ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਸ਼ਹਿਰ ਨਿਊਯਾਰਕ ਦੇ ਫਲੋਰਲ ਪਾਰਕ ਵਿਚ ਇਕ ਮੰਦਰ ਨੇੜੇ ਹਿੰਦੂ ਪੁਜਾਰੀ 'ਤੇ 52 ਸਾਲਾ ਸ਼ਖਸ ਨੇ ਹਮਲਾ ਕਰ ਦਿੱਤਾ। ਉਹ ਆਪਣੀ ਧਾਰਮਿਕ ਪੁਸ਼ਾਕ ਪਹਿਨੇ ਹੋਏ ਸੀ। ਅਮਰੀਕੀ ਮੀਡੀਆ ਵਿਚ ਇਹ ਜਾਣਕਾਰੀ ਦਿੱਤੀ ਗਈ। ਇਕ ਸਮਾਚਾਰ ਏਜੰਸੀ ਨੇ ਖਬਰ ਦਿੱਤੀ ਕਿ ਸਵਾਮੀ ਹਰੀਸ਼ ਚੰਦਰ ਪੁਰੀ ਨੇ ਦੱਸਿਆ ਕਿ ਵੀਰਵਾਰ ਨੂੰ ਜਦੋਂ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 11 ਵਜੇ ਉਹ ਆਪਣੀ ਧਾਰਮਿਕ ਪੁਸ਼ਾਕ ਵਿਚ ਸ਼ਿਵ ਸ਼ਕਤੀ ਪੀਠ ਨੇੜਿਓਂ ਲੰਘ ਰਹੇ ਸੀ ਉਦੋਂ ਪਿੱਛਿਓਂ ਦੀ ਇਕ ਵਿਅਕਤੀ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।
ਪੁਰੀ ਨੇ ਕਿਹਾ ਕਿ ਉਨ੍ਹਾਂ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ। ਏਜੰਸੀ ਨੇ ਖਬਰ ਦਿੱਤੀ ਕਿ ਪੁਜਾਰੀ ਦੇ ਪੂਰੇ ਸਰੀਰ 'ਤੇ ਝਰੀਟਾਂ ਦੇ ਨਿਸ਼ਾਨ ਸਨ। ਪੁਲਸ ਨੇ ਹਮਲੇ ਦੇ ਸਬੰਧ ਵਿਚ 52 ਸਾਲਾ ਸਰਗਿਓ ਗੁਏਵੀਆ ਨੂੰ ਗ੍ਰਿਫਤਾਰ ਕੀਤਾ ਹੈ। ਉਸ 'ਤੇ ਹਮਲਾ, ਪਰੇਸ਼ਾਨ ਕਰਨ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਹਥਿਆਰ ਰੱਖਣ ਦਾ ਦੋਸ਼ ਲਗਾਇਆ ਗਿਆ ਹੈ।
ਬ੍ਰਿਟੇਨ ਨੇ ਈਰਾਨ ਨੂੰ ਟੈਂਕਰ ਛੱਡਣ ਦੀ ਕੀਤੀ ਅਪੀਲ
NEXT STORY