ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਵਾਸ਼ਿੰਗਟਨ 'ਚ ਰੂਸ ਦੀ ਇਕ ਔਰਤ ਨੂੰ ਜਾਸੂਸੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ, ਜਿਸ 'ਤੇ ਦੋਸ਼ ਹੈ ਕਿ ਉਸ ਨੇ ਰੂਸ ਦੀ ਏਜੰਟ ਦੇ ਤੌਰ 'ਤੇ ਕੰਮ ਕੀਤਾ। ਮਾਰੀਆ ਬੁਟੀਨਾ ਨਾਂ ਦੀ 29 ਸਾਲਾ ਔਰਤ ਨੂੰ ਬੀਤੀ 15 ਜੁਲਾਈ ਨੂੰ ਗ੍ਰਿਫਤਾਰ ਕੀਤਾ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮੁਲਾਕਾਤ ਦੇ ਕੁਝ ਹੀ ਘੰਟਿਆਂ ਬਾਅਦ ਮਾਰੀਆ ਦੀ ਗ੍ਰਿਫਤਾਰੀ ਦੀ ਘੋਸ਼ਣਾ ਕੀਤੀ ਗਈ। ਉਹ ਰੂਸ ਦੀ ਨਾਗਰਿਕ ਹੈ ਅਤੇ ਵਾਸ਼ਿੰਗਟਨ ਡੀ. ਸੀ. 'ਚ ਰਹਿ ਰਹੀ ਸੀ। ਸੋਮਵਾਰ ਦੁਪਹਿਰ ਭਾਵ ਕੱਲ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਸ ਦੇ ਮਾਮਲੇ 'ਤੇ ਕੱਲ ਸੁਣਵਾਈ ਹੋਵੇਗੀ, ਇਸ ਦੌਰਾਨ ਉਹ ਹਿਰਾਸਤ ਵਿਚ ਰਹੇਗੀ। ਅਦਾਲਤ 'ਚ ਪੇਸ਼ ਦਸਤਾਵੇਜ਼ਾਂ ਮੁਤਾਬਕ ਉਹ ਸਾਲ 2015 ਤੋਂ 2017 ਤਕ ਰੂਸ ਦੇ ਇਕ ਉੱਚ ਅਧਿਕਾਰੀ ਦੇ ਇਸ਼ਾਰਿਆਂ 'ਤੇ ਕੰਮ ਕਰਦੀ ਰਹੀ। ਉਕਤ ਅਧਿਕਾਰੀ ਪਹਿਲਾਂ ਰੂਸ ਦੇ ਸੰਸਦ ਮੈਂਬਰ ਸਨ ਅਤੇ ਬਾਅਦ ਵਿਚ ਉਹ ਰੂਸ ਦੇ ਸੈਂਟਰਲ ਬੈਂਕ 'ਚ ਸੀਨੀਅਰ ਅਧਿਕਾਰੀ ਬਣੇ।
ਅਦਾਲਤ 'ਚ ਪੇਸ਼ ਦਸਤਾਵੇਜ਼ਾਂ ਵਿਚ ਇਹ ਦੱਸਿਆ ਗਿਆ ਹੈ ਕਿ ਰੂਸੀ ਅਧਿਕਾਰੀ ਅਤੇ ਮਾਰੀਆ ਬੁਟੀਨਾ ਨੇ ਸਥਾਨਕ ਲੋਕਾਂ ਅਤੇ ਅਮਰੀਕੀ ਸਿਆਸਤ ਵਿਚ ਸਰਗਰਮ ਸੰਗਠਨਾਂ ਨਾਲ ਤਾਲਮੇਲ ਕੀਤਾ, ਤਾਂ ਕਿ ਰੂਸੀ ਸਰਕਾਰ ਨੂੰ ਇਸ ਦਾ ਫਾਇਦਾ ਮਿਲ ਸਕੇ। ਸੰਘੀ ਅਧਿਕਾਰੀਆਂ ਨੇ ਅਦਾਲਤ ਵਿਚ ਪੇਸ਼ ਦਸਤਾਵੇਜ਼ਾਂ 'ਚ ਬੁਟੀਨਾ ਦੀਆਂ ਕੁਝ ਗਤੀਵਿਧੀਆਂ ਦਾ ਜ਼ਿਕਰ ਵੀ ਕੀਤਾ, ਜਿਸ ਤੋਂ ਉਸ ਦੀਆਂ ਕੋਸ਼ਿਸ਼ਾਂ ਹੋਰ ਵੀ ਸਪੱਸ਼ਟ ਹੋਈਆਂ। ਇਨ੍ਹਾਂ 'ਚ ਦੋਸ਼ ਲਾਇਆ ਗਿਆ ਹੈ ਕਿ ਉਸ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਉਹ ਰੂਸੀ ਸਰਕਾਰ ਦੀ ਏਜੰਟ ਹੈ, ਜਦਕਿ ਕਾਨੂੰਨ ਮੁਤਾਬਕ ਇਹ ਦੱਸਣਾ ਜ਼ਰੂਰੀ ਹੁੰਦਾ ਹੈ। ਬੁਟੀਨਾ ਨੂੰ 5 ਸਾਲ ਕੈਦ ਦੀ ਸਜ਼ਾ ਮਿਲ ਸਕਦੀ ਹੈ।
ਅਮਰੀਕਾ ਵਿਰੁੱਧ ਜਾ ਕੇ EU-ਜਾਪਾਨ ਕਰਨਗੇ ਵੱਡਾ ਵਪਾਰਕ ਸਮਝੌਤਾ
NEXT STORY