ਵਾਸ਼ਿੰਗਟਨ (ਭਾਸ਼