ਨਿਉਯਾਰਕ (ਰਾਜ ਗੋਗਨਾ): ਅੱਜ ਇੱਥੇ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵਿਖੇ ਗੁਰੁ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਚੇਚੇ ਸਹਿਯੋਗ ਨਾਲ ਗੱਤਕਾ ਫੈਡਰੇਸ਼ਨ ਯੂ.ਐਸ.ਏ. ਵਲੋਂ ਦੋ ਰੋਜਾ ਨੈਸ਼ਨਲ ਗੱਤਕਾ ਕੋਚਿੰਗ ਅਤੇ ਰਿਫਰੈਸ਼ਰ-ਕੋਰਸ ਮਿਤੀ ਜਨਵਰੀ 18-19, 2020 ਨੂੰ ਆਯੋਜਿਤ ਕੀਤਾ ਗਿਆ।ਜਿਸ ਦੀ ਆਰੰਭਤਾ ਨਿਉਯਾਰਕ ਗੱਤਕਾ ਐਸੋਸੀਏਸ਼ਨ ਦੇ ਚੀਫ ਪੈਟਰਨ ਸ. ਸਤਨਾਮ ਸਿੰਘ ਪਰਹਾਰ ਅਤੇ ਡਾ. ਅਵਤਾਰ ਸਿੰਘ ਟੀਨਾ, ਚੈਅਰਮੈਨ ਵਲੋਂ ਕੀਤੀ ਗਈ ਅਤੇ ਆਏ ਸਾਰੇ ਗੱਤਕਾ ਕੋਚਾਂ ਅਤੇ ਖਿਡਾਰੀਆਂ ਨੂੰ ਜੀ-ਆਇਆ ਆਖਿਆ ਗਿਆ।
ਗੱਤਕਾ ਰਿਫਰੈਸ਼ਰ ਕੋਰਸ ਪ੍ਰਤੀ ਜਾਣਕਾਰੀ ਸਾਂਝੀ ਕਰਦਿਆਂ ਗੱਤਕਾ ਫੈਡਰੇਸ਼ਨ ਯੂ.ਐਸ.ਏ. ਦੇ ਜਨਰਲ ਸਕੱਤਰ ਡਾ. ਦੀਪ ਸਿੰਘ ਨੇ ਕੋਚ ਤੇ ਖਿਡਾਰੀ ਦਸਿੱਆਂ ਕਿ ਗੱਤਕਾ ਸਿਖਲਾਈ ਲਈ ਹਰ ਸਾਲ ਗੱਤਕਾ ਫੈਡਰੇਸ਼ਨ ਵਲੋਂ ਅਮਰੀਕਾ ਦੇ ਵੱਖਰੇ-ਵੱਖਰੇ ਰਾਜਾਂ ਵਿੱਚ ਗੁਰੁ-ਘਰਾਂ ਅਤੇ ਸੰਗਤ ਦੇ ਸਹਿਯੋਗ ਨਾਲ ਦਰਜਨਾਂ ਹੀ ਕੈਂਪ ਲਗਾਏ ਜਾਂਦੇ ਹਨ ਪਰ ਗੱਤਕਾ ਕੋਚਿੰਗ ਅਤੇ ਰੈਫਰੀਜ ਲਈ ਇਹ ਪਹਿਲਾ ਤੇ ਨਿਵੇਕਲਾ ਕੈਂਪ ਲਗਾਇਆ ਗਿਆ ਸੀ। ਉਹਨਾਂ ਦਸਿੱਆ ਕਿ ਗੱਤਕਾ ਫੈਡਰੇਸ਼ਨ ਵਲੋਂ ਭਵਿੱਖ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਰਾਜ ਪੱਧਰੀ ਅਤੇ ਰਾਸ਼ਟਰੀ/ਅੰਤਰ-ਰਾਸ਼ਟਰੀ ਪੱਧਰ ਦੇ ਗੱਤਕਾ ਮੁਕਾਬਲਿਆਂ ਲਈ ਨੌਜਵਾਨਾਂ ਵਿੱਚ ਗੱਤਕਾ ਖੇਡ ਪ੍ਰਤੀ ਰੂਲਜ ਰੈਗੁਲੇਸ਼ਨ ਦੀ ਸਹੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਸੀ।
