ਇੰਟਰਨੈਸ਼ਨਲ ਡੈਸਕ-ਭਾਰਤ ਅਤੇ ਹੋਰ ਗੁਆਂਢੀ ਦੇਸ਼ਾਂ 'ਚ ਆਪਣਾ ਜਾਲ ਵਿਛਾ ਰਹੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਨੇ ਅਮਰੀਕਾ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਆਈ.ਐੱਸ.ਆਈ. ਦਾ ਲਾਹੌਰ ਦੀ ਇਕ ਅਜਿਹਾ ਕੰਪਨੀ ਨਾਲ ਲਿੰਕ ਸਾਹਮਣੇ ਆਇਆ ਹੈ ਜੋ ਅਮਰੀਕੀ ਸੂਬਾ ਨੇਵਾਦਾ 'ਚ ਸਰਕਾਰੀ ਵੈੱਬਸਾਈਟ ਨੂੰ ਸੇਵਾਵਾਂ ਦੇ ਰਹੀ ਹੈ। ਇਹ ਲਿੰਕ ਉਜਾਗਰ ਹੋਣ ਤੋਂ ਬਾਅਦ ਅਮਰੀਕਾ ਦੀ ਸੰਘੀ ਏਜੰਸੀ ਅਤੇ ਨੇਵਾਦਾ ਸਰਕਾਰ ਨੂੰ ਇਕ ਐਂਟੀ-ਵੋਟਰ ਗਰੁੱਪ ਵੱਲੋਂ ਅਲਰਟ 'ਤੇ ਰੱਖਿਆ ਹੈ।
ਇਹ ਵੀ ਪੜ੍ਹੋ -ਬ੍ਰਿਟੇਨ 'ਚ ਇਸ ਭਾਰਤੀ ਮੂਲ ਦੇ ਜੋੜੇ ਨੂੰ ਲਾਇਆ ਗਿਆ ਕੋਵਿਡ-19 ਦਾ ਟੀਕਾ
4 ਦਸੰਬਰ ਨੂੰ ਬ੍ਰੇਈਟਬਾਰਟ ਨਿਊਜ਼ 'ਚ 'ਐਂਟੀ-ਵੋਟ ਫਰਾਡ ਸਮੂਹ ਦੇ ਸ਼ੱਕੀ ਲਿੰਕ ਵਿਚਾਲੇ ਨੇਵਾਦਾ ਸਟੇਟ ਵੈੱਬਸਾਈਟ ਅਤੇ ਇੰਟੈਲੀਜੈਂਸ-ਲਿੰਕਡ ਪਾਕਿਸਤਾਨੀ ਕੰਪਨੀ' ਸਿਰਲੇਖ ਤੋਂ ਇਕ ਲੇਖ ਛਪਿਆ ਹੈ। ਕ੍ਰਿਸਟੀਨਾ ਵਾਨਗ ਦੇ ਲੇਖ ਮੁਤਾਬਕ ਟਰੂ ਦਿ ਵੋਟ ਸੰਗਠਨ ਦੇ ਨੇਵਾਦਾ ਸੂਬਾ ਵੋਟਰ ਰਜਿਸਟ੍ਰੇਸ਼ਨ ਸੂਚੀ ਤੋਂ ਕੁਝ ਜਾਣਕਾਰੀ ਮੰਗੀ ਸੀ। ਇਹ ਜਾਣਕਾਰੀ ਉਸ ਨੂੰ ਇਕ ਈਮੇਲ ਦੇ ਰੂਪ 'ਚ ਮਿਲੀ ਜਿਸ ਤੋਂ ਬਾਅਦ ਸੂਬਾ ਅਤੇ ਸੰਘੀ ਅਥਾਰਟੀਆਂ ਨੂੰ ਅਲਟਰ ਕੀਤਾ। ਸੰਸਥਾ ਨੇ ਈਮੇਲ ਨਾਲ ਵੋਟਰ ਫਾਈਲ ਡਾਊਨਲੋਡ ਕੀਤੀ।
ਇਹ ਵੀ ਪੜ੍ਹੋ -Apple AirPods Max ਲਾਂਚ, ਜਾਣੋ ਕੀਮਤ ਤੇ ਫੀਚਰਜ਼
ਟਰੂ ਦਿ ਵੋਟ ਦੇ ਪ੍ਰਧਾਨ ਜਾਨ ਸੀ. ਡਿਮਰਸ ਨੇ ਦੱਸਿਆ ਕਿ ਇਸ ਈਮੇਲ ਦੀ ਇਕ ਕਾਪੀ ਪਾਕਿਸਤਾਨੀ ਕੰਪਨੀ ਕੈਵਟੇਕ ਕਾਰਬਨ ਦੇ ਇਕ ਕਰਮਚਾਰੀ ਕੋਲ ਵੀ ਪਹੁੰਚੀ ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ। ਇਹ ਕਾਪੀ ਵਕਾਸ ਬੱਟ ਦੇ ਨਾਂ ਦੇ ਗਈ ਜੋ ਲਾਹੌਰ 'ਚ ਕੈਵਟੇਕ ਸੋਲਿਉਸ਼ਨ ਲਿਮਟਿਡ ਦਾ ਸੀ.ਈ.ਓ. ਹੈ। ਇਸ ਕੰਪਨੀ ਦਾ ਸੰਬੰਧ ਪਾਕਿਸਤਾਨੀ ਖੁਫੀਆ ਸੇਵਾ ਆਈ.ਐੱਸ.ਆਈ. ਨਾਲ ਪਾਇਆ ਗਿਆ ਜਿਸ ਨਾਲ ਚਿੰਤਾ ਪੈਦਾ ਹੋਈ।
ਇਹ ਵੀ ਪੜ੍ਹੋ -ਅਫਗਾਨਿਸਤਾਨ 'ਚ 16 ਤਾਲਿਬਾਨ ਅੱਤਵਾਦੀ ਢੇਰ, 11 ਜ਼ਖਮੀ
ਕੋਵਿਡ-19 ਦੇ ਨਿਯਮਾਂ ਨੂੰ ਮਜ਼ਾਕ ਸਮਝਣ ਵਾਲਿਆਂ ਨੂੰ ਪੁਲਸ ਨੇ ਕੀਤਾ ਭਾਰੀ ਜੁਰਮਾਨਾ
NEXT STORY