ਵਾਸ਼ਿੰਗਟਨ : ਅਮਰੀਕਾ 'ਚ 9/11 ਅੱਤਵਾਦੀ ਹਮਲੇ ਦੀ ਪਿੱਛਲੀ ਬਰਸੀ ਮੌਕੇ ਇਕ ਅਨੋਖੀ ਘਟਨਾ ਵਾਪਰੀ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਉਂਝ ਤਾਂ ਅਮਰੀਕਾ 'ਚ ਉਸ ਮਹੀਨੇ ਕਈ ਬੱਚੀਆਂ ਦਾ ਜਨਮ ਹੋਇਆ ਪਰ ਇਕ ਅਜਿਹੇ ਚਮਤਕਾਰੀ ਬੱਚੇ ਦੇ ਜਨਮ ਨੇ ਸਭ ਨੂੰ ਹੈਰਾਨ ਕਰ ਦਿੱਤਾ।
ਇਹ ਵੀ ਪੜ੍ਹੋ : ਗਮ 'ਚ ਬਦਲੀਆਂ ਖ਼ੁਸ਼ੀਆਂ : ਪ੍ਰੇਮ ਵਿਆਹ ਦੇ ਦੋ ਹਫ਼ਤੇ ਬਾਅਦ ਹੀ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ
ਜਰਮਨਟਾ ਦੇ ਹਸਪਤਾਲ 'ਚ 11 ਸਤੰਬਰ ਨੂੰ ਰਾਤ 9.11 ਵਜੇ ਬੱਚੇ ਦਾ ਜਨਮ ਹੋਇਆ। ਉਸ ਦਾ ਭਾਰ 9 ਪੌਂਡ 11 ਔਂਸ (4.4 ਕਿ.ਗ੍ਰਾਮ) ਹੈ। ਬੱਚੀ ਦੀ ਮਾਂ ਕੈਮਟ੍ਰੀਅਨ ਅਤੇ ਪਿਤਾ ਜਸਟਿਸ ਬ੍ਰਾਊਨ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਇਹ ਚਮਤਕਾਰ ਤੋਂ ਘੱਟ ਨਹੀਂ ਹੈ। ਉਨ੍ਹਾਂ ਦੀ ਧੀ ਤਬਾਹੀ ਦੀਆਂ ਯਾਦਾਂ ਦੇ ਵਿਚ ਨਵੇਂ ਜੀਵਨ ਦਾ ਪ੍ਰਤੀਕ ਹੈ। ਧੀ ਦਾ ਨਾਮ ਕ੍ਰਿਸਟਿਨਿਆ ਰੱਖਿਆ ਹੈ। ਹੁਣ ਉਹ ਵੱਡੀ ਹੋ ਗਈ ਹੈ, ਉਸ ਨੂੰ ਜਨਮ ਦੀ ਤਰੀਕ ਦਾ ਮਹੱਤਵ ਦੱਸਾਂਗੇ।
ਇਹ ਵੀ ਪੜ੍ਹੋ : 328 ਪਾਵਨ ਸਰੂਪਾਂ ਦ ਮਾਮਲੇ ਸਿੱਖਾਂ ਨੇ ਘੇਰੀ SGPC, ਪੱਕਾ ਮੋਰਚਾ ਲਾਉਣ ਦਾ ਕੀਤਾ ਐਲਾਨ

ਹਸਪਤਾਲ ਦੀ ਬੀਬੀ ਸੇਵਾ ਵਿਭਾਗ ਦੀ ਪ੍ਰਮੁੱਖ ਰਸ਼ੇਲ ਲਾਫਲੀਨ ਨੇ ਕਿਹਾ ਕਿ ਅਜਿਹਾ ਸੰਯੋਗ ਕਦੀ-ਕਦੀ ਹੁੰਦਾ ਹੈ। ਉਹ 35 ਸਾਲ ਤੋਂ ਕੰਮ ਕਰ ਰਹੀ ਹੈ। ਪਹਿਲੀ ਵਾਰ ਜਨਮ ਤਾਰੀਖ਼ ਅਤੇ ਭਾਰ ਦੇ ਅੰਕ 'ਚ ਅਜਿਹਾ ਸੰਯੋਗ ਦੇਖਿਆ। ਅਮਰੀਕਾ 'ਚ 11 ਸਤੰਬਰ 2001 ਨੂੰ ਹੋਏ ਅੱਤਵਾਦੀ ਹਮਲੇ 'ਚ 3 ਹਜ਼ਾਰ ਲੋਕ ਮਾਰੇ ਗਏ ਸਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਏ.ਐੱਸ.ਆਈ. ਦੇ ਅਜਬ ਗਜਬ ਕਾਰੇ, ਸੜਕਾਂ 'ਤੇ ਖੜ੍ਹੇ ਲੋਕਾਂ ਦੇ ਖੋਹ ਰਿਹਾ ਹੈ ਫ਼ੋਨ
9/11 ਅੱਤਵਾਦੀ ਹਮਲਾ: ਹਰ ਪਾਸੇ ਤਬਾਹੀ ਦਾ ਮੰਜਰ, ਕੰਬ ਉੱਠੀ ਸੀ ਪੂਰੀ ਦੁਨੀਆ (ਤਸਵੀਰਾਂ)
NEXT STORY