ਵਾਸ਼ਿੰਗਟਨ (ਭਾਸ਼ਾ)— ਭਾਰਤ ਦੀ ਜੇਲ ਵਿਚ ਬੰਦ ਆਰਟ ਡੀਲਰ ਸੁਭਾਸ਼ ਕਪੂਰ 'ਤੇ ਮੈਨਹੱਟਨ ਦੇ ਵਕੀਲਾਂ ਨੇ ਕਰੋੜਾਂ ਰੁਪਏ ਦੇ ਮੁੱਲ ਵਾਲੀਆਂ ਕਲਾਕ੍ਰਿਤੀਆਂ ਚੋਰੀ ਕਰਨ ਅਤੇ ਰੱਖਣ ਦਾ ਦੋਸ਼ ਲਗਾਇਆ ਹੈ। ਹੁਣ ਮੈਟਰੋਪਾਲੀਟਨ ਮਿਊਜ਼ੀਅਮ ਆਫ ਆਰਟ ਦੇ ਅਧਿਕਾਰੀ ਇਹ ਜਾਂਚ ਕਰ ਰਹੇ ਹਨ ਕੀ ਕਪੂਰ ਨੇ ਉਨ੍ਹਾਂ ਦੇ ਮਿਊਜ਼ੀਅਮ ਵਿਚੋਂ ਚੋਰੀ ਕੀਤੀਆਂ ਕਲਾਕ੍ਰਿਤੀਆਂ ਵੇਚੀਆਂ ਹਨ । ਕਪੂਰ ਨੂੰ ਇੰਟਰਪੋਲ ਨੇ 2011 ਵਿਚ ਜਰਮਨੀ ਵਿਚ ਗ੍ਰਿਫਤਾਰ ਕੀਤਾ ਸੀ। ਫਿਲਹਾਲ ਉਹ ਭਾਰਤ ਦੀ ਜੇਲ ਵਿਚ ਬੰਦ ਹੈ।
ਮੈਨਹੱਟਨ ਜ਼ਿਲਾ ਅਟਾਰਨੀ ਸਾਈਰਸ ਵਾਂਸੇ ਦੇ ਦਫਤਰ ਨੇ ਪਿਛਲੇ ਮਹੀਨੇ ਕਪੂਰ ਅਤੇ ਕਈ ਹੋਰ ਵਿਰੁੱਧ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਵਿਚ ਕਪੂਰ 'ਤੇ ਚੋਰੀ ਕੀਤੀਆਂ ਕਲਾਕ੍ਰਿਤੀਆਂ ਰੱਖਣ, ਇਨ੍ਹਾਂ ਦੀ ਚੋਰੀ ਕਰਨ ਤੋਂ ਲੈ ਕੇ ਧੋਖਾਧੜੀ ਆਦਿ ਕਰਨ ਦਾ ਦੋਸ਼ ਹੈ।ਇਕ ਅੰਗਰੇਜ਼ੀ ਅਖਬਾਰ ਦੀ ਖਬਰ ਵਿਚ ਦੱਸਿਆ ਗਿਆ ਹੈ ਕਿ ਭਾਰਤ ਸਰਕਾਰ ਦੇ ਅਧਿਕਾਰੀ ਅਤੇ ਮੈਟਰੋਪਾਲੀਟਨ ਮਿਊਜ਼ੀਅਮ ਆਫ ਆਰਟ ਦੇ ਅਧਿਕਾਰੀ ਇਸ ਗੱਲ 'ਤੇ ਵਿਚਾਰ ਕਰ ਰਹੇ ਹਨ ਕੀ ਮਿਊਜ਼ੀਅਮ ਕਰੀਬ 3 ਦਹਾਕੇ ਪਹਿਲਾਂ ਤੋਂ ਜਿਹੜੀਆਂ ਪੁਰਾਣੀਆਂ ਕੀਮਤੀ ਕਲਾਕ੍ਰਿਤੀਆਂ ਹਾਸਲ ਕਰਦਾ ਆ ਰਿਹਾ ਸੀ, ਉਹ ਕਪੂਰ ਦੀ ਕਾਰਗੁਜ਼ਾਰੀ ਵਾਲੀਆਂ ਸਨ।
ਜੈਸ਼ੰਕਰ ਨੇ ਨੇਪਾਲ ਦੀ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
NEXT STORY