ਵਾਸ਼ਿੰਗਟਨ (ਵਿਸ਼ੇਸ਼) - ਚੋਣਾਂ ਦੇ ਅਗਾਊਂ ਅੰਦਾਜ਼ਿਆਂ ’ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦੀ ਜਿੱਤ ਦੇ 56 ਫੀਸਦੀ ਅਾਸਾਰ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਹਾਲਾਂਕਿ, ਰਾਸ਼ਟਰਪਤੀ ਜੋਅ ਬਾਈਡੇਨ, ਜੋ ਕਿ ਡੈਮੋਕ੍ਰੇਟਿਕ ਉਮੀਦਵਾਰ ਹਨ, ਉਨ੍ਹਾਂ ਨੂੰ ਸਖਤ ਟੱਕਰ ਦੇ ਰਹੇ ਹਨ।
ਕੁੱਲ 538 ਇਲੈਕਟੋਰਲ ਵੋਟਾਂ ’ਚੋਂ ਜੇਤੂ ਉਮੀਦਵਾਰ ਨੂੰ 270 ਵੋਟਾਂ ਲੈਣੀਆਂ ਪੈਣਗੀਆਂ। ਇਹ ਵੋਟਾਂ 50 ਸੂਬਿਆਂ ਅਤੇ ਡਿਸਟ੍ਰਿਕਟ ਆਫ਼ ਕੋਲੰਬੀਆ ’ਚ ਆਬਾਦੀ ਦੇ ਅਨੁਪਾਤ ’ਚ ਵੰਡੀਆਂ ਹੋਈਆਂ ਹਨ। 2024 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ‘ਦਿ ਹਿੱਲ’ ਦੇ ਅਗਾਊਂ ਅੰਦਾਜ਼ੇ ਅਨੁਸਾਰ ਮੌਜੂਦਾ ਸਥਿਤੀ ’ਚ ਬਾਈਡੇਨ ਨੂੰ 258 ਤੇ ਟਰੰਪ ਨੂੰ 280 ਇਲੈਕਟੋਰਲ ਵੋਟਾਂ ਮਿਲਣ ਦੀ ਸੰਭਾਵਨਾ ਹੈ।
ਇਨ੍ਹਾਂ ਸੂਬਿਆਂ ’ਚ ਟਰੰਪ ਸੁਰੱਖਿਅਤ
ਸਾਊਥ ਕੈਰੋਲੀਨਾ, ਨੇਬ੍ਰਾਸਕਾ-1, ਮਸੌਰੀ, ਕੰਸਾਸ, ਇੰਡੀਆਨਾ, ਮਿਸੀਸਿਪੀ, ਮੋਂਟਾਨਾ, ਲੁਈਸਿਆਨਾ, ਨੇਬ੍ਰਾਸਕਾ, ਉੱਤਰੀ ਡਕੋਟਾ, ਉਤਾਹ, ਇਡਾਹੋ, ਟੈਨੇਸੀ, ਅਰਕਨਸਾਸ, ਅਲਬਾਮਾ, ਕੈਂਟਕੀ, ਸਾਊਥ ਡਕੋਟਾ, ਓਕਲਾਹੋਮਾ, ਵੈਸਟ ਵਰਜੀਨੀਆ ਤੇ ਵਾਇਮਿੰਗ ਵਿਚ ਡੋਨਾਲਡ ਟਰੰਪ ਨੂੰ 97 ਫੀਸਦੀ ਤੋਂ 99 ਫੀਸਦੀ ਤਕ ਸਮਰਥਨ ਮਿਲ ਰਿਹਾ ਹੈ।
6 ਸੂਬੇ ਪਲਟ ਸਕਦੇ ਹਨ ਖੇਡ
ਅਮਰੀਕਾ ਦੇ 6 ਸੂਬਿਆਂ ਨੇਵਾਡਾ, ਮਿਸ਼ੀਗਨ, ਪੈਨੇਸਿਲਵਾਨਿਆ, ਵਿਸਕੋਨਸਿਨ, ਐਰੀਜ਼ੋਨਾ ਅਤੇ ਜਾਰਜੀਆ ’ਚ ਸਖ਼ਤ ਮੁਕਾਬਲਾ ਹੈ। ਇੱਥੇ ਬਾਜ਼ੀ ਕਿਸੇ ਵੀ ਪਾਸੇ ਪਲਟ ਸਕਦੀ ਹੈ। ਚੋਣਾਂ ਤੋਂ ਪਹਿਲਾਂ ਦੇ ਮੁਲਾਂਕਣ ਅਨੁਸਾਰ ਇਨ੍ਹਾਂ ਸੂਬਿਆਂ ’ਚੋਂ 2 ਨੇਵੇਡਾ ਅਤੇ ਮਿਸ਼ੀਗਨ ਵਿਚ ਹੀ ਬਾਈਡੇਨ ਨੂੰ 53 ਅਤੇ 54 ਫੀਸਦੀ ਲੀਡ ਦਾ ਅਨੁਮਾਨ ਹੈ। ਬਾਕੀਆਂ ’ਚ ਟਰੰਪ ਲੀਡ ਲੈਂਦੇ ਦਿਖਾਈ ਦੇ ਰਹੇ ਹਨ।