ਇਸ ਗੱਤਕਾ ਰਿਫਰੈਸ਼ਰ ਕੋਰਸ ਦਾ ਮਨੋਰਥ ਨੌਜਵਾਨ ਪੀੜੀ ਨੂੰ ਬਾਣੀ-ਬਾਣੇ ਨਾਲ ਅਤੇ ਸਿੱਖ ਪੰਥ ਦੇ ਗੌਰਵਮਈ ਇਤਿਹਾਸ ਨਾਲ ਜੋੜਨਾ ਵੀ ਸੀ। ਅੱਗੇ ਜਾਣਕਾਰੀ ਸਾਂਝੀ ਕਰਦਿਆਂ ਦਸਿੱਆਂ ਗਿਆ ਕਿ ਇਸ ਵਿਸ਼ੇਸ ਕੋਚਿੰਗ ਕੋਰਸ ਵਿੱਚ ਗੱਤਕਾ ਖਿਡਾਰੀਆਂ ਵਲੋਂ ਅਮਰੀਕਾ ਦੇ ਵੱਖਰੇ-ਵੱਖਰੇ ਰਾਜਾਂ ਦੇ ਗੱਤਕਾ ਖਿਡਾਰੀਆਂ ਵਲੋਂ ਅਰਜੀਆਂ ਪ੍ਰਾਪਤ ਹੋਈਆਂ ਸਨ ਜਿਹਨਾਂ ਦੀ ਪਰਖ ਅਤੇ ਚੋਣ ਕਰਨ ਉਪਰੰਤ ਹੀ ਉਹ ਗੱਤਕਾ ਕੋਚਿੰਗ ਕੈਂਪ ਵਿੱਚ ਭਾਗ ਲੈ ਸਕੇ ਹਨ। ਉਹਨਾਂ ਦਸਿੱਆਂ ਕਿ ਗੱਤਕਾ ਸਿਰਫ ਪੁਰਸ਼ਾ ਦੀ ਹੀ ਖੇਡ ਨਹੀ ਹੁਣ ਵੱਡੀ ਗਿਣਤੀ ਵਿੱਚ ਬੀਬੀਆਂ ਵੀ ਗੱਤਕਾ ਕੋਚਿੰਗ ਵਿੱਚ ਨਿਪੁੰਨਤਾ ਹਾਸਿਲ ਕਰਨ ਲਈ ਉਤਸ਼ਾਹਿਤ ਹਨ।ਜਲਦੀ ਹੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੀ ਤਰੀਕਾਂ ਵੀ ਉਲੀਕੀਆਂ ਜਾਣਗੀਆਂ।
ਨਿਉਯਾਰਕ ਗੱਤਕਾ ਐਸੋਸੀਏਸ਼ਨ ਦੇ ਸਕੱਤਰ ਜਨਰਲ ਅਤੇ ਗੁਰੁਦੁਆਰਾ ਮਖੱਣ ਸ਼ਾਹ ਲੁਬਾਣਾ ਦੇ ਜਨਰਲ ਸਕੱਤਰ ਭਾਈ ਦਲੇਰ ਸਿੰਘ ਨੇ ਫੋਨ ਰਾਂਹੀ ਦਸਿੱਆ ਕਿ ਵੱਡੀ ਗਿਣਤੀ ਵਿੱਚ ਗੱਤਕਾ ਖਿਡਾਰੀਆਂ ਵਲੋਂ ਗੱਤਕਾ ਰਿਫਰੈਸ਼ਰ ਕੋਰਸ ਵਿੱਚ ਭਾਗ ਲੈ ਕੇ ਗੱਤਕਾ ਖੇਡ ਦੇ ਗੁਰ ਹਾਸਿਲ ਕੀਤੇ ਗਏ। ਉਹਨਾਂ ਦਸਿੱਆ ਕਿ ਗੱਤਕਾ ਜਿੱਥੇ ਬਚਿੱਆਂ ਨੂੰ ਧਰਮ ਤੇ ਵਿਰਸੇ ਨਾਲ ਜੋੜਦਾ ਹੈ ਉਥੇ ਹੀ ਬਚਿੱਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਵਿੱਚ ਵੀ ਵੱਡਾ ਯੋਗਦਾਨ ਅਦਾ ਕਰਦਾ ਹੈ।ਗੱਤਕਾ ਰਿਫਰੈਸ਼ਰ ਕੋਰਸ ਦੀ ਸੰਮਪੂਰਨਤਾ ਤੇ ਖਿਡਾਰੀਆਂ ਨੂੰ ਸਨਮਾਨ ਅਤੇ ਸਰਟੀਫਿਕੇਟ ਪ੍ਰਦਾਨ ਕਰਨ ਲਈ ਗੁਰੁ ਘਰ ਦੇ ਵਜੀਰ, ਭਾਈ ਭੁਪਿੰਦਰ ਸਿੰਘ, ਸ. ਜਤਿੰਦਰ ਸਿੰਘ ਬੋਪਾਰਾਏ, ਮੁੱਖ ਸੇਵਾਦਾਰ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ,ਵਰਲਡ ਸਿੱਖ ਪਾਰਲੀਮੈਂਟ ਦੇ ਮੁੱਖ ਸੇਵਾਦਾਰ ਹਿੰਮਤ ਸਿੰਘ, ਸ. ਬਲਜਿੰਦਰ ਸਿੰਘ ਅਤੇ ਸ. ਨਰਿੰਦਰ ਸਿੰਘ ਨੇ ਵੀ ਉਚੇਚੇ ਤੋਰ 'ਤੇ ਹਾਜਰੀ ਭਰੀ ਅਤੇ ਗੱਤਕਾ ਖਿਡਾਰੀਆਂ ਦੀ ਹੌਸਲਾ ਅਫਜਾਈ ਵੀ ਕੀਤੀ।
