ਕੰਸਾਸ (ਏਜੰਸੀ)- ਅਮਰੀਕਾ ਵਿੱਚ ਕੰਸਾਸ ਸੂਬੇ ਦੇ ਵਿਚੀਟਾ ਸ਼ਹਿਰ ਵਿੱਚ ਇੱਕੋ ਇਲਾਕੇ ਵਿੱਚ ਸਥਿਤ 3 ਘਰਾਂ ਵਿੱਚ 5 ਲੋਕਾਂ ਦਾ ਗੋਲੀਆਂ ਮਾਰ ਕਰ ਕਤਲ ਕਰ ਦਿੱਤਾ ਗਿਆ। ਪੁਲਸ ਦਾ ਮੰਨਣਾ ਹੈ ਕਿ ਗੋਲੀਬਾਰੀ ਦੇ ਇਹ ਮਾਮਲੇ ਇੱਕ-ਦੂਜੇ ਨਾਲ ਜੁੜੇ ਹੋਏ ਹਨ। ਪੁਲਸ ਮੁਖੀ ਜੋ ਸੁਲੀਵਨ ਨੇ ਕਿਹਾ ਕਿ ਐਤਵਾਰ ਨੂੰ ਮ੍ਰਿਤਕ ਪਾਏ ਗਏ ਲੋਕਾਂ ਵਿੱਚੋਂ ਇੱਕ ਸ਼ੱਕੀ ਹਮਲਾਵਰ ਸੀ। ਪੁਲਸ ਦਾ ਮੰਨਣਾ ਹੈ ਕਿ 5 ਪੰਜ ਵਿਅਕਤੀ ਇੱਕ-ਦੂਜੇ ਨੂੰ ਜਾਣਦੇ ਸਨ, ਹਾਲਾਂਕਿ ਉਨ੍ਹਾਂ ਦੇ ਇੱਕ-ਦੂਜੇ ਨਾਲ ਸਬੰਧਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਵੱਧ ਸਕਦੀਆਂ ਹਨ ਭਾਰਤੀਆਂ ਦੀਆਂ ਮੁਸ਼ਕਲਾਂ, ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਸਖ਼ਤ ਹੋਏ ਟਰੰਪ
ਪੁਲਸ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੂੰ ਸ਼ਾਮ 5:44 ਵਜੇ ਗੋਲੀਬਾਰੀ ਦੀ ਸੂਚਨਾ 'ਤੇ ਬੁਲਾਇਆ ਗਿਆ ਅਤੇ ਉਨ੍ਹਾਂ ਨੇ ਇੱਕ ਘਰ ਦੇ ਅੰਦਰ ਇੱਕ ਵਿਅਕਤੀ ਨੂੰ ਮ੍ਰਿਤਕ ਪਾਇਆ। ਉਸ ਦੀ ਮੌਤ ਦੀ ਸੂਚਨਾ ਮਿਲਣ 'ਤੇ, ਅਧਿਕਾਰੀ ਘਟਨਾ ਵਾਲੀ ਥਾਂ ਤੋਂ ਕੁਝ ਬਲਾਕ ਦੂਰ ਇਕ ਘਰ ਗਏ ਅਤੇ ਉੱਥੇ 3 ਹੋਰ ਲੋਕ ਮ੍ਰਿਤਕ ਪਾਏ ਗਏ।
ਇਹ ਵੀ ਪੜ੍ਹੋ: ਹਿਜ਼ਬੁੱਲਾ ਨੇ ਇਜ਼ਰਾਈਲ ’ਤੇ ਦਾਗੀਆਂ 165 ਤੋਂ ਵੱਧ ਮਿਜ਼ਾਈਲਾਂ, 7 ਲੋਕ ਜ਼ਖ਼ਮੀ
ਪੁਲਸ ਨੇ ਦੱਸਿਆ ਕਿ ਜਦੋਂ ਖੇਤਰ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਤੀਜੇ ਘਰ ਦੀ ਖਿੜਕੀ ਵਿੱਚੋਂ ਦੇਖਿਆ ਤਾਂ ਉਨ੍ਹਾਂ ਨੂੰ ਉੱਥੇ 5ਵਾਂ ਵਿਅਕਤੀ ਵੀ ਮ੍ਰਿਤਕ ਪਿਆ ਮਿਲਿਆ। ਸੁਲੀਵਨ ਨੇ ਪੱਤਰਕਾਰਾਂ ਨੂੰ ਕਿਹਾ ਕਿ 5 ਲੋਕਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਸਾਡਾ ਮੰਨਣਾ ਹੈ ਕਿ ਜਾਂਚ ਵਿਚ ਇਹ ਪਤਾ ਲੱਗ ਜਾਵੇਗਾ ਕਿ ਕੀ ਮ੍ਰਿਤਕਾਂ ਵਿਚੋਂ ਹੀ ਕਿਸੇ ਇਕ ਨੇ ਹੋਰ ਲੋਕਾਂ ਨੂੰ ਗੋਲੀ ਮਾਰੀ ਸੀ।
ਇਹ ਵੀ ਪੜ੍ਹੋ: ਲਹਿੰਦੇ ਪੰਜਾਬ 'ਚ 1.1 ਕਰੋੜ ਬੱਚਿਆਂ ਨੂੰ ਖ਼ਤਰਾ, ਯੂਨੀਸੇਫ ਨੇ ਦਿੱਤੀ ਚਿਤਾਵਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਪਸਾ ਵੱਲੋਂ ਮਾਨਸਿਕ ਸਿਹਤ ਸੈਮੀਨਾਰ 'ਚ ਡਾ. ਨਵਨੀਤ ਕੌਰ ਦਾ ਸਨਮਾਨ
NEXT STORY