ਟੋਕੀਓ(ਭਾਸ਼ਾ)— ਅਮਰੀਕਾ ਦੇ ਇਕ ਫੌਜੀ ਹੈਲੀਕਾਪਟਰ ਦੀ ਖਿੜਕੀ ਦੱਖਣੀ ਜਾਪਾਨ ਦੇ ਇਕ ਸਕੂਲ ਦੇ ਖੇਡ ਮੈਦਾਨ ਵਿਚ ਅੱਜ ਭਾਵ ਬੁੱਧਵਾਰ ਨੂੰ ਡਿੱਗੀ, ਜਿਸ 'ਤੇ ਅਮਰੀਕੀ ਮਰੀਨ ਨੇ ਮੁਆਫੀ ਮੰਗ ਲਈ ਹੈ ਪਰ ਇਸ ਘਟਨਾ ਨਾਲ ਅਮਰੀਕੀ ਫੌਜ ਦੀ ਮੌਜੂਦਗੀ 'ਤੇ ਲੋਕਾਂ ਦਾ ਗੁੱਸਾ ਭੜਕ ਸਕਦਾ ਹੈ। ਫੁਤੇਨਮਾ ਮਰੀਨ ਹਵਾਈ ਅੱਡੇ ਨੇੜੇ ਇਕ ਪ੍ਰਾਇਮਰੀ ਸਕੂਲ ਵਿਚ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵੱਜ ਕੇ 9 ਮਿੰਟ 'ਤੇ ਇਹ ਘਟਨਾ ਹੋਈ। ਇਸ ਘਟਨਾਂ ਨਾਲ ਕਿਸੇ ਦੇ ਜ਼ਖਮੀ ਹੋਣ ਦੀ ਤੁਰੰਤ ਕੋਈ ਖਬਰ ਨਹੀਂ ਹੈ।
ਅਮਰੀਕੀ ਫੌਜ ਨੇ ਕਿਹਾ ਹੈ ਕਿ ਉਹ ਇਸ ਘਟਨਾ ਨੂੰ 'ਬਹੁਤ ਗੰਭੀਰਤਾ' ਨਾਲ ਲੈ ਰਹੇ ਹਨ ਅਤੇ ਇਸ ਦੀ ਜਾਂਚ ਸ਼ੁਰੂ ਕਰ ਰਹੇ ਹਨ। ਇਸ ਘਟਨਾ ਤੋਂ 2 ਮਹੀਨੇ ਪਹਿਲਾਂ ਅਮਰੀਕਾ ਦਾ ਇਕ ਫੌਜੀ ਹੈਲੀਕਾਪਟਰ ਓਕੀਨਾਵਾ ਦੇ ਇਕ ਖਾਲ੍ਹੀ ਮੈਦਾਨ ਵਿਚ ਉਤਰਿਆ ਸੀ ਅਤੇ ਇਸ ਦੇ ਤੁਰੰਤ ਬਾਅਦ ਉਸ ਵਿਚ ਅੱਗ ਲੱਗ ਗਈ ਸੀ। ਇਹ ਅੱਡਾ ਏਸ਼ੀਆ ਵਿਚ ਕਿਸੇ ਵੀ ਅਮਰੀਕੀ ਫੌਜੀ ਗਤੀਵਿਧੀ ਦੇ ਲਈ ਲਾਂਚ ਪੈਡ ਹੈ। ਜਾਪਾਨ ਸਰਮਾਰ ਦੇ ਪ੍ਰਮੁੱਖ ਬੁਲਾਰੇ ਯੋਸ਼ਿਹੀਦੇ ਸੁਗਾ ਨੇ ਕਿਹਾ, 'ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਸਿਰਫ ਸਕੂਲਾਂ ਵਿਚ ਚਿੰਤਾ ਪੈਦਾ ਕਰਦੀਆਂ ਹਨ, ਸਗੋਂ ਓਕੀਨਾਵਾ ਦੇ ਸਾਰੇ ਲੋਕਾਂ ਵਿਚ ਇਸ ਨਾਲ ਡਰ ਪੈਦਾ ਹੁੰਦਾ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਕਦੇ ਨਹੀਂ ਹੋਣੀ ਚਾਹੀਦੀਆਂ।
ਕੈਨੇਡਾ 'ਚ ਰਹਿ ਰਹੇ ਸ਼ਰਣਾਰਥੀ ਪਰਿਵਾਰ ਨੇ ਕਿਹਾ— ਰੱਬ ਦਾ ਸ਼ੁਕਰ ਹੈ ਅਸੀਂ ਜ਼ਿੰਦਾ ਹਾਂ
NEXT STORY