ਇੰਟਰਨੈਸ਼ਨਲ ਡੈਸਕ- ਪਾਕਿਸਤਾਨ 'ਚ ਜਾਰੀ ਸਿਆਸੀ ਰੇੜਕੇ ਦੇ ਮੱਦੇਨਜ਼ਰ ਅਮਰੀਕਾ ਨੇ ਮੰਗਲਵਾਰ ਨੂੰ ਸਲਾਹ ਜਾਰੀ ਕਰਕੇ ਆਪਣੇ ਨਾਗਰਿਕਾਂ ਤੋਂ ਅੱਤਵਾਦੀ ਤੇ ਫ਼ਿਰਕੂ ਹਿੰਸਾ ਨੂੰ ਧਿਆਨ 'ਚ ਰੱਖਦੇ ਹੋਏ ਇਸ ਦੇਸ਼ ਦੀ ਯਾਤਰਾ 'ਤੇ ਮੁੜ ਵਿਚਾਰ ਕਰਨ ਨੂੰ ਕਿਹਾ । ਵਿਦੇਸ਼ ਵਿਭਾਗ ਨੇ ਆਪਣੀ ਨਵੀਂ ਯਾਤਰਾ ਸਲਾਹ 'ਚ ਪਾਕਿਸਤਾਨ ਨੂੰ ਯਾਤਰਾ ਦੇ ਲਿਹਾਜ਼ ਨਾਲ 'ਪੱਧਰ-3' 'ਤੇ ਰੱਖਿਆ ਹੈ।
ਅਮਰੀਕਾ ਨੇ ਤਾਜ਼ਾ ਸਲਾਹ 'ਚ ਆਪਣੇ ਨਾਗਰਿਕਾਂ ਨੂੰ ਅੱਤਵਾਦ ਤੇ ਅਗਵਾ ਹੋਣ ਦੇ ਖ਼ਦਸ਼ੇ ਕਾਰਨ ਬਲੋਚਿਸਤਾਨ ਸੂਬੇ ਤੇ ਖ਼ੈਬਰ ਪਖ਼ਤੂਨਖਵਾ ਸੂਬੇ ਦੀ ਯਾਤਰਾ ਨਹੀਂ ਕਰਨ ਨੂੰ ਕਿਹਾ। ਅਮਰੀਕਾ ਨੇ ਆਪਣੇ ਨਾਗਰਿਕਾਂ ਤੋਂ ਅੱਤਵਾਦ ਤੇ ਹਥਿਆਰਬੰਦ ਸੰਘਰਸ਼ ਦੇ ਖ਼ਦਸ਼ੇ ਦੇ ਮੱਦੇਨਜ਼ਰ ਕੰਟਰੋਲ ਲਾਈਨ ਤੋਂ ਬਿਲਕੁਲ ਲਗਦੇ ਇਲਾਕਿਆਂ ਦੀ ਯਾਤਰਾ ਨਹੀਂ ਕਰਨ ਦੀ ਵੀ ਸਲਾਹ ਦਿੱਤੀ ਹੈ।
ਆਸਟ੍ਰੇਲੀਆ ਦੇ ਕਈ ਰਾਜਾਂ 'ਚ ਤੇਜ਼ੀ ਨਾਲ ਵਧੇ ਕੋਵਿਡ-19 ਮਾਮਲੇ
NEXT STORY