ਨਿਊਯਾਰਕ (ਭਾਸ਼ਾ)— ਅਮਰੀਕਾ ਵਿਚ ਭਾਰਤੀ ਪ੍ਰਵਾਸੀਆਂ ਨੇ ਦੇਸ਼ ਦੀ ਆਜ਼ਾਦੀ ਦਾ ਜਸ਼ਨ ਮਨਾਇਆ। ਇਸ ਮੌਕੇ 'ਤੇ ਆਯੋਜਿਤ ਵੱਖ-ਵੱਖ ਪ੍ਰੋਗਰਾਮਾਂ ਜ਼ਰੀਏ ਭਾਰਤ ਦੇ ਖੁਸ਼ਹਾਲ ਸੱਭਿਆਚਾਰਕ ਵਿਰਾਸਤ ਅਤੇ ਇਤਿਹਾਸ ਨੂੰ ਪ੍ਰਦਰਸ਼ਿਤ ਕੀਤਾ ਗਿਆ। ਭਾਰਤ ਦੇ 72ਵੇਂ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾਉਣ ਲਈ ਨਿਊਯਾਰਕ ਸਿਟੀ ਸਥਿਤ ਅੰਪਾਇਰ ਸਟੇਟ ਬਿਲਡਿੰਗ ਅਤੇ ਉੱਤਰੀ ਅਮਰੀਕਾ ਦੇ ਨਿਆਗਰਾ ਫਾਲਜ਼ (ਝਰਨਾ) ਨੂੰ ਤਿਰੰਗੇ ਨਾਲ ਰੋਸ਼ਨ ਕੀਤਾ ਗਿਆ। ਨਿਊਯਾਰਕ ਦੇ ਮੱਧ ਵਿਚ ਸਥਿਤ ਮੈਨਹੱਟਨ ਦੀ ਵਿਸ਼ਵ ਪ੍ਰਸਿੱਧ ਸਭ ਤੋਂ ਉੱਚੀ ਇਮਾਰਤ ਨੂੰ ਕੇਸਰੀ, ਸਫੈਦ ਅਤੇ ਹਰੇ ਰੰਗ ਨਾਲ ਜਗਮਗ ਕਰਨ ਲਈ ਇਕ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਗਿਆ।
ਅੰਪਾਇਰ ਸਟੇਟ ਬਿਲਡਿੰਗ ਦੇ ਟਵਿੱਟਰ ਹੈਂਡਲ ਤੋਂ ਇਕ ਟਵੀਟ ਵਿਚ ਕਿਹਾ ਗਿਆ, ''ਨਿਊਯਾਰਕ ਸਿਟੀ ਵਲੋਂ ਭਾਰਤ ਦਿਵਸ ਦੀਆਂ ਸ਼ੁਭਕਾਮਨਾਵਾਂ। ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਨਾਲ ਮਿਲ ਕੇ ਅਸੀਂ ਅੱਜ ਰਾਤ ਲਾਈਟਾਂ ਨੂੰ ਭਾਰਤੀ ਝੰਡਿਆਂ ਦੇ ਰੰਗਾਂ ਵਿਚ ਰੰਗ ਕੇ ਭਾਰਤ ਦੇ ਆਜ਼ਾਦੀ ਦਿਹਾੜੇ ਨੂੰ ਸਨਮਾਨ ਦੇ ਰਹੇ ਹਾਂ।''
ਨਿਊਯਾਰਕ ਵਿਚ ਭਾਰਤ ਦੇ ਕੌਂਸਲ ਜਨਰਲ ਸੰਦੀਪ ਚੱਕਰਵਰਤੀ, ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਦੇ ਪ੍ਰਧਾਨ ਸ਼ੂਜਲ ਪਾਰਿਖ ਅਤੇ ਗਾਇਕ ਮਿਕੀ ਸਿੰਘ ਨਾਲ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ। ਇਸ ਦਿਨ ਦਾ ਜਸ਼ਨ ਮਨਾਉਣ ਲਈ ਦੁਨੀਆ ਦੇ ਸਭ ਤੋਂ ਆਕਰਸ਼ਣ ਝਰਨਾ ਨਿਆਗਰਾ ਫਾਲਜ਼ ਨੂੰ ਵੀ ਕੇਸਰੀ, ਸਫੈਦ ਅਤੇ ਹਰੇ ਰੰਗ ਨਾਲ ਜਗਮਗ ਕੀਤਾ ਗਿਆ।
ਵਾਸ਼ਿੰਗਟਨ ਵਿਚ ਭਾਰਤੀ ਦੂਤਘਰ ਨੇ ਪ੍ਰੋਗਰਾਮ ਦਾ ਆਯੋਜਨ ਕੀਤਾ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਨਵਤੇਜ ਸਰਨਾ ਨੇ ਝੰਡਾ ਲਹਿਰਾਇਆ, ਜਿਸ ਮਗਰੋਂ ਪ੍ਰੋਗਰਾਮ ਵਿਚ ਮੌਜੂਦ ਲੋਕਾਂ ਨੇ ਰਾਸ਼ਟਰ ਗੀਤ ਗਾਇਆ। ਸਰਨਾ ਨੇ ਮਹਿਮਾਨਾਂ ਨੂੰ ਸੰਬੋਧਿਤ ਕੀਤਾ ਅਤੇ ਪਰੰਪਰਾ ਦੇ ਤੌਰ 'ਤੇ ਰਾਸ਼ਟਰ ਦੇ ਨਾਮ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸੰਬੋਧਨ ਨੂੰ ਪੜ੍ਹ ਕੇ ਸੁਣਾਇਆ। ਪ੍ਰੋਗਰਾਮ ਵਿਚ ਭਾਰਤੀ ਭਾਈਚਾਰੇ ਦੇ ਮੁੱਖ ਮੈਂਬਰਾਂ ਅਤੇ ਸਥਾਨਕ ਅਹੁਦਾ ਅਧਿਕਾਰੀਆਂ ਸਮੇਤ ਕਰੀਬ 200 ਲੋਕ ਸ਼ਾਮਲ ਹੋਏ। ਇਨ੍ਹਾਂ ਵਿਚ ਗਰੇਸ ਮੇਂਗ, ਵਿਧਾਇਕ ਡੇਵਿਡ ਵੇਪ੍ਰਿਨ, ਰਾਜ ਮੁਖਰਜੀ ਅਤੇ ਸੈਨੇਟਰ ਵਿਨ ਗੋਪਾਲ ਸ਼ਾਮਲ ਸਨ।
ਅਮਰੀਕੀ ਔਰਤਾਂ ਨੂੰ ਪਸੰਦ ਨਹੀਂ ਟਰੰਪ ਪ੍ਰਸ਼ਾਸਨ
NEXT STORY