ਕਾਬੁਲ (ਵਾਰਤਾ) : ਤਾਲਿਬਾਨ ਨੇ ਵੀਰਵਾਰ ਨੂੰ ਕਿਹਾ ਕਿ ਉਸ ਦੇ ਨੇਤਾਵਾਂ ਨੂੰ ਕਾਲੀ ਸੂਚੀ ਵਿਚ ਪਾਉਣ ਦੇ ਸਬੰਧ ਵਿਚ ਅਮਰੀਕਾ ਦਾ ਰਵੱਈਆ ਦੋਹਾ ਸਮਝੌਤੇ ਦਾ ਉਲੰਘਣ ਹੈ। ਤਾਲਿਬਾਨ ਦੇ ਬੁਲਾਰੇ ਜਬੀਹੁੱਲਾਹ ਮੁਜਾਹਿਦ ਨੇ ਸਿਲਸਿਲੇਵਾਰ ਟਵੀਟ ਵਿਚ ਕਿਹਾ, ‘ਬਲੈਕ ਲਿਸਟ ’ਤੇ ਅਮਰੀਕਾ ਦਾ ਰਵੱਈਆ ਦੋਹਾ ਸਮਝੌਤੇ ਦਾ ਉਲੰਘਣ ਹੈ। ਪੈਂਟਾਗਨ ਦਾ ਕਹਿਣਾ ਹੈ ਕਿ ਇਸਲਾਮਿਕ ਅਮੀਰਾਤ ਦੇ ਮੰਤਰੀ ਮੰਡਲ ਦੇ ਕੁੱਝ ਮੈਂਬਰ ਜਾਂ ਹੱਕਾਨੀ ਨੈਟਵਰਕ ਦੇ ਮੈਂਬਰ ਅਮਰੀਕੀ ਬਲੈਕ ਲਿਸਟ ਵਿਚ ਹਨ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।’
ਇਹ ਵੀ ਪੜ੍ਹੋ: ਹੱਥ ’ਚ ਲੈਪਟਾਪ ਅਤੇ ਕੋਲ ਰੱਖੀ AK-47, ਤਾਲਿਬਾਨ ਦੇ ਸੈਂਟਰਲ ਬੈਂਕ ਦੇ ਮੁਖੀ ਦੀ ਤਸਵੀਰ ਵਾਇਰਲ
ਮੁਜਾਹਿਦ ਨੇ ਅੱਗੇ ਕਿਹਾ, ‘ਇਸਲਾਮਿਕ ਅਮੀਰਾਤ ਇਸ ਸਥਿਤੀ ਨੂੰ ਦੋਹਾ ਸਮਝੌਤੇ ਦਾ ਸਪਸ਼ਟ ਉਲੰਘਣ ਮੰਨਦਾ ਹੈ।’ ਉਨ੍ਹਾਂ ਕਿਹਾ ਕਿ ਹੱਕਾਨੀ ਦਾ ਪਰਿਵਾਰ ਇਸਲਾਮਿਕ ਅਮੀਰਾਤ ਦਾ ਹਿੱਸਾ ਹੈ ਅਤੇ ਉਸ ਦਾ ਕੋਈ ਵੱਖ ਨਾਮ ਅਤੇ ਸੰਗਠਨ ਨਹੀਂ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਅਮਰੀਕਾ ਜਾਂ ਹੋਰ ਦੇਸ਼ ਭੜਕਾਊ ਵਿਚਾਰ ਪ੍ਰਗਟ ਕਰ ਰਹੇ ਹਨ ਅਤੇ ਅਫ਼ਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ: ਤਾਲਿਬਾਨ ਨੇ ਕੀਤਾ ਵਾਅਦਾ, ਸਰਕਾਰ ’ਚ ਔਰਤਾਂ ਨੂੰ ਵੀ ਕੀਤਾ ਜਾਵੇਗਾ ਸ਼ਾਮਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਤਾਲਿਬਾਨ ਸਰਕਾਰ ਨੂੰ ਮਾਨਤਾ ਦਿਲਵਾਉਣ ਦੇ ਜੁਗਾੜ ’ਚ ਪਾਕਿ,ਅਫ਼ਗਾਨਿਸਤਾਨ ਦੇ ਗੁਆਂਢੀ ਦੇਸ਼ਾਂ ਨਾਲ ਕਰੇਗਾ ਬੈਠਕ
NEXT STORY