ਵਾਸ਼ਿੰਗਟਨ (ਬਿਊਰੋ): ਕੋਰੋਨਾ ਲਾਗ ਦੀ ਬੀਮਾਰੀ ਦੇ ਕਾਰਨ ਦੁਨੀਆ ਭਰ ਦੇ ਦੇਸ਼ਾਂ ਦੀ ਅਰਥਵਿਵਸਥਾ ਬੁਰੇ ਦੌਰ ਵਿਚੋਂ ਲੰਘ ਰਹੀ ਹੈ। ਇਸ ਵਿਚ ਲੋਕਾਂ ਦੀ ਮਦਦ ਅਤੇ ਅਰਥਵਿਵਸਥਾ ਨੂੰ ਉਭਾਰਨ ਲਈ ਅਮਰੀਕੀ ਸੰਸਦ ਨੇ 663 ਲੱਖ ਕਰੋੜ ਰੁਪਏ ਮਤਲਬ 900 ਬਿਲੀਅਨ ਡਾਲਰ ਦੇ ਕੋਰੋਨਾ ਰਿਲੀਫ ਪੈਕੇਜ ਦੇ ਲਈ ਸਹਿਮਤੀ ਦੇ ਦਿੱਤੀ ਹੈ। ਇਸ ਪੈਕੇਜ ਦੇ ਤਹਿਤ ਬੇਰੋਜ਼ਗਾਰਾਂ ਨੂੰ ਹਰ ਹਫਤੇ 300 ਡਾਲਰ (22,000 ਰੁਪਏ) ਅਤੇ ਲੋੜਵੰਦ ਲੋਕਾਂ ਨੂੰ 600 ਡਾਲਰ (44,000 ਰੁਪਏ) ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਨਵੇਂ ਪ੍ਰਬੰਧਾਂ ਦੇ ਤਹਿਤ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਕਾਰੋਬਾਰਾਂ, ਸਕੂਲਾਂ ਅਤੇ ਸਿਹਤ ਸੇਵਾਵਾਂ ਦੀ ਵੀ ਮਦਦ ਕੀਤੀ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ- ਯੂ.ਏ.ਈ. ਦੇ ਸੀਨੀਅਰ ਡਿਪਲੋਮੈਟ ਨੇ ਪਾਕਿ 'ਤੇ ਵੀਜ਼ਾ ਪਾਬੰਦੀ ਦੀ ਗੱਲ ਕੀਤੀ ਸਵੀਕਾਰ
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ 20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਰੂਪ ਵਿਚ ਸਹੁੰ ਚੁੱਕਣਗੇ। ਇਸ ਦੌਰਾਨ ਉਹਨਾਂ ਨੇ ਸੱਤਾ ਸੰਭਾਲਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਇਕ ਮਹੀਨੇ ਵਿਚ ਅਸੀਂ ਸਭ ਕੁਝ ਠੀਕ ਕਰਨਾ ਸ਼ੁਰੂ ਕਰ ਦੇਵਾਂਗੇ। ਇਸ ਬਾਰੇ ਵਿਚ ਬਾਈਡੇਨ ਲਗਾਤਾਰ ਆਪਣੀ ਟੀਮ ਨੂੰ ਵਧਾ ਰਹੇ ਹਨ। ਬਾਈਡੇਨ ਨੇ ਟਵੀਟ ਕੀਤਾ,''ਇਕ ਮਹੀਨੇ ਵਿਚ ਅਸੀਂ ਸਭ ਕੁਝ ਠੀਕ ਕਰਨਾ ਸ਼ੁਰੂ ਕਰ ਦੇਵਾਂਗੇ।'' ਬਾਈਡੇਨ ਦੀ ਟੀਮ ਨੇ ਕਿਹਾ ਕਿ ਉਹ ਸੱਤਾ ਸੰਭਾਲਣ ਦੇ ਪਹਿਲੇ ਦਿਨ ਤੋਂ ਹੀ ਜਲਵਾਯੂ ਤਬਦੀਲੀ ਦੇ ਮੁੱਦਿਆਂ ਨਾਲ ਨਜਿੱਠਣ ਵਿਚ ਦੁਨੀਆ ਦੀ ਅਗਵਾਈ ਕਰਨ ਲਈ ਤਿਆਰ ਹਨ। ਬਾਈਡੇਨ ਨੇ ਕੋਰੋਨਾ ਰਿਲੀਫ ਪੈਕੇਜ ਨੂੰ ਵੀ ਅਮਰੀਕੀ ਲੋਕਾਂ ਦੇ ਲਈ ਰਾਹਤ ਦੀ ਖ਼ਬਰ ਦੱਸਿਆ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਇਜ਼ਰਾਇਲ ਤੋਂ ਮੋਰੱਕੋ ਲਈ ਮੰਗਲਵਾਰ ਤੋਂ ਸ਼ੁਰੂ ਹੋਵੇਗੀ ਉਡਾਣ ਸੇਵਾ
NEXT STORY