ਨਵੀਂ ਦਿੱਲੀ- ਆਲ ਇੰਡੀਆ ਟੈਨਿਸ ਐਸੋਸੀਏਸ਼ਨ ਦੀ ਪੇਸ਼ੇਵਰ ਚੋਣ ਕਮੇਟੀ ਦੀ ਇੱਕ ਮੀਟਿੰਗ 23 ਦਸੰਬਰ, 2025 ਨੂੰ ਵਰਚੁਅਲੀ ਹੋਈ, ਜਿਸ ਵਿੱਚ 7-8 ਫਰਵਰੀ, 2026 ਨੂੰ ਬੈਂਗਲੁਰੂ ਵਿੱਚ ਹੋਣ ਵਾਲੇ ਵਿਸ਼ਵ ਗਰੁੱਪ ਕੁਆਲੀਫਾਇਰ ਵਿੱਚ ਨੀਦਰਲੈਂਡਜ਼ ਵਿਰੁੱਧ ਭਾਰਤ ਦੀ ਨੁਮਾਇੰਦਗੀ ਕਰਨ ਲਈ ਡੇਵਿਸ ਕੱਪ ਟੀਮ ਦੀ ਚੋਣ ਕੀਤੀ ਗਈ।
ਕਮੇਟੀ ਵਿੱਚ ਹੇਠ ਲਿਖੇ ਮੈਂਬਰ ਸ਼ਾਮਲ ਹਨ : ਨੰਦਨ ਬਲ - ਚੇਅਰਮੈਨ, ਬਲਰਾਮ ਸਿੰਘ, ਮੁਸਤਫਾ ਘੋਸ਼ ਸਿਲੈਕਸ਼ਨ ਮੀਟਿੰਗ 'ਚ ਭਾਰਤੀ ਡੇਵਿਸ ਕੱਪ ਟੀਮ ਦੇ ਕਪਤਾਨ ਰੋਹਿਤ ਰਾਜਪਾਲ, ਕੋਚ ਆਸ਼ੁਤੋਸ਼ ਸਿੰਘ ਤੇ ਏਆਈਟੀਏ ਦੇ ਸਕੱਤਰ ਜਨਰਲ ਅਨਿਲ ਧੂਪਰ ਵੀ ਮੌਜੂਸ ਸਨ। ਰੈਂਕਿੰਗ, ਉਪਲਬਧਤਾ ਅਤੇ ਪ੍ਰਦਰਸ਼ਨ ਦੇ ਆਧਾਰ 'ਤੇ, ਹੇਠ ਲਿਖੇ ਖਿਡਾਰੀਆਂ ਦੀ ਚੋਣ ਕੀਤੀ ਗਈ: -
1. ਸੁਮਿਤ ਨਾਗਲ, 2. ਕਰਨ ਸਿੰਘ, 3. ਦਕਸ਼ੀਨੇਸ਼ਵਰ ਸੁਰੇਸ਼, 4. ਯੂਕੀ ਭਾਂਬਰੀ, 5. ਰਿਤਵਿਕ ਬੋਲੀਪੱਲੀ, 6. ਆਰੀਅਨ ਸ਼ਾਹ (ਰਿਜ਼ਰਵ), 7. ਅਨਿਰੁਧ ਚੰਦਰਸ਼ੇਖਰ (ਰਿਜ਼ਰਵ), 8. ਦਿਗਵਿਜੇ ਪ੍ਰਤਾਪ ਸਿੰਘ (ਰਿਜ਼ਰਵ)। ਇਸ ਟਾਈ ਲਈ ਟੀਮ ਦੇ ਕਪਤਾਨ ਰੋਹਿਤ ਰਾਜਪਾਲ ਹੋਣਗੇ ਅਤੇ ਟੀਮ ਦੇ ਕੋਚ ਆਸ਼ੂਤੋਸ਼ ਸਿੰਘ ਹੋਣਗੇ।
ਜੋਫਰਾ ਆਰਚਰ ਏਸ਼ੇਜ਼ ਸੀਰੀਜ਼ ਦੇ ਬਾਕੀ 2 ਮੈਚਾਂ ’ਚੋਂ ਬਾਹਰ
NEXT STORY