ਬੀਜਿੰਗ (ਵਾਰਤਾ) ਤਾਇਵਾਨ ਨੂੰ ਲੈ ਕੇ ਚੀਨ ਅਤੇ ਅਮਰੀਕਾ ਵਿਚਾਲੇ ਤਣਾਅ ਵੱਧਦਾ ਜਾ ਰਿਹਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਯਨ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ ਨੂੰ ਤਾਇਵਾਨ ਨਾਲ ਹਥਿਆਰਾਂ ਦੀ ਸਪਲਾਈ ਲਈ ਕੀਤੇ ਗਏ 10 ਕਰੋੜ ਡਾਲਰ ਦੇ ਸਮਝੌਤੇ ਨੂੰ ਰੱਦ ਕਰ ਦੇਣਾ ਚਾਹੀਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਅਤੇ ਤਾਇਵਾਨ ਵਿਚਾਲੇ ਮਿਜ਼ਾਈਲ ਸਮਝੌਤੇ ਨੂੰ ਮਿਲੀ ਮਨਜ਼ੂਰੀ
ਝਾਓ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੀਨ ਇਸ ਕਾਰਜ ਦੀ ਨਿੰਦਾ ਕਰਦਾ ਹੈ ਅਤੇ ਅਮਰੀਕਾ ਨੂੰ ਇਹ ਸਮਝੌਤਾ ਤੁਰੰਤ ਰੱਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਆਪਣੀ ਪ੍ਰਭੂਸਤਾ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕੇਗਾ। ਗੌਰਤਲਬ ਹੈ ਕਿ ਚੀਨ ਤਾਇਵਾਨ ਨੂੰ ਆਪਣੇ ਅਧੀਨ ਦੇਸ਼ ਦੇ ਰੂਪ ਵਿੱਚ ਵੇਖਦਾ ਹੈ, ਜਦਕਿ ਤਾਇਵਾਨ 1949 ਤੋਂ ਆਜ਼ਾਦ ਰੂਪ ਤੋਂ ਸ਼ਾਸਿਤ ਹੋ ਰਿਹਾ ਹੈ। ਤਾਇਵਾਨ ਦੀ ਆਪਣੀ ਲੋਕਤੰਤਰੀ ਤੌਰ 'ਤੇ ਚੁਣੀ ਗਈ ਸਰਕਾਰ ਹੈ, ਜਿਸ ਦੇ ਕਈ ਦੇਸ਼ਾਂ ਦੇ ਨਾਲ ਸਿਆਸੀ ਅਤੇ ਆਰਥਿਕ ਸਬੰਧ ਹਨ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਦੇ ਪੰਜਾਬ ਸੂਬੇ 'ਚ 6 ਮਹੀਨਿਆਂ 'ਚ 2,000 ਤੋਂ ਵੱਧ ਜਬਰ-ਜ਼ਿਨਾਹ ਦੇ ਮਾਮਲੇ ਆਏ ਸਾਹਮਣੇ
ਪਾਕਿਸਤਾਨ ਦੇ ਪੰਜਾਬ ਸੂਬੇ 'ਚ 6 ਮਹੀਨਿਆਂ 'ਚ 2,000 ਤੋਂ ਵੱਧ ਜਬਰ-ਜ਼ਿਨਾਹ ਦੇ ਮਾਮਲੇ ਆਏ ਸਾਹਮਣੇ
NEXT STORY