿਹਾ ਗਿਆ ਹੈ ਕਿ ਚੀਨ ਹਾਲੇ ਵੀ ਅਮਰੀਕਾ ਦੇ ਨਾਲ ਆਪਣੇ ਐੱਮ.ਐੱਫ.ਐੱਨ. ਦੇ ਦਰਜੇ ਨੂੰ ਬਰਕਰਾਰ ਰੱਖ ਸਕਦਾ ਹੈ ਪਰ ਅਮਰੀਕੀ ਰਾਸ਼ਟਰਪਤੀ ਵੱਲੋਂ ਹਰੇਕ ਸਾਲ ਵਿਸ਼ੇਸ਼ ਅਧਿਕਾਰ ਦਾ ਨਵੀਨੀਕਰਨ ਕੀਤਾ ਜਾਵੇਗਾ।
ਅਮਰੀਕੀ ਕਾਂਗਰਸ ਨੇ ਰਾਸ਼ਟਰਪਤੀ ਦੇ ਫੈਸਲੇ ਨੂੰ ਰੱਦ ਕਰਨ ਦੀ ਇਜਾਜ਼ਤ ਦਿੱਤੀ ਹੈ। ਬਿੱਲ ਵਿਚ ਮਨੁੱਖੀ ਅਧਿਕਾਰਾਂ ਅਤੇ ਵਪਾਰ ਦੁਰਵਿਹਾਰਾਂ ਦੀ ਇਕ ਸੂਚੀ ਵੀ ਸ਼ਾਮਲ ਹੈ ਜੋ ਚੀਨ ਨੂੰ ਐੱਮ.ਐੱਫ.ਐੱਨ. ਸਟੇਟਸ ਦੇ ਲਈ ਅਯੋਗ ਘੋਸ਼ਿਤ ਕਰਨਗੇ। ਇਸ ਵਿਚ ਰਾਸ਼ਟਰਪਤੀ ਵੱਲੋਂ ਦਿੱਤੀ ਜਾਣ ਵਾਲੀ ਛੋਟ ਸ਼ਾਮਲ ਨਹੀਂ ਹੈ। ਬਿਆਨ ਦੇ ਮੁਤਾਬਕ, ਸੂਚੀ ਵਿਚ ਗੁਲਾਮੀ ਨਾਲ ਮਜ਼ਦੂਰੀ ਕਰਨਾ, ਜੇਲ ਕੈਂਪਾਂ ਦੀ ਵਰਤੋਂ ਕਰਕੇ ਮੁੜ ਸਿੱਖਿਆ ਦੇਣਾ, ਜ਼ਬਰੀ ਗਰਭਪਾਤ ਜਾਂ ਕੈਦੀਆਂ ਦੀ ਨਸਬੰਦੀ ਅਤੇ ਅੰਗਾਂ ਨੂੰ ਕੱਟਣਾ ਸ਼ਾਮਲ ਹੈ। ਸੂਚੀ ਵਿਚ ਸ਼ਾਮਲ ਹੋਰ ਅਪਰਾਧਾਂ ਵਿਚ ਧਾਰਮਿਕ ਅਤਿਆਚਾਰ, ਪ੍ਰਵਾਸੀ ਚੀਨੀ ਲੋਕਾਂ ਦਾ ਸ਼ੋਸ਼ਣ ਅਤੇ ਅਮਰੀਕੀਆਂ ਦੀ ਬੌਧਿਕ ਜਾਇਦਾਦ ਦੀ ਚੋਰੀ ਕਰਨਾ ਸ਼ਾਮਲ ਹੈ।
ਜਾਣੋ ਐੱਮ.ਐੱਫ.ਐੱਨ. ਸਟੇਟਸ ਦੇ ਬਾਰੇ 'ਚ
ਵਿਸ਼ਵ ਵਪਾਰ ਸੰਗਠਨ (WTO) ਦੇ ਜਨਰਲ ਐਗਰੀਮੈਂਟ ਐਂਡ ਟੈਰਿਫਸ ਐਂਡ ਟਰੇਡ (GAAT) ਦੇ ਤਹਿਤ ਮੈਂਬਰ ਦੇਸ਼ਾਂ ਨੂੰ ਇਕ-ਦੂਜੇ ਦੇ ਨਾਲ ਵਸਤਾਂ 'ਤੇ ਸਰਹੱਦੀ ਟੈਕਸ ਦੇ ਮਾਮਲੇ ਵਿਚ ਇਕੋ ਜਿਹਾ ਵਿਵਹਾਰ ਕਰਨਾ ਹੁੰਦਾ ਹੈ। ਇਹ ਇਕ ਆਰਥਿਕ ਦਰਜਾ ਹੁੰਦਾ ਹੈ ਜਿਸ ਨੂੰ ਦੋ ਦੇਸ਼ਾਂ ਦੇ ਵਿਚ ਹੋਣ ਵਾਲੇ 'ਮੁਕਤ ਵਪਾਰ ਸਮਝੌਤੇ' ਦੇ ਤਹਿਤ ਦਿੱਤੇ ਜਾਣ ਦੀ ਵਿਵਸਥਾ ਹੈ। ਕੋਈ ਦੇਸ਼ ਜਿਹੜੇ ਦੇਸ਼ਾਂ ਨੂੰ ਇਹ ਦਰਜਾ ਦਿੰਦਾ ਹੈ ਉਸ ਦੇਸ਼ ਨੂੰ ਉਹਨਾਂ ਸਾਰਿਆਂ ਦੇ ਨਾਲ ਵਪਾਰ ਦੀਆਂ ਸ਼ਰਤਾਂ ਇਕੋ ਜਿਹੀ ਰੱਖਣੀਆਂ ਪੈਂਦੀਆਂ ਹਨ।
ਦੁਬਈ ਨੇ ਕੋਰੋਨਾ ਪੀੜਤਾਂ ਨੂੰ ਲਿਆਉਣ ਦੇ ਦੋਸ਼ 'ਚ ਏਅਰ ਇੰਡੀਆ ਐਕਸਪ੍ਰੈਸ ਦੀਆਂ ਉਡਾਣਾਂ ਕੀਤੀਆਂ ਮੁਅੱਤਲ
NEXT STORY