ਫਲੋਰਿਡਾ : ਦੱਖਣੀ ਚੀਨ ਸਾਗਰ ਵਿਚ ਵੱਧਦੇ ਚੀਨੀ ਦਬਦਬੇ ਨੂੰ ਖ਼ਤਮ ਕਰਨ ਲਈ ਅਮਰੀਕਾ ਲਗਾਤਾਰ ਹਥਿਆਰਾਂ ਨੂੰ ਤਿਆਰ ਕਰਨ ਵਿਚ ਜੁਟਿਆ ਹੋਇਆ ਹੈ। ਇਸੇ ਕੜੀ ਵਿਚ ਅਮਰੀਕੀ ਫ਼ੌਜ ਨੇ ਆਪਣੇ ਨਵੇਂ ਜਹਾਜ਼ ਕੈਰੀਅਰ (ਜਹਾਜ਼ਾਂ ਨੂੰ ਲਿਜਾਣ ਵਾਲਾ ਬੇੜਾ) ’ਤੇ ਇਕ ਭਿਆਨਕ ਬੰਬ ਹਮਲੇ ਦੇ ਅਸਰ ਦਾ ਟੈਸਟ ਕੀਤਾ ਗਿਆ ਹੈ। ਅਮਰੀਕੀ ਜਲ ਸੈਨਾ ਨੇ ਪਾਣੀ ਦੇ ਅੰਦਰ ਹੋਏ ਇਸ ਹਮਲੇ ਦੀ ਵੀਡੀਓ ਜਾਰੀ ਕੀਤੀ ਹੈ, ਜੋ ਦੇਖਦੇ ਹੀ ਦੇਖਦੇ ਵਾਇਰਲ ਹੋ ਗਈ। ਇਸ ਬੰਬ ਦਾ ਭਾਰ 18 ਹਜ਼ਾਰ ਕਿਲੋਗ੍ਰਾਮ ਸੀ। ਇਸ ਬੰਬ ਨੂੰ ਸਮੁੰਦਰ ਦੇ ਅੰਦਰ ਜਹਾਜ਼ ਕੈਰੀਅਰ ਗੇਰਾਡਲ ਫੋਰਡ ਨੇੜੇ ਸੁੱਟਿਆ ਗਿਆ। ਇਸ ਨਾਲ ਪਾਣੀ ਦੇ ਅੰਦਰ ਜ਼ੋਰਦਾਰ ਧਮਾਕਾ ਹੋਇਆ ਅਤੇ ਫਿਰ ਭੂਚਾਲ ਵੀ ਆਇਆ।
ਇਹ ਵੀ ਪੜ੍ਹੋ: WHO ਨੇ ਵਧਾਈ ਚਿੰਤਾ, ਕਿਹਾ- ਭਾਰਤ ’ਚ ਮਿਲੇ ਡੈਲਟਾ ਵੈਰੀਐਂਟ ਖ਼ਿਲਾਫ਼ ਪ੍ਰਭਾਵੀ ਨਹੀਂ ਕੋਰੋਨਾ ਵੈਕਸੀਨ
ਅਮਰੀਕੀ ਜਲ ਸੈਨਾ ਨੇ ਇਸ ਨੂੰ ਫੁੱਲ ਸ਼ਿਪ ਸ਼ਾਕ ਟੈਸਟ ਕਰਾਰ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਇਸ ਧਮਾਕੇ ਨਾਲ ਸਮੁੰਦਰ ਦੇ ਹੇਠਾਂ ਰਿਕਟਰ ਸਕੇਲ ’ਤੇ 3.9 ਦੀ ਤੀਬਰਤਾ ਦਾ ਭੂਚਾਲ ਆਇਆ। ਅਮਰੀਕੀ ਜਲ ਸੈਨਾ ਨੇ ਇਹ ਟੈਸਟ ਪਿਛਲੇ ਸ਼ੁੱਕਰਵਾਰ ਨੂੰ ਫਲੋਰਿਡਾ ਦੇ ਡੇਟੋਨਾ ਬੀਚ ਤੋਂ 100 ਮੀਲ ਦੀ ਦੂਰੀ ’ਤੇ ਕੀਤਾ ਸੀ। ਮਾਹਰਾਂ ਦਾ ਕਹਿਣਾ ਹੈ ਕਿ ਅਜਿਹਾ ਟੈਸਟ ਆਪਣੇ ਆਪ ਵਿਚ ਇਕ ਅਸਾਧਾਰਨ ਘਟਨਾ ਹੈ। ਦੱਸਿਆ ਗਿਆ ਕਿ ਅਮਰੀਕੀ ਜਲ ਸੈਨਾ ਨੇ ਬੰਬ ਨੂੰ ਪਾਣੀ ਦੇ ਅੰਦਰ ਧਮਾਕਾ ਕੀਤਾ, ਜਦੋਂਕਿ ਉਸ ਦਾ ਜਹਾਜ਼ ਕੈਰੀਅਰ ਪਾਣੀ ਦੀ ਸਤਿਹ ’ਤੇ ਸੀ। ਇਸ ਟੈਸਟ ਨਾਲ ਪਤਾ ਲੱਗਾ ਕਿ ਇਹ ਜਹਾਜ਼ ਕੈਰੀਅਰ ਬੰਬ ਹਮਲੇ ਨੂੰ ਕਿੰਨੀ ਚੰਗੀ ਤਰ੍ਹਾਂ ਨਾਲ ਝੱਲ ਸਕਦਾ ਹੈ ਅਤੇ ਯੁੱਧ ਦੌਰਾਨ ਇਹ ਕਿੰਨਾ ਕਾਰਗਰ ਸਾਬਿਤ ਹੋਵੇਗਾ। ਧਮਾਕੇ ਦੀ ਵੀਡੀਓ ਨੁੰ ਗੇਰਾਲਡ ਫੋਰਡ ਦੇ ਅਧਿਕਾਰਤ ਟਵਿਟਰ ਹੈਂਡਲ ’ਤੇ ਸਾਂਝੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਹੈਰਾਨੀਜਨਕ! ਕੋਰੋਨਾ ਟੀਕਾ ਨਹੀਂ ਲਗਵਾਇਆ ਤਾਂ ਜਾਣਾ ਪਵੇਗਾ ਜੇਲ੍ਹ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੋਲੰਬੀਆ ’ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਪੁੱਜੀ ਇਕ ਲੱਖ ਤੋਂ ਪਾਰ
NEXT STORY