ਇਨ੍ਹਾਂ ਸੂਬਿਆਂ ’ਚ ਬਾਈਡੇਨ ਸੁਰੱਖਿਅਤ
ਇਲੀਨੋਇਸ, ਵਾਸ਼ਿੰਗਟਨ, ਡੇਲਵਾਰੇ, ਕਨੈਕਟੀਕਟ, ਰੋਡੇ, ਨਿਊਯਾਰਕ, ਮੇਨੇ-1, ਕੈਲੀਫੋਰਨੀਆ, ਹਵਾਈ, ਮੈਰੀਲੈਂਡ, ਮੈਸਾਚੂਸੇਟਸ, ਵਰਮੋਂਟ ਅਤੇ ਡਿਸਟ੍ਰਿਕਟ ਆਫ਼ ਕੋਲੰਬੀਆ ’ਚ ਟਰੰਪ ਨੂੰ 96 ਤੋਂ 99 ਫੀਸਦੀ ਤਕ ਸਮਰਥਨ ਪ੍ਰਾਪਤ ਹੈ।
ਸਮਲਿੰਗੀ ਸਬੰਧਾਂ ਦੇ ਦੋਸ਼ੀ ਹਜ਼ਾਰਾਂ ਸਾਬਕਾ ਫੌਜੀਆਂ ਨੂੰ ਬਾਈਡੇਨ ਨੇ ਦਿੱਤੀ ਮੁਆਫੀ
ਰਾਸ਼ਟਰਪਤੀ ਜੋਅ ਬਾਈਡੇਨ ਨੇ ਸਮਲਿੰਗੀ ਸੈਕਸ ਦੇ ਦੋਸ਼ੀ ਹਜ਼ਾਰਾਂ ਸਾਬਕਾ ਫੌਜੀਆਂ ਨੂੰ ਬੁੱਧਵਾਰ ਮੁਆਫ ਕਰ ਦਿੱਤਾ। ਬਾਈਡੇਨ ਨੇ ਕਿਹਾ ਕਿ ਉਹ ‘ਇਕ ਇਤਿਹਾਸਕ ਗਲਤੀ’ ਨੂੰ ਸੁਧਾਰ ਰਹੇ ਹਨ। ਬਾਈਡੇਨ ਦੇ ਇਸ ਕਦਮ ਨਾਲ ਉਨ੍ਹਾਂ ਸਾਬਕਾ ਫੌਜੀਆਂ ਨੂੰ ਮੁਆਫੀ ਮਿਲੀ ਹੈ, ਜਿਨ੍ਹਾਂ ਨੂੰ ‘ਯੂਨੀਫਾਰਮ ਕੋਡ ਆਫ ਮਿਲਟਰੀ ਜਸਟਿਸ’ ਦੀ ਪੁਰਾਣੀ ਧਾਰਾ-125 ਤਹਿਤ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਵਿਚ ਸਮਲਿੰਗਤਾ ਨੂੰ ਜੁਰਮ ਮੰਨਿਆ ਜਾਂਦਾ ਸੀ। ਹਾਲਾਂਕਿ ਹੁਣ ਇਸ ਕਾਨੂੰਨ ਨੂੰ ਰੱਦ ਕਰ ਦਿੱਤਾ ਗਿਆ ਹੈ।
ਅਮਰੀਕੀ ਫੌਜ ਵਿਚ ਇਹ ਕਾਨੂੰਨ 1951 ਵਿਚ ਲਾਗੂ ਕੀਤਾ ਗਿਆ ਸੀ। 2013 ਵਿਚ ਦੁਬਾਰਾ ਸੋਧ ਕੀਤੀ ਗਈ ਅਤੇ ਇਸ ਵਿਚ ਸਿਰਫ ਜ਼ਬਰਦਸਤੀ ਕਾਰਵਾਈਆਂ ’ਤੇ ਪਾਬੰਦੀ ਲਾਈ ਗਈ।
ਅਮਰੀਕੀ ਰਾਸ਼ਟਰਪਤੀ ਵਲੋਂ ਇਨ੍ਹਾਂ ਸਾਬਕਾ ਫੌਜੀਆਂ ਨੂੰ ਮੁਆਫ ਕੀਤੇ ਜਾਣ ਨਾਲ ਹੁਣ ਉਹ ਇਹ ਸਬੂਤ ਹਾਸਲ ਕਰਨ ਦੀ ਅਰਜ਼ੀ ਦਾਇਰ ਕਰ ਸਕਣਗੇ ਕਿ ਉਨ੍ਹਾਂ ਦੇ ਦੋਸ਼ ਖਤਮ ਕਰ ਦਿੱਤੇ ਗਏ ਹਨ।
ਮਾਊਂਟ ਫੂਜੀ ’ਤੇ ਚੜ੍ਹਨ ਦੌਰਾਨ 4 ਪਰਬਤਾਰੋਹੀਆਂ ਦੀ ਮੌਤ
NEXT STORY