ਵਾਸ਼ਿੰਗਟਨ (ਬਿਊਰੋ)— ਇਨੀ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਵਿਚ ਦਾਅਵਾ ਕੀਤਾ ਗਿਆ ਹੈ ਕਿ ਫਲਾਈਟ ਵਿਚ ਇਕ ਸ਼ਖਸ ਨੇ ਕਰੀਬ 6 ਘੰਟੇ ਤੱਕ ਖੜ੍ਹੇ ਹੋ ਕੇ ਸਫਰ ਕੀਤਾ ਤਾਂ ਜੋ ਉਸ ਦੀ ਪਤਨੀ ਆਰਾਮ ਨਾਲ ਤਿੰਨ ਸੀਟਾਂ 'ਤੇ ਸੌਂ ਸਕੇ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਅਮਰੀਕਾ ਦੇ ਇੰਡੀਆਨਾ ਦੇ ਰਹਿਣ ਵਾਲੇ ਕੋਚ ਕੋਰਟਨੀ ਲੀ ਜੌਨਸਨ ਨੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸ਼ਖਸ ਕਰੀਬ 6 ਘੰਟੇ ਤੱਕ ਖੜ੍ਹਾ ਰਿਹਾ। ਭਾਵੇਂਕਿ ਤਸਵੀਰ ਦੀ ਹਕੀਕਤ 'ਤੇ ਸਵਾਲ ਖੜ੍ਹੇ ਹੋ ਰਹੇ ਹਨ।
ਇਸ ਤਸਵੀਰ ਦੀ ਹਾਲੇ ਪੁਸ਼ਟੀ ਨਹੀਂ ਹੋਈ ਹੈ। ਨਾ ਹੀ ਇਹ ਪਤਾ ਚੱਲਿਆ ਹੈ ਕਿ ਕਿਹੜੇ ਹਾਲਤਾਂ ਕਾਰਨ ਮਹਿਲਾ ਸੀਟ 'ਤੇ ਲੇਟੀ ਹੋਈ ਸੀ ਪਰ ਸੋਸ਼ਲ ਮੀਡੀਆ 'ਤੇ ਤਸਵੀਰ ਨੇ ਬਹਿਸ ਛੇੜ ਦਿੱਤੀ ਹੈ। ਕਈ ਲੋਕਾਂ ਨੇ ਇਸ ਨੂੰ ਪਿਆਰ ਦਾ ਇਜ਼ਹਾਰ ਦੱਸਿਆ ਹੈ ਤਾਂ ਕਈਆਂ ਨੇ ਇਸ ਨੂੰ ਬੇਰਹਿਮੀ ਦੱਸਿਆ ਹੈ।
ਕਈ ਲੋਕਾਂ ਨੇ ਸੱਚ ਜਾਣੇ ਬਿਨਾਂ ਪਤਨੀ ਦੇ ਵਿਵਹਾਰ ਨੂੰ ਗਲਤ ਕਰਾਰ ਦਿੱਤਾ ਜੋ ਆਪਣੇ ਪਤੀ ਨੂੰ ਸਤਾ ਰਹੀ ਹੈ। ਉੱਥੇ ਇਕ ਟਵਿੱਟਰ ਯੂਜ਼ਰ ਨੇ ਲਿਖਿਆ ਕਿ ਜੇਕਰ ਉਹ ਸ਼ਖਸ ਫਲਾਈਟ ਦਾ ਮਾਲਕ ਨਹੀਂ ਸੀ ਤਾਂ ਇਹ ਤਸਵੀਰ ਫੇਕ ਹੈ। ਮਤਲਬ ਉਸ ਨੇ ਇਸ਼ਾਰਾ ਕੀਤਾ ਕਿ ਫਲਾਈਟ ਦੇ ਨਿਯਮਾਂ ਮੁਤਾਬਕ ਇਸ ਤਰ੍ਹਾਂ ਦੇ ਸਫਰ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।ਵਾਇਰਲ ਤਸਵੀਰ ਵਿਚ ਮਹਿਲਾ ਤਿੰਨ ਸੀਟਾਂ 'ਤੇ ਲੰਮੇ ਪਈ ਹੋਈ ਨਜ਼ਰ ਆਉਂਦੀ ਹੈ। ਇਕ ਸ਼ਖਸ ਨੇ ਟਵਿੱਟਰ 'ਤੇ ਮਹਿਲਾ ਨੂੰ ਸਵਾਰਥੀ ਦੱਸਿਆ ਜਦਕਿ ਕਈ ਲੋਕਾਂ ਨੇ ਇਸ ਤਸਵੀਰ ਦੀ ਸੱਚਾਈ 'ਤੇ ਸਵਾਲ ਕੀਤੇ ਹਨ। ਇਕ ਯੂਜ਼ਰ ਨੇ ਪੁੱਛਿਆ ਕਿ ਕਿਹੜੀ ਏਅਰਲਾਈਨ 6 ਘੰਟੇ ਤੱਕ ਖੜ੍ਹੇ ਹੋਣ ਦੀ ਇਜਾਜ਼ਤ ਦਿੰਦੀ ਹੈ?
ਭਾਵੇਂਕਿ ਤਸਵੀਰ ਖਿੱਚਣ ਵਾਲੇ ਜੌਨਸਨ ਨੇ ਤਸਵੀਰ ਵਿਚ ਮੌਜੂਦ ਸਥਿਤੀ ਨੂੰ ਪਿਆਰ ਦਾ ਸੱਚਾ ਪ੍ਰਦਰਸ਼ਨ ਕਿਹਾ। ਪਰ ਇਸ ਦੇ ਜਵਾਬ ਵਿਚ ਕਈ ਯੂਜ਼ਰਸ ਨੇ ਲਿਖਿਆ ਕਿ ਜੇਕਰ ਪਾਰਟਨਰ ਨਾਲ ਪਿਆਰ ਲਈ ਅਜਿਹਾ ਕਰਨਾ ਪਵੇ ਤਾਂ ਉਹ ਸਿੰਗਲ ਰਹਿਣਾ ਪਸੰਦ ਕਰਨਗੇ।
ਰੂਸ 'ਚ ਚੋਣਾਂ ਅੱਜ, ਇਕ ਦਿਨ ਪਹਿਲਾਂ ਬਣੀ ਰਹੀ ਸ਼ਾਂਤੀ
NEXT STORY