ਸ. ਜਤਿੰਦਰ ਸਿੰਘ ਬੋਪਾਰਾਏ ਨੇ ਗੱਤਕਾ ਫੈਡਰੇਸ਼ਨ ਯੂ.ਐਸ.ਏ ਦੇ ਉਪਰਾਲੇ ਅਤੇ ਗੱਤਕਾ ਖਿਡਾਰੀਆਂ ਵਲੋਂ ਕੀਤੀ ਗਈ ਸ਼ਮੂਲੀਅਤ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਗੁਰੂ ਘਰ ਦੀ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਇਹੋ ਜਿਹੇ ਹੋਰ ਵੀ ਉਪਰਾਲੇ ਕੀਤੇ ਜਾਣਗੇ, ਜਿਸ ਨਾਲ ਨੌਜਵਾਨ ਬਾਣੀ-ਬਾਣੇ ਨਾਲ ਜੁੜ ਕੇ ਆਪਣੇ ਗੌਰਵਮਈ ਇਤਿਹਾਸ ਤੋਂ ਜੀਵਨ ਵਿੱਚ ਸੇਧ ਲੈ ਸਕਣ। ਗੱਤਕਾ ਫੈਡਰੇਸ਼ਨ ਤੇ ਪ੍ਰਬੰਧਕ ਕਮੇਟੀ ਵਲੋਂ ਬੀਬਾ ਕਰਮਜੀਤ ਕੌਰ ਤੇ ਜਸਕੀਰਤ ਸਿੰਘ ਨੂੰ ਸਰਵੋਤਮ ਖਿਡਾਰੀ-2019" ਵਜੋਂ ਸਨਮਾਨਿਤ ਕੀਤਾ ਗਿਆ। ਬੀਬਾ ਅਵਿਨਾਸ਼ ਕੌਰ ਜੋ ਕਿ ਸੀਨੀਅਰ ਗੱਤਕਾ ਖਿਡਾਰਨ ਹਨ ਨੂੰ ਉਹਨਾਂ ਦੀਆਂ ਗੱਤਕਾ ਖੇਡ ਪ੍ਰਤੀ ਪ੍ਰਾਪਤੀਆਂ ਕਰਕੇ ਵਿਸ਼ੇਸ ਤੌਰ 'ਤੇ ਸਨਮਾਨਿਤ ਕਰਕੇ ਕੌਮੀ ਪੱਧਰ ਦੇ ਰੈਫਰੀ ਦਾ ਦਰਜਾ ਵੀ ਦਿੱਤਾ ਗਿਆ। ਇਸ ਤੋਂ ਇਲਾਵਾ ਦਰਜਨਾਂ ਹੀ ਮਾਹਿਰ ਨੌਜਵਾਨ ਗੱਤਕਾ ਕੋਚਾਂ ਅਤੇ ਖਿਡਾਰੀਆਂ ਦੀ ਰੈਕਿੰਗ ਵੀ ਕੀਤੀ ਗਈ ਅਤੇ ਯੋਗਤਾ ਮੁਤਾਬਕ ਸਰਟੀਫਿਕੇਟ ਤਕਸੀਮ ਕੀਤੇ ਗਏ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬਾ ਸਰਬਜੀਤ ਕੌਰ ਸਟੇਟ ਕੁਆਰਡੀਨੇਟਰ ਯੁਨਾਇਡ ਸਿਖਸ, ਸਿੱਖ ਆਗੂ ਭਾਈ ਗਗਨਦੀਪ ਸਿੰਘ ਬਰੇਲੀ, ਗੱਤਕਾ ਕੌਚ ਸੁਜਾਨ ਸਿੰਘ ਆਦਿ ਵਿਸ਼ੇਸ ਤੌਰ 'ਤੇ ਹਾਜ਼ਰ ਸਨ।
ਕੈਨੇਡਾ 'ਚ ਆਏ ਬਰਫੀਲੇ ਤੂਫਾਨ ਨੇ ਤੋੜਿਆ 21 ਸਾਲ ਦਾ ਰਿਕਾਰਡ (ਤਸਵੀਰਾਂ)
NEXT STORY