ਵਾਸ਼ਿੰਗਟਨ (ਬਿਊਰੋ)— ਅਮਰੀਕਾ ਦਾ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਸਤਗਾਸਾ ਪੱਖ ਨੇ ਨੌਰਥ ਕੈਰੋਲੀਨਾ ਦੇ ਇਕ ਵਿਅਕਤੀ ਵਿਰੁੱਧ ਹੱਤਿਆ ਦੇ ਇਕ ਕੇਸ ਨੂੰ 43 ਸਾਲ ਬਾਅਦ ਖਤਮ ਕਰ ਦਿੱਤਾ। ਇਸ ਮਾਮਲੇ ਵਿਚ ਦੋਸ਼ੀ ਚਾਰਲਸ ਰੇ ਫਿੰਚ (81) ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਭਾਵੇਂਕਿ ਫਿਚ ਹਮੇਸ਼ਾ ਕਹਿੰਦੇ ਰਹੇ ਸਨ ਕਿ ਉਨ੍ਹਾਂ ਨੇ ਕੋਈ ਅਪਰਾਧ ਨਹੀਂ ਕੀਤਾ। ਉਨ੍ਹਾਂ ਨੂੰ ਮਈ ਵਿਚ ਰਿਹਾਅ ਕਰ ਦਿੱਤਾ ਗਿਆ।
ਅਦਾਲਤ ਨੇ ਕਿਹਾ ਕਿ ਪੁਲਸ ਨੇ 1976 ਵਿਚ ਇਕ ਡਕੈਤੀ ਦੀ ਕੋਸ਼ਿਸ ਦੌਰਾਨ ਇਕ ਦੁਕਾਨਦਾਰ ਦੀ ਹੱਤਿਆ ਦੀ ਜਾਂਚ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ। ਵਾਸ਼ਿੰਗਟਨ ਸਥਿਤ ਡੈੱਥ ਪੇਨੇਲਟੀ ਇਨਫੌਰਮੇਸ਼ਨ ਸੈਂਟਰ (DPIC) ਨੇ ਬੁੱਧਵਾਰ ਨੂੰ ਕਿਹਾ ਕਿ ਇਸਤਗਾਸਾ ਪੱਖ ਨੇ ਫੈਸਲਾ ਕੀਤਾ ਹੈ ਕਿ ਇਸ ਮਾਮਲੇ ਵਿਚ ਨਵੇਂ ਟ੍ਰਾਇਲ ਅਸੰਭਵ ਹੋਣਗੇ ਕਿਉਂਕਿ ਗਵਾਹਾਂ ਵਿਚੋਂ ਕਈ ਜਾਂ ਤਾਂ ਮਾਰੇ ਗਏ ਹਨ ਜਾਂ ਕਿਤੇ ਹੋਰ ਸ਼ਿਫਟ ਹੋ ਗਏ ਹਨ।
ਅਫਰੀਕੀ-ਅਮਰੀਕੀ ਡਿਫੈਡੰਟ ਨੂੰ ਜੁਲਾਈ 1976 ਵਿਚ ਕਿਰਾਨੇ ਦੀ ਦੁਕਾਨ ਦੇ ਕਲਰਕ ਦੀ ਹੱਤਿਆ ਦੇ ਮਾਮਲੇ ਵਿਚ ਉੱਤਰੀ ਕੈਰੋਲੀਨਾ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਭਾਵੇਂਕਿ ਬਾਅਦ ਵਿਚ ਇਸ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿੱਤਾ ਗਿਆ। ਸਾਲ 2002 ਵਿਚ ਕਾਨੂੰਨ ਦੇ ਵਿਦਿਆਰਥੀਆਂ ਨੇ ਇਸ ਕੇਸ ਦਾ ਅਧਿਐਨ ਕੀਤਾ ਅਤੇ ਪਾਇਆ ਕਿ ਜ਼ੁਰਮ ਸਾਬਤ ਕਰਨ ਵਿਚ ਕਈ ਸਮੱਸਿਆਵਾਂ ਸਨ, ਜੋ ਸ਼ੱਕ ਪੈਦਾ ਕਰ ਰਹੀਆਂ ਸਨ। ਇਸ ਵਿਚ ਲਾਈਨ ਅੱਪ ਦੌਰਾਨ ਪੁਲਸ ਨੇ ਗਵਾਹਾਂ ਦੀ ਹੇਰਾਫੇਰੀ ਕੀਤੀ ਸੀ ਅਤੇ ਬੈਲਿਸਟਿਕ ਰਿਪੋਰਟ ਦੇ ਬਾਰੇ ਵਿਚ ਝੂਠ ਸਮੇਤ ਕਈ ਚੀਜ਼ਾਂ ਸਨ ਜੋ ਕੇਸ 'ਤੇ ਸ਼ੱਕ ਪੈਦਾ ਕਰ ਰਹੀਆਂ ਸਨ।
ਜਨਵਰੀ ਵਿਚ ਇਕ ਅਪੀਲੀ ਅਦਾਲਤ ਨੇ ਫੈਸਲਾ ਸੁਣਾਇਆ ਕਿ ਜੇਕਰ ਜੂਰੀ ਨੂੰ ਇਸ ਤਰ੍ਹਾਂ ਦੇ ਜੋੜ-ਤੋੜ ਦੇ ਬਾਰੇ ਵਿਚ ਪਤਾ ਸੀ ਤਾਂ ਉਸ ਨੇ ਫਿੰਚ ਨੂੰ ਦੋਸ਼ੀ ਨਹੀਂ ਠਹਿਰਾਇਆ ਹੋਵੇਗਾ ਅਤੇ ਫੈਸਲੇ ਨੂੰ ਪਲਟ ਦਿੱਤਾ। ਮਈ ਵਿਚ ਫਿੰਚ ਨੂੰ ਇਕ ਵ੍ਹੀਲਚੇਅਰ ਵਿਚ ਜੇਲ ਤੋਂ ਰਿਹਾਅ ਕੀਤਾ ਗਿਆ ਸੀ ਅਤੇ ਇਸ ਮਗਰੋਂ ਉਹ ਦੁਬਾਰਾ ਆਪਣੇ ਪਰਿਵਾਰ ਨੂੰ ਮਿਲੇ ਸਨ।
ਡੀ.ਪੀ.ਆਈ.ਸੀ. ਦੇ ਨਿਦੇਸ਼ਕ ਰੌਬਰਟ ਡਨਹਮ ਨੇ ਦੱਸਿਆ,''ਫਿੰਚ 166ਵੇਂ ਵਿਅਕਤੀ ਸਨ ਜਿਨ੍ਹਾਂ ਨੂੰ 1973 ਵਿਚ ਗਲਤ ਤਰੀਕੇ ਨਾਲ ਦੋਸ਼ੀ ਠਹਿਰਾਏ ਜਾਣ ਅਤੇ ਮੌਤ ਦੀ ਸਜ਼ਾ ਸੁਣਾਏ ਜਾਣ ਦੇ ਬਾਅਦ ਛੱਡ ਦਿੱਤਾ ਗਿਆ ਅਤੇ 18ਵੇਂ ਅਜਿਹੇ ਵਿਅਕਤੀ ਸਨ ਜਿਨ੍ਹਾਂ ਨੂੰ 25 ਸਾਲ ਤੋਂ ਵੱਧ ਸਮਾਂ ਜੇਲ ਵਿਚ ਬਿਤਾਉਣਾ ਪਿਆ। ਫਿੰਚ ਦੀ ਮੌਤ ਦੇ ਮਾਮਲੇ ਵਿਚ ਬੇਕਸੂਰ ਨੂੰ ਮੌਤ ਦੀ ਸਜ਼ਾ ਅਤੇ ਵਿਸ਼ੇਸ਼ ਰੂਪ ਨਾਲ ਗੋਰੇ ਕੈਦੀਆਂ ਨੂੰ ਬਚਾਉਣ ਦੀ ਨਿਆਂਇਕ ਪ੍ਰਣਾਲੀ ਦੀ ਅਸਫਲਤਾ ਨੂੰ ਦਰਸਾਉਂਦਾ ਹੈ।''
ਭਾਰਤੀ ਮੂਲ ਦੀ ਪ੍ਰਿਆ ਸੇਰਾਵ ਬਣੀ 'ਮਿਸ ਯੂਨੀਵਰਸ ਆਸਟ੍ਰੇਲੀਆ 2019'
NEXT STORY