ਨਵੀਂ ਦਿੱਲੀ/ਓਰੇਗਨ (ਇੰਟ.)- ਤੁਸੀਂ ਚੋਰੀ ਅਤੇ ਡਕੈਤੀ ਦੇ ਕਈ ਕਿੱਸੇ ਸੁਣੇ ਹੋਣਗੇ। ਕਈ ਵਾਰ ਅਪਰਾਧੀ ਹਵਾਈ ਜਹਾਜ਼ ਵੀ ਹਾਈਜੈਕ ਕਰ ਲੈਂਦੇ ਹਨ ਅਤੇ ਆਪਣੀਆਂ ਮੰਗਾਂ ਲਈ ਸਰਕਾਰ ’ਤੇ ਦਬਾਅ ਬਣਾਉਂਦੇ ਹਨ। ਪਰ ਕੀ ਤੁਸੀਂ ਕਦੇ ਅਜਿਹੀ ਡਕੈਤੀ ਬਾਰੇ ਸੁਣਿਆ ਹੈ ਕਿ ਕਿਸੇ ਵਿਅਕਤੀ ਨੇ ਹਵਾ ’ਚ ਉੱਡਦੇ ਜਹਾਜ਼ ’ਚ ਡਕੈਤੀ ਕੀਤੀ ਹੋਵੇ ਤੇ ਹਵਾ ’ਚ ਹੀ ਗਾਇਬ ਹੋ ਗਿਆ ਹੋਵੇ। ਜੀ ਹਾਂ, ਅਜਿਹਾ ਹੋ ਚੁੱਕਾ ਹੈ ਅਤੇ ਇਹ ਘਟਨਾ ਅੱਜ ਤੱਕ ਅਮਰੀਕੀ ਜਾਂਚ ਏਜੰਸੀ ਐੱਫ. ਬੀ. ਆਈ. ਲਈ ਰਹੱਸ ਬਣੀ ਹੋਈ ਹੈ। ਇਹ ਘਟਨਾ 24 ਨਵੰਬਰ 1971 ਨੂੰ ਅਮਰੀਕਾ ਦੇ ਓਰੇਗਨ ਸੂਬੇ ’ਚ ਵਾਪਰੀ ਸੀ।
ਇਹ ਵੀ ਪੜ੍ਹੋ: ਕੈਨੇਡਾ 'ਚ ਕਤਲ ਕੀਤੀ ਗਈ ਹਰਪ੍ਰੀਤ ਕੌਰ ਦੇ ਮਾਮਲੇ 'ਚ ਪਤੀ 'ਤੇ ਵੱਡਾ ਦੋਸ਼
ਪੋਰਟਲੈਂਡ ’ਚ ਇਕ ਆਮ ਦਿੱਖ ਵਾਲਾ ਆਦਮੀ ਨਾਰਥਵੈਸਟ ਓਰੀਐਂਟ ਏਅਰਲਾਈਨਜ਼ ਕਾਊਂਟਰ ’ਤੇ ਪਹੁੰਚਿਆ। ਉਸ ਨੇ ਆਪਣਾ ਨਾਂ ਡੈਨ ਕੂਪਰ ਦੱਸਿਆ। ਉਸ ਨੇ ਸੀਏਟਲ, ਵਾਸ਼ਿੰਗਟਨ ਲਈ ਫਲਾਈਟ 305 ਦੀ ਇਕ ਤਰਫਾ ਟਿਕਟ ਨਕਦ ਭੁਗਤਾਨ ਕਰ ਕੇ ਖਰੀਦੀ ਅਤੇ ਜਹਾਜ਼ ’ਚ ਸਵਾਰ ਹੋ ਗਿਆ। ਜਹਾਜ਼ ਉੱਡਣ ਤੋਂ ਬਾਅਦ, ਦੁਪਹਿਰ 3 ਵਜੇ ਕੂਪਰ ਨੇ ਇਕ ਏਅਰ ਹੋਸਟੈੱਸ ਨੂੰ ਆਪਣੇ ਕੋਲ ਬੁਲਾਇਆ ਅਤੇ ਇਕ ਪਰਚੀ ਫੜਾਈ। ਉਸ ਪਰਚੀ ’ਚ ਲਿਖਿਆ ਸੀ ਕਿ ਉਸ ਦੇ ਬ੍ਰੀਫਕੇਸ ’ਚ ਬੰਬ ਹੈ ਅਤੇ ਉਹ ਚਾਹੁੰਦਾ ਹੈ ਕਿ ਏਅਰ ਹੋਸਟੈੱਸ ਉਸ ਦੇ ਨਾਲ ਬੈਠੇ। ਡਰੀ ਹੋਈ ਏਅਰ ਹੋਸਟੈੱਸ ਉਸ ਦੇ ਕੋਲ ਬੈਠ ਗਈ। ਕੂਪਰ ਨੇ ਫਿਰ ਏਅਰ ਹੋਸਟੈੱਸ ਨੂੰ ਆਪਣਾ ਬ੍ਰੀਫਕੇਸ ਵਿਖਾਇਆ, ਜਿਸ ਵਿਚ ਬਹੁਤ ਸਾਰੀਆਂ ਤਾਰਾਂ ਅਤੇ ਲਾਲ ਰੰਗ ਦੀਆਂ ਸਟਿਕਸ ਸਨ। ਇਹ ਸਭ ਵੇਖ ਕੇ ਏਅਰ ਹੋਸਟੈੱਸ ਦੇ ਹੋਸ਼ ਉੱਡ ਗਏ।
ਇਹ ਵੀ ਪੜ੍ਹੋ: ਬ੍ਰਿਟੇਨ : ਭਾਰਤੀ ਨਰਸ ਅਤੇ 2 ਬੱਚਿਆਂ ਦੇ ਤੀਹਰੇ ਕਤਲ ਦੇ ਦੋਸ਼ 'ਚ ਘਿਰਿਆ ਪਤੀ
