ਐਬਿੰਗਟਨ— ਅਮਰੀਕਾ ਦੇ ਮੈਸਾਚੁਸੇਟਸ 'ਚ ਇਕ ਹੀ ਪਰਿਵਾਰ ਦੇ ਪੰਜ ਮੈਂਬਰ ਆਪਣੇ ਘਰ 'ਚ ਮਰੇ ਹੋਏ ਮਿਲੇ। ਮ੍ਰਿਤਕਾਂ 'ਚ ਦੋ ਜਵਾਨ ਅਤੇ 3 ਬੱਚੇ ਹਨ, ਜਿਨ੍ਹਾਂ ਦੇ ਸਰੀਰ 'ਤੇ ਗੋਲੀਆਂ ਲੱਗਣ ਦੇ ਨਿਸ਼ਾਨ ਹਨ। ਪਲਾਇਮਾਊਥ ਜ਼ਿਲੇ ਦੇ ਅਟਾਰਨੀ ਟਿਮੋਥੀ ਕਰੂਜ਼ ਨੇ ਇਕ ਪੱਤਰਕਾਰ ਸੰਮੇਲਨ 'ਚ ਦੱਸਿਆ ਕਿ ਐਬਿੰਗਟਨ ਕਾਂਡੋਮਿਨਿਅਮ ਕੰਪਲੈਕਸ 'ਚ ਸਵੇਰੇ ਤਕਰੀਬਨ 7.30 ਵਜੇ ਉਹ ਮ੍ਰਿਤਕ ਮਿਲੇ, ਜਦ ਉਨ੍ਹਾਂ ਦਾ ਇਕ ਰਿਸ਼ਤੇਦਾਰ ਬੱਚਿਆਂ ਨੂੰ ਸਕੂਲ ਲੈ ਜਾਣ ਲਈ ਉਨ੍ਹਾਂ ਦੇ ਘਰ ਪੁੱਜਾ ਸੀ।
ਕਰੂਜ਼ ਨੇ ਦੱਸਿਆ ਕਿ ਹੋਰ ਲੋਕਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ। ਸਥਿਤੀ 'ਤੇ ਹੋਰ ਜਾਣਕਾਰੀ ਨਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਾਂਚ ਅਜੇ ਜਾਰੀ ਹੈ। ਉਨ੍ਹਾਂ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦੀ ਮੌਤ ਗੋਲੀ ਲੱਗਣ ਨਾਲ ਹੋਈ। ਮ੍ਰਿਤਕਾਂ 'ਚ 9 ਸਾਲਾ ਜੁੜਵਾ ਕੁੜੀ-ਮੁੰਡਾ, 11 ਸਾਲਾ ਇਕ ਕੁੜੀ, 40 ਸਾਲਾ ਔਰਤ ਤੇ 43 ਸਾਲਾ ਵਿਅਕਤੀ ਸ਼ਾਮਲ ਹਨ।
ਫਰਾਂਸ ਹਮਲਾਵਰ ਦੇ ਘਰੋਂ ਮਿਲੇ ਆਈ. ਐੱਸ. ਨਾਲ ਸਬੰਧਤ ਹੋਣ ਦੇ ਸਬੂਤ
NEXT STORY