ਵਾਸ਼ਿੰਗਟਨ (ਯੂ. ਐੱਨ. ਆਈ.)-ਅਮਰੀਕਾ ਨੇ ਯੂਕ੍ਰੇਨ ਵਿਚ ਜਾਰੀ ਫੌਜੀ ਸੰਘਰਸ਼ ਦਰਮਿਆਨ ਰੂਸ ਨਾਲ ਪ੍ਰਮਾਣੂ ਤਣਾਅ ਨੂੰ ਘੱਟ ਕਰਨ ਲਈ ਆਪਣੀ ਮਿੰਟਮੈਨ-3 ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ (ਆਈ. ਸੀ. ਬੀ. ਐੱਮ.) ਦੇ ਇਕ ਯੋਜਨਾਬੱਧ ਪ੍ਰੀਖਣ ਨੂੰ ਰੱਦ ਕਰ ਦਿੱਤਾ ਹੈ। ਅਮਰੀਕੀ ਹਵਾਈ ਫੌਜ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਮਰੀਕੀ ਹਵਾਈ ਫੌਜ ਨੇ ਇਕ ਫੋਨ ਰਾਹੀਂ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਫੈਸਲਾ ਰੂਸ ਨਾਲ ਗਲਤਫਹਿਮੀ ਤੋਂ ਬੱਚਣ ਲਈ ਲਿਆ ਗਿਆ ਸੀ।
ਇਹ ਵੀ ਪੜ੍ਹੋ : ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 10 ਅਪ੍ਰੈਲ ਨੂੰ
ਉਨ੍ਹਾਂ ਨੇ ਕਿਹਾ ਕਿ ਦੋ ਮਾਰਚ ਨੂੰ ਪ੍ਰੀਖਣ ਮੁਲਤਵੀ ਕਰਨ ਦਾ ਕਾਰਨ ਵੀ ਇਹੋ ਸੀ। ਹਵਾਈ ਫੌਜ ਦੇ ਬੁਲਾਰੇ ਐੱਨ. ਸਟੇਫਨੇਕ ਨੇ ਬਾਅਦ ਵਿਚ ਈਮੇਲ ਰਾਹੀਂ ਭੇਜੇ ਇਕ ਬਿਆਨ ਵਿਚ ਕਿਹਾ ਕਿ ਹਵਾਈ ਫੌਜ ਵਿਭਾਗ ਨੇ ਹਾਲ ਹੀ ਵਿਚ ਮਾਰਚ 2022 ਲਈ ਨਿਰਧਾਰਿਤ ਐੱਲ. ਜੀ. ਐੱਮ.-30ਜੀ ਮਿੰਟਮੈਨ-3 ਮਿਜ਼ਾਈਲ ਨੂੰ ਨਿਯਮਿਤ ਰੂਪ ਨਾਲ ਯੋਜਨਾਬੱਧ ਪ੍ਰੀਖਣ ਉਡਾਣ ਨੂੰ ਰੱਦ ਕਰ ਦਿੱਤਾ।
ਇਹ ਵੀ ਪੜ੍ਹੋ : ਜਹਾਜ਼ ਹਾਦਸੇ ਦੀ ਜਾਂਚ 'ਚ ਮਦਦ ਲਈ ਅਮਰੀਕੀ ਜਾਂਚਕਰਤਾ ਪਹੁੰਚੇ ਚੀਨ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 10 ਅਪ੍ਰੈਲ ਨੂੰ
NEXT STORY