ਇੰਟਰਨੈਸ਼ਨਲ ਡੈਸਕ : ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਹੁਣ ਆਪਣੇ ਰੱਖਿਆ ਬਜਟ ਵਿੱਚ ਵੱਡਾ ਵਾਧਾ ਕਰਨ ਜਾ ਰਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਸਾਲ 2027 ਲਈ ਰੱਖਿਆ ਬਜਟ 1 ਟ੍ਰਿਲੀਅਨ ਡਾਲਰ ਨਹੀਂ ਸਗੋਂ 1.5 ਟ੍ਰਿਲੀਅਨ ਡਾਲਰ ਹੋਵੇਗਾ। ਟਰੰਪ ਨੇ ਇਹ ਵੱਡਾ ਫੈਸਲਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' ਰਾਹੀਂ ਜਨਤਕ ਕੀਤਾ। ਇਹ ਬਜਟ ਭਾਰਤ ਦੀ ਅਰਥਵਿਵਸਥਾ ਦੇ 36 ਫ਼ੀਸਦੀ ਦੇ ਬਰਾਬਰ ਹੈ।
ਆਪਣੇ ਬਿਆਨ ਵਿੱਚ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਸੈਨੇਟ, ਕਾਂਗਰਸ, ਮੰਤਰਾਲਿਆਂ ਅਤੇ ਹੋਰ ਰਾਜਨੀਤਿਕ ਪ੍ਰਤੀਨਿਧੀਆਂ ਨਾਲ ਡੂੰਘੀ ਅਤੇ ਲੰਬੀ ਚਰਚਾ ਤੋਂ ਬਾਅਦ ਇਹ ਫੈਸਲਾ ਲਿਆ ਹੈ। ਮੌਜੂਦਾ ਹਾਲਾਤ ਬਹੁਤ ਨਾਜ਼ੁਕ ਅਤੇ ਜੋਖਮ ਭਰੇ ਹਨ, ਇਸ ਲਈ ਅਮਰੀਕਾ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦੇਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਟਰੰਪ ਦਾ ਭਾਰਤ ਨੂੰ ਵੱਡਾ ਝਟਕਾ, ਸੋਲਰ ਅਲਾਇੰਸ ਸਣੇ 66 ਅੰਤਰਰਾਸ਼ਟਰੀ ਸੰਗਠਨਾਂ ਤੋਂ ਬਾਹਰ ਨਿਕਲਿਆ ਅਮਰੀਕਾ
'ਡ੍ਰੀਮ ਮਿਲਟਰੀ' ਬਣਾਉਣ ਦਾ ਦਾਅਵਾ
ਟਰੰਪ ਦਾ ਮੰਨਣਾ ਹੈ ਕਿ ਵਧਿਆ ਹੋਇਆ ਰੱਖਿਆ ਬਜਟ ਅਮਰੀਕਾ ਨੂੰ ਆਪਣੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ "ਡ੍ਰੀਮ ਮਿਲਟਰੀ" ਬਣਾਉਣ ਵਿੱਚ ਮਦਦ ਕਰੇਗਾ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਬਜਟ ਅਮਰੀਕੀ ਫੌਜ ਨੂੰ ਕਿਸੇ ਵੀ ਵਿਦੇਸ਼ੀ ਚੁਣੌਤੀ ਦਾ ਸਾਹਮਣਾ ਕਰਨ ਅਤੇ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸ਼ਕਤੀ ਪ੍ਰਦਾਨ ਕਰੇਗਾ।
ਟੈਰਿਫ ਨੀਤੀ ਨੂੰ ਦੱਸਿਆ ਵਧੇ ਹੋਏ ਬਜਟ ਦੀ ਵਜ੍ਹਾ
