ਨਿਊਯਾਰਕ— ਅਮਰੀਕਾ 'ਚ ਖਸਰੇ ਦੀ ਬੀਮਾਰੀ ਤੇਜ਼ੀ ਨਾਲ ਫੈਲਣ ਕਾਰਨ ਨਿਊਯਾਰਕ ਸ਼ਹਿਰ 'ਚ ਹੈਲਥ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਇਸ ਬੀਮਾਰੀ ਨੂੰ ਰੋਕਣ ਲਈ ਨਿਊਯਾਰਕ ਹੈਲਥ ਵਿਭਾਗ ਨੇ ਸਖਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਤਿੰਨ ਪੇਰੈਂਟਸ 'ਤੇ ਵਿਭਾਗ ਨੇ ਇਕ-ਇਕ ਹਜ਼ਾਰ ਡਾਲਰ ਭਾਵ ਤਕਰੀਬਨ 70 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ। ਇਸ ਦਾ ਕਾਰਣ ਇਹ ਹੈ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਖਸਰੇ ਦਾ ਟੀਕਾ ਲਗਵਾਉਣ 'ਚ ਤੈਅ ਤਰੀਕ ਤੋਂ ਹਫਤੇਭਰ ਦੀ ਦੇਰੀ ਕੀਤੀ। ਇੰਨਾ ਹੀ ਨਹੀਂ ਖਸਰੇ ਦਾ ਪ੍ਰਕੋਪ ਇੰਨਾ ਤੇਜ਼ੀ ਨਾਲ ਫੈਲ ਰਿਹਾ ਹੈ ਕਿ ਤਕਨੀਕੀ ਖੇਤਰ ਦੀ ਦਿੱਗਜ ਕੰਪਨੀ ਗੂਗਲ ਦੇ ਦਫਤਰ 'ਚ ਖਸਰਾ ਪੀੜਤ ਕਰਮਚਾਰੀ ਆਉਣ ਮਗਰੋਂ ਸਭ ਨੂੰ ਚਿੰਤਾ ਪੈ ਗਈ ਹੈ।
ਸਿਲੀਕਾਨ ਵੈਲੀ ਸਥਿਤ ਗੂਗਲ ਦਫਤਰ 'ਚ ਇਸ ਮਾਮਲੇ ਸਬੰਧੀ ਇਕ ਬੈਠਕ 'ਚ ਇਹ ਫੈਸਲਾ ਲਿਆ ਕਿ ਜਦ ਤਕ ਜ਼ਰੂਰੀ ਨਾ ਹੋਵੇ ਕਰਮਚਾਰੀ ਦਫਤਰ ਛੱਡ ਕੇ ਬਾਹਰ ਵੀ ਨਾ ਜਾਣ। ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ ਨੇ ਅਮਰੀਕਾ ਨੂੰ ਸਾਲ 2000 'ਚ ਖਸਰਾਮੁਕਤ ਘੋਸ਼ਿਤ ਕਰ ਦਿੱਤਾ ਗਿਆ ਸੀ। ਅਮਰੀਕਾ ਦਾ ਜ਼ਿਆਦਾਤਰ ਹਿੱਸਾ ਇਸ ਸਮੇਂ ਖਸਰੇ ਦੀ ਮਾਰ ਦਾ ਸਾਹਮਣਾ ਕਰ ਰਿਹਾ ਹੈ। 13 ਅਪ੍ਰੈਲ ਨੂੰ ਕੰਪਨੀ ਦੇ ਡਾਕਟਰ ਵਲੋਂ ਆਈ ਈ-ਮੇਲ ਤੋਂ ਬਾਅਦ ਕਈ ਹੋਰ ਕਰਮਚਾਰੀਆਂ ਨੂੰ ਇਸ ਦੀ ਜਾਣਕਾਰੀ ਮਿਲੀ।
ਡਾਕਟਰ ਨੇ ਸਥਿਤੀ ਕਾਬੂ 'ਚ ਹੋਣ ਦਾ ਭਰੋਸਾ ਵੀ ਜਤਾਇਆ ਹੈ। ਇਸ ਦੇ ਬਾਵਜੂਦ ਗੂਗਲ ਕਰਮਚਾਰੀਆਂ 'ਚ ਡਰ ਬਣਿਆ ਹੋਇਆ ਹੈ। ਨਿਊਯਾਰਕ 'ਚ ਤਾਂ ਇਸ ਕਾਰਨ ਹੈਲਥ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਇਸ ਸਾਲ ਹੁਣ ਤੱਕ 555 ਲੋਕ ਇਸ ਬੀਮਾਰੀ ਤੋਂ ਪੀੜਤ ਹੋ ਚੁੱਕੇ ਹਨ। ਹਾਲ 'ਚ ਯੂ-ਟਿਊਬ ਅਤੇ ਹੋਰ ਸੋਸ਼ਲ ਮੀਡੀਆ ਸਾਈਟਾਂ ਤੋਂ ਟੀਕਾਕਰਣ ਵਿਰੋਧੀ ਸਮੱਗਰੀ ਹਟਾਈ ਗਈ ਹੈ।
1998 'ਚ ਅਮਰੀਕਾ 'ਚ ਬੱਚਿਆਂ ਨੂੰ ਐੱਮ. ਐੱਮ. ਆਰ (ਮੰਪਸ, ਖਸਰਾ ਅਤੇ ਰੂਬੇਲਾ) ਦੇ ਟੀਕੇ ਦਿੱਤੇ ਜਾ ਰਹੇ ਸਨ। ਉਸ ਸਮੇਂ ਲੋਕਾਂ ਨੇ ਇਹ ਕਹਿ ਕੇ ਬੱਚਿਆਂ ਨੂੰ ਟੀਕੇ ਨਹੀਂ ਲਗਵਾਏ ਸਨ ਕਿ ਉਨ੍ਹਾਂ ਨੂੰ ਆਟੀਜ਼ਮ ਦੀ ਬੀਮਾਰੀ ਹੋ ਸਕਦੀ ਹੈ। ਅਜਿਹਾ ਉਨ੍ਹਾਂ ਨੇ ਸਿਰਫ ਇਸ ਲਈ ਕੀਤਾ ਕਿ ਉਨ੍ਹਾਂ ਨੂੰ ਲੱਗਾ ਕਿ ਇਸ ਨਾਲ ਬੱਚੇ ਦੀ ਖਸਰੇ ਨੂੰ ਰੋਕਣ ਦੀ ਸਮਰੱਥਾ ਵਧ ਜਾਵੇਗਾ।
ਕੈਨੇਡਾ 'ਚ ਮਾਰੇ ਗਏ ਅਮਰਿੰਦਰ ਦੀ ਅੰਤਿਮ ਅਰਦਾਸ 22 ਅਪ੍ਰੈਲ ਨੂੰ
NEXT STORY