ਟੈਕਸਾਸ (ਰਾਜ ਗੋਗਨਾ)- ਅਮਰੀਕਾ ਦੇ ਬਾਰਡਰ ਪੈਟਰੋਲ ਏਜੰਟਾਂ ਨੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਬੀਤੇ ਦਿਨ ਲਾਰੇਡੋ ਟੈਕਸਾਸ ਵਿਖੇਂ ਯੂ.ਐੱਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅਫ਼ਸਰਾਂ ਨੇ ਵਰਲਡ ਟ੍ਰੇਡ ਬ੍ਰਿਜ ਵਿਖੇ ਚੈਕਿੰਗ ਦੇ ਦੌਰਾਨ 4,466 ਪੌਂਡ ਮਾਰਿਜੁਆਨਾ (ਭੰਗ) ਦੇ ਪੈਕੇਜ ਜ਼ਬਤ ਕੀਤੇ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨੀ ਫ਼ੌਜ ਦੀ ਵੱਡੀ ਕਾਰਵਾਈ, ਤਹਿਰੀਕ-ਏ-ਤਾਲਿਬਾਨ ਦੇ ਸਾਬਕਾ ਕਮਾਂਡਰ ਨੂੰ ਕੀਤਾ ਢੇਰ
ਫੀਲਡ ਅਫਸਰਾਂ ਨੇ ਚੈਕਿੰਗ ਆਪਰੇਸ਼ਨ ਦੌਰਾਨ ਜਦੋਂ ਇਕ ਟਰੈਕਟਰ ਟ੍ਰੇਲਰ ਰੋਕਿਆ ਅਤੇ ਉਸ ਦੀ ਜਾਂਚ ਸ਼ੁਰੂ ਕੀਤੀ ਤਾਂ ਉਸ ਵਿੱਚੋਂ 4,466 ਪੌਂਡ ਤੋਂ ਵੱਧ ਦੀ ਮਾਰਿਜੁਆਨਾ (ਭੰਗ) ਬਰਾਮਦ ਕੀਤੀ ਗਈ। ਨਿਰੀਖਣ ਦੌਰਾਨ ਸੀ.ਬੀ.ਪੀ ਅਧਿਕਾਰੀਆਂ ਨੂੰ ਟਰੈਕਟਰ ਟ੍ਰੇਲਰ ਵਿੱਚ ਕੁੱਲ 4,466 ਪੌਂਡ ਦੀ ਕਥਿਤ ਭੰਗ ਦੇ 177 ਬੰਦ ਸੀਲ ਪੈਕੇਜ ਮਿਲੇ। ਯੂ.ਐੱਸ ਕਸਟਮਜ਼ ਬਾਰਡਰ ਪ੍ਰੋਟੈਕਸ਼ਨ ਅਨੁਸਾਰ ਇਹ ਨਸ਼ੀਲੇ ਪਦਾਰਥ ਦੀ ਅੰਦਾਜ਼ਨ ਕੀਮਤ 9,904,204 ਡਾਲਰ ਦੇ ਕਰੀਬ ਬਣਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਟਲੀ ਦੇ ਕਈ ਹਿੱਸਿਆਂ 'ਚ 4.8 ਤੀਬਰਤਾ ਦਾ ਭੂਚਾਲ, ਕੋਈ ਜਾਨੀ ਨੁਕਸਾਨ ਨਹੀਂ
NEXT STORY