ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਮਰੀਕਾ-ਮੈਕਸੀਕੋ ਬਾਰਡਰ 'ਤੇ ਕੰਧ ਬਣਾਉਣ ਸਬੰਧੀ ਚੋਣ ਵਾਅਦੇ ਨੂੰ ਪੂਰਾ ਕਰਨ ਲਈ ਰਿਪਬਲਿਕਨਾਂ ਨੇ ਦੂਜਾ ਰਾਹ ਲੱਭ ਲਿਆ ਹੈ। ਜ਼ਿਕਰਯੋਗ ਹੈ ਕਿ ਰਿਪਬਲਿਕਨਾਂ ਵੱਲੋਂ ਕੰਧ ਬਣਾਉਣ 'ਤੇ ਆਉਣ ਵਾਲੇ ਖਰਚ ਨੂੰ ਰੱਖਿਆ ਖਰਚਿਆਂ ਨਾਲ ਜੋੜਦਿਆਂ ਇਸ 'ਤੇ ਅਗਲੇ ਹਫਤੇ ਅਮਰੀਕੀ ਸੰਸਦ 'ਚ ਵੋਟਿੰਗ ਕਰਾਈ ਜਾਵੇਗੀ। ਚੋਣਾਂ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ 74 ਮੀਲ ਲੰਬੀ ਕੰਧ ਬਣਾਉਣ 'ਤੇ ਆਉਣ ਵਾਲੇ ਖਰਚ ਲਈ 1.6 ਅਰਬ ਡਾਲਰ ਦਾ ਫੰਡ ਇੱਕਠਾ ਕਰਨ ਦੀ ਅਪੀਲ ਕੀਤੀ ਸੀ। ਕੰਧ ਬਣਾਉਣ ਲਈ ਲੋੜੀਂਦੇ ਪੈਸਿਆਂ ਦਾ ਡੈਮੋਕਰੈਟਾਂ ਅਤੇ ਕੁਝ ਰਿਪਬਲਿਕਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਪਰ ਇਸ 'ਤੇ ਟਰੰਪ ਵੀ ਆਪਣੀ ਗੱਲ 'ਤੇ ਅੜੇ ਹੋਏ ਹਨ ਅਤੇ ਉਹ ਆਪਣੀ ਜਿੱਤ ਦੀ ਉਡੀਕ ਕਰ ਰਹੇ ਹਨ। ਟਰੰਪ ਨੇ ਵਾਅਦਾ ਕੀਤਾ ਸੀ ਕਿ ਬਾਰਡਰ 'ਤੇ ਕੰਧ ਬਣਾਉਣ 'ਤੇ ਆਏ ਖਰਚ ਨੂੰ ਮੈਕਸੀਕੋ 'ਤੇ ਥੋਪੇਗਾ ਪਰ ਹਲੇਂ ਤੱਕ ਅਜਿਹੀ ਕੋਈ ਯੋਜਨਾ ਲਿਆਉਣ 'ਚ ਟਰੰਪ ਨਾਕਾਮ ਰਹੇ ਹਨ, ਜਿਸ ਨਾਲ ਮੈਕਸੀਕੋ 'ਤੇ ਦਬਾਅ ਬਣਾਇਆ ਜਾ ਸਕੇ। ਉਂਝ ਤਾਂ ਇਹ ਸਾਰਾ ਖਰਚ ਟੈਕਸ ਦਾਤਾਵਾਂ 'ਤੇ ਪਵੇਗਾ।
ਪਹਿਲੀ ਵਾਰ ਟ੍ਰਾਂਸਪਲਾਂਟ ਕੀਤੇ ਗਏ ਬੱਚੇ ਦੇ ਦੋਵੇਂ ਹੱਥ
NEXT STORY