ਉਨ੍ਹਾਂ ਨੇ ਬਜਟ ਵਾਧੇ ਦੇ ਪਿੱਛੇ ਟੈਰਿਫ ਨੀਤੀ ਨੂੰ ਮੁੱਖ ਕਾਰਨ ਦੱਸਿਆ। ਟਰੰਪ ਨੇ ਕਿਹਾ ਕਿ ਅਮਰੀਕੀ ਸਰਕਾਰ ਦੁਆਰਾ ਲਗਾਏ ਗਏ ਟੈਰਿਫਾਂ ਨੇ ਮਹੱਤਵਪੂਰਨ ਮਾਲੀਆ ਪੈਦਾ ਕੀਤਾ ਹੈ, ਜਿਸ ਨਾਲ ਅਮਰੀਕਾ ਨਾ ਸਿਰਫ਼ ਆਪਣਾ ਕਰਜ਼ਾ ਘਟਾ ਸਕਦਾ ਹੈ ਬਲਕਿ ਇੱਕ ਮਜ਼ਬੂਤ ਫੌਜੀ ਬਲ ਵੀ ਬਣਾ ਸਕਦਾ ਹੈ। ਇਸ ਤੋਂ ਇਲਾਵਾ ਅਮਰੀਕਾ ਕੋਲ ਮੱਧ-ਵਰਗ, ਦੇਸ਼ ਭਗਤ ਨਾਗਰਿਕਾਂ ਨੂੰ ਆਰਥਿਕ ਲਾਭ ਪ੍ਰਦਾਨ ਕਰਨ ਦੀ ਸਮਰੱਥਾ ਹੈ।
ਬਾਈਡੇਨ ਪ੍ਰਸ਼ਾਸਨ ਦੀਆਂ ਨੀਤੀਆਂ 'ਤੇ ਹਮਲਾ
ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਦੀਆਂ ਆਰਥਿਕ ਨੀਤੀਆਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਪਿਛਲੇ ਪ੍ਰਸ਼ਾਸਨ ਦੌਰਾਨ ਅਜਿਹੀ ਸਥਿਤੀ ਕਲਪਨਾਯੋਗ ਨਹੀਂ ਸੀ। ਉਨ੍ਹਾਂ ਨੇ ਟੈਰਿਫਾਂ ਤੋਂ ਪੈਦਾ ਹੋਣ ਵਾਲੇ ਮਾਲੀਏ ਨੂੰ ਅਮਰੀਕਾ ਦੀ ਆਰਥਿਕ ਤਾਕਤ ਦੀ ਨੀਂਹ ਦੱਸਿਆ।
ਇਹ ਵੀ ਪੜ੍ਹੋ : ਅਮਰੀਕਾ ਦਾ ਕੋਈ ਵੀ ਹਮਲਾ 'ਆਖਰੀ ਗਲਤੀ' ਹੋਵੇਗੀ, ਈਰਾਨ ਨੇ ਬਦਲੀ ਆਪਣੀ ਨੀਤੀ
ਪਹਿਲਾਂ ਵੀ ਵੱਧ ਚੁੱਕਾ ਹੈ ਅਮਰੀਕੀ ਰੱਖਿਆ ਬਜਟ
ਇਸ ਤੋਂ ਪਹਿਲਾਂ ਦਸੰਬਰ ਵਿੱਚ ਅਮਰੀਕੀ ਸੈਨੇਟ ਨੇ 2026 ਲਈ 901 ਬਿਲੀਅਨ ਡਾਲਰ ਦਾ ਰੱਖਿਆ ਬਜਟ ਪਾਸ ਕੀਤਾ ਸੀ। ਅਮਰੀਕੀ ਰੱਖਿਆ ਵਿਭਾਗ ਨੇ ਭਵਿੱਖ ਵਿੱਚ ਫੌਜੀ ਸਮਰੱਥਾ, ਤਕਨੀਕੀ ਵਿਕਾਸ ਅਤੇ ਵਿਸ਼ਵ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਖਰਚ ਵਧਾਉਣ ਦਾ ਸੰਕੇਤ ਵੀ ਦਿੱਤਾ ਹੈ। ਟਰੰਪ ਦੇ ਇਸ ਨਵੇਂ ਫੈਸਲੇ ਨੂੰ ਅਮਰੀਕਾ ਦੀ ਰੱਖਿਆ ਨੀਤੀ ਵਿੱਚ ਇੱਕ ਮਹੱਤਵਪੂਰਨ ਬਦਲਾਅ ਵਜੋਂ ਦੇਖਿਆ ਜਾ ਰਿਹਾ ਹੈ।
ਭਾਰਤ ਦੀ GDP ਦੇ 36% ਦੇ ਬਰਾਬਰ ਹੋਵੇਗਾ ਬਜਟ
ਆਈਐੱਮਐੱਫ ਦੀ ਅਪ੍ਰੈਲ 2025 ਦੀ ਵਿਸ਼ਵ ਆਰਥਿਕ ਦ੍ਰਿਸ਼ਟੀਕੋਣ ਰਿਪੋਰਟ ਅਨੁਸਾਰ, ਭਾਰਤ ਦਾ ਜੀਡੀਪੀ 4.18 ਟ੍ਰਿਲੀਅਨ ਅਮਰੀਕੀ ਡਾਲਰ ਹੈ। ਇਸ ਆਧਾਰ 'ਤੇ ਜੇਕਰ ਅਮਰੀਕਾ ਦਾ ਰੱਖਿਆ ਬਜਟ 1.5 ਟ੍ਰਿਲੀਅਨ ਅਮਰੀਕੀ ਡਾਲਰ ਹੈ ਤਾਂ ਇਹ ਭਾਰਤ ਦੇ ਜੀਡੀਪੀ ਦਾ 35.89 ਫੀਸਦੀ ਹੋਵੇਗਾ।
ਯਮਨ ’ਚ ਸਾਊਦੀ ਹਵਾਈ ਹਮਲਿਆਂ ’ਚ 20 ਦੀ ਮੌਤ
NEXT STORY