4 ਪੈਰਾਸ਼ੂਟ ਅਤੇ 2,00,000 ਡਾਲਰ
ਇਸ ਤੋਂ ਬਾਅਦ ਕੂਪਰ ਨੇ ਏਅਰ ਹੋਸਟੈੱਸ ਨੂੰ ਕਿਹਾ ਕਿ ਉਹ ਜੋ ਬੋਲ ਰਿਹਾ ਹੈ, ਉਸ ਨੂੰ ਕਾਗਜ਼ ਦੇ ਟੁਕੜੇ ’ਤੇ ਲਿਖੇ। ਏਅਰ ਹੋਸਟੈੱਸ ਨੇ ਵੀ ਉਵੇਂ ਹੀ ਕੀਤਾ। ਇਸ ਤੋਂ ਬਾਅਦ ਕੂਪਰ ਨੇ ਏਅਰ ਹੋਸਟੈੱਸ ਨੂੰ ਉਹ ਕਾਗਜ਼ ਲੈ ਕੇ ਫਲਾਈਟ ਕੈਪਟਨ ਕੋਲ ਜਾਣ ਲਈ ਕਿਹਾ। ਏਅਰ ਹੋਸਟੈੱਸ ਉਹ ਨੋਟ ਲੈ ਕੇ ਫਲਾਈਟ ਦੇ ਕੈਪਟਨ ਕੋਲ ਗਈ। ਉਸ ਕਾਗਜ਼ ’ਤੇ ਕਪੂਰ ਨੇ 4 ਪੈਰਾਸ਼ੂਟ ਅਤੇ 2,00,000 ਡਾਲਰ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਫਲਾਈਟ ਜਦੋਂ ਸਿਆਟਲ ’ਚ ਲੈਂਡ ਹੋਈ ਤਾਂ ਕੂਪਰ ਦੀ ਮੰਗ ਪੂਰੀ ਕੀਤੀ ਗਈ। ਇਸ ਦੇ ਬਦਲੇ ਉਸ ਨੇ 36 ਯਾਤਰੀਆਂ ਨੂੰ ਛੱਡ ਦਿੱਤਾ ਪਰ ਉਸ ਨੇ ਚਾਲਕ ਦਲ ਦੇ ਕਈ ਮੈਂਬਰਾਂ ਨੂੰ ਬੰਦੀ ਬਣਾਈ ਰੱਖਿਆ। ਇਸ ਤੋਂ ਬਾਅਦ ਜਹਾਜ਼ ਨੇ ਦੁਬਾਰਾ ਉਡਾਣ ਭਰੀ ਅਤੇ ਕੂਪਰ ਨੇ ਕੈਪਟਨ ਨੂੰ ਮੈਕਸੀਕੋ ਸਿਟੀ ਜਾਣ ਦਾ ਹੁਕਮ ਦਿੱਤਾ। ਜਦੋਂ ਜਹਾਜ਼ ਸੀਏਟਲ ਅਤੇ ਰੇਨੋ ਵਿਚਕਾਰ ਉਡਾਣ ਭਰ ਰਿਹਾ ਸੀ ਤਾਂ ਰਾਤ ਦੇ ਲਗਭਗ 8 ਵਜੇ ਕੂਪਰ ਨੇ ਪੈਰਾਸ਼ੂਟ ਅਤੇ ਪੈਸਿਆਂ ਨਾਲ ਜਹਾਜ਼ ਦੇ ਪਿਛਲੇ ਹਿੱਸੇ ਤੋਂ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਪਾਇਲਟ ਨੇ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾਇਆ। ਉਸ ਸਮੇਂ ਕਿਸੇ ਨੂੰ ਪਤਾ ਨਹੀਂ ਲੱਗਾ ਕਿ ਕੂਪਰ ਰਾਤ ਦੇ ਹਨੇਰੇ ’ਚ ਕਿੱਥੇ ਗਾਇਬ ਹੋ ਗਿਆ। ਇਹ ਅੱਜ ਤੱਕ ਇਕ ਰਹੱਸ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: ਅਮਰੀਕਾ: ਖ਼ਰਾਬ ਮੌਸਮ ਕਾਰਨ ਜਹਾਜ਼ ਦਾ ਵਿਗੜਿਆ ਸੰਤੁਲਨ, 12 ਯਾਤਰੀ ਗੰਭੀਰ ਜ਼ਖ਼ਮੀ (ਵੀਡੀਓ)
ਪਾਕਿਸਤਾਨ : ਦੋ ਬੱਸਾਂ ਦੀ ਜ਼ਬਰਦਸਤ ਟੱਕਰ, 8 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ
NEXT STORY