ਕੋਲੰਬੋ— ਇਥੇ ਸਥਿਤ ਅਮਰੀਕੀ ਦੂਤਘਰ ਨੇ ਜਿਨਸੀ ਸੋਸ਼ਣ ਦੀਆਂ ਕਈ ਸ਼ਿਕਾਇਤਾਂ ਦੇ ਬਾਅਦ ਸ਼੍ਰੀਲੰਕਾ ਦੀ ਯਾਤਰਾ 'ਤੇ ਆਉਣ ਵਾਲੀਆਂ ਅਮਰੀਕੀ ਔਰਤਾਂ ਨੂੰ ਇਕੱਲੇ ਆਟੋ-ਰਿਕਸ਼ਾ ਦੀ ਵਰਤੋਂ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਹੈ।
ਦੂਤਘਰ ਨੇ ਆਪਣੀ ਵੈੱਬਸਾਈਟ 'ਤੇ ਸੰਦੇਸ਼ ਪੋਸਟ ਕਰਕੇ ਆਟੋ-ਰਿਕਸ਼ਾ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਹੈ। ਸ਼੍ਰੀਲੰਕਾ 'ਚ ਇਕ ਥਾਂ ਤੋਂ ਦੂਜੀ ਥਾਂ ਜਾਣ ਲਈ ਵਿਆਪਕ ਤੌਰ 'ਤੇ ਆਟੋ-ਰਿਕਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ। ਦੂਤਘਰ ਨੇ ਆਟੋ-ਰਿਕਸ਼ਾ ਦੀ ਵਰਤੋਂ ਕਰਨ ਤੋਂ ਪਹਿਲਾਂ ਚਾਲਕ ਤੇ ਰਜਿਸਟਰਡ ਪਲੇਟ ਦੀ ਫੋਟੋ ਲੈਣ ਦੀ ਸਲਾਹ ਦਿੱਤੀ ਹੈ।
ਬ੍ਰਿਸਬੇਨ 'ਚ ਲਾਪਤਾ ਹੋਇਆ ਸੀ 7 ਸਾਲਾ ਲੜਕਾ, ਪੁਲਸ ਨੇ ਡੇਢ ਘੰਟੇ 'ਚ ਲੱਭਿਆ
NEXT STORY