ਇੰਟਰਨੈਸ਼ਨਲ ਡੈਸਕ : ਰਾਸ਼ਟਰਪਤੀ ਜੋ ਬਾਈਡੇਨ ਐਤਵਾਰ ਨੂੰ ਵਿੰਡਸਰ ਕੈਸਲ ’ਚ ਮਹਾਰਾਣੀ ਐਲਿਜ਼ਾਬੇਥ II ਨਾਲ ਮੁਲਾਕਾਤ ਕਰਨ ਪਹੁੰਚਣਗੇ ਤਾਂ ਉਨ੍ਹਾਂ ਦਾ ਸਵਾਗਤ ਫੌਜ ਦੀ ਸਲਾਮੀ ਗਾਰਦ ਨਾਲ ਕੀਤਾ ਜਾਵੇਗਾ ਤੇ ਸ਼ਾਮ ਦੀ ਚਾਹ ਉਹ ਮਹਾਰਾਣੀ ਨਾਲ ਪੀਣਗੇ। ਮਹਾਰਾਣੀ ਐਤਵਾਰ ਨੂੰ ਰਾਸ਼ਟਰਪਤੀ ਬਾਈਡੇਨ ਅਤੇ ਪਹਿਲੀ ਅਮਰੀਕੀ ਔਰਤ ਜਿਲ ਬਾਈਡੇਨ ਦੀ ਮੇਜ਼ਬਾਨੀ ਕਰਨਗੇ।
ਇਹ ਵੀ ਪੜ੍ਹੋ : ਦੁਨੀਆ ਦੇ ਇਨ੍ਹਾਂ ਦੇਸ਼ਾਂ ਨੇ ਕੋਰੋਨਾ ਤੋਂ ਜਿੱਤੀ ਜੰਗ, ਹਟਾਈਆਂ ਪਾਬੰਦੀਆਂ
ਇਸ ਤੋਂ ਪਹਿਲਾਂ ਬਾਈਡੇਨ ਜੋੜਾ ਦੱਖਣੀ-ਪੱਛਮੀ ਇੰਗਲੈਂਡ ਦੇ ਕਾਰਨਵਾਲ ’ਚ ਜੀ-7 ਸ਼ਿਖਰ ਸੰਮੇਲਨ ’ਚ ਹਿੱਸਾ ਲਵੇਗਾ। ਮਹਾਰਾਣੀ ਮਹਿਲ ਦੇ ਵਿਹੜੇ ’ਚ ਬਾਈਡੇਨ ਜੋੜੇ ਦਾ ਸਵਾਗਤ ਕਰਨਗੇ, ਜਿਥੇ ਮਹਾਰਾਣੀ ਦੀ ਕੰਪਨੀ ਫਸਟ ਬਟਾਲੀਅਨ ਗ੍ਰੇਨੇਡੀਅਰ ਗਾਰਡ ਦੇ ਜਵਾਨ ਇਕ ਸ਼ਾਹੀ ਸਲਾਮੀ ਦੇਣਗੇ ਅਤੇ ਅਮਰੀਕੀ ਰਾਸ਼ਟਰ ਗਾਣ ਵਜਾਇਆ ਜਾਵੇਗਾ। ਰਾਸ਼ਟਰਪਤੀ ਇਸ ਤੋਂ ਬਾਅਦ ਗਾਰਦ ਦਾ ਨਿਰੀਖਣ ਕਰਨਗੇ ਅਤੇ ਮਹਾਰਾਣੀ ਨਾਲ ਮਿਲ ਕੇ ਫੌਜ ਦੇ ਮਾਰਚ ਪਾਸਟ ਦਾ ਨਿਰੀਖਣ ਕਰਨਗੇ।
ਇਹ ਵੀ ਪੜ੍ਹੋ : ਯੂਰਪ ’ਚ ਕੋਰੋਨਾ ਦੇ ਡੈਲਟਾ ਰੂਪ ਨੂੰ ਲੈ ਕੇ WHO ਨੇ ਜਾਰੀ ਕੀਤੀ ਚੇਤਾਵਨੀ, ਕਹੀਆਂ ਵੱਡੀਆਂ ਗੱਲਾਂ
ਯੂਰਪ ’ਚ ਕੋਰੋਨਾ ਦੇ ਡੈਲਟਾ ਰੂਪ ਨੂੰ ਲੈ ਕੇ WHO ਨੇ ਜਾਰੀ ਕੀਤੀ ਚੇਤਾਵਨੀ, ਕਹੀਆਂ ਵੱਡੀਆਂ ਗੱਲਾਂ
NEXT STORY