ਟੈਕਸਾਸ - ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਸਾਲ ਦੇ ਖਤਮ ਹੋਣ ਤੋਂ ਪਹਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਉਥੇ ਹੀ ਅਮਰੀਕਾ ਦੇ ਟੈਕਸਾਸ ਸੂਬੇ ਦੀ ਫੋਰਟ ਵੋਰਥ 'ਚ ਸਥਿਤ ਚਰਚ 'ਚ ਗੋਲੀਬਾਰੀ ਹੋਈ ਹੈ। ਜਿਸ 'ਚ ਕਰੀਬ 2 ਲੋਕਾਂ ਦੀ ਮੌਤ ਹੋ ਗਈ ਅਤੇ 1 ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਸਥਾਨਕ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਇਸ ਦੀ ਜਾਣਕਾਰੀ ਏ. ਪੀ. ਨੇ ਆਪਣੀ ਰਿਪੋਰਟ 'ਚ ਦਿੱਤੀ।

ਉਥੇ ਹੀ ਮੈੱਡ ਸਟਾਰ ਮੋਬਾਇਲ ਹੈਲਥ ਕੇਅਰ ਦੀ ਬੁਲਾਰੀ ਨੇ ਏ. ਪੀ. ਨੂੰ ਦੱਸਿਆ ਕਿ 1 ਵਿਅਕਤੀ ਦੀ ਮੌਤ ਮੌਕੇ 'ਤੇ ਹੀ ਹੋ ਗਈ ਹੈ ਅਤੇ ਦੂਜੇ ਵਿਅਕਤੀ ਦੀ ਮੌਤ ਹਸਪਤਾਲ ਲਿਜਾਂਦੇ ਸਮੇਂ ਹੋਈ ਅਤੇ ਤੀਜੇ ਵਿਅਕਤੀ ਦੀ ਹਸਪਤਾਲ ਦਾਖਲ ਕਰਾਇਆ ਗਿਆ ਹੈ ਪਰ ਉਸ ਦੀ ਹਾਲਤ ਗੰਭੀਰ ਹੈ। ਪੁਲਸ ਨੇ ਸੁਰੱਖਿਆ ਇੰਤਾਜ਼ਮਾਂ ਨੂੰ ਦੇਖਦੇ ਹੋਏ ਚਰਚ ਨੂੰ ਘੇਰ ਲਿਆ ਹੈ ਅਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮਰਨ ਵਾਲਿਆਂ 'ਚ ਸ਼ੂਟਰ ਵੀ ਸ਼ਾਮਲ ਹੈ।
ਨਵੇਂ ਸਾਲ ਮੌਕੇ ਬਦਲਿਆ ਜਾਵੇਗਾ ਯੂਰਪ ਦੇ ਇਸ ਦੇਸ਼ ਦਾ ਨਾਂ
NEXT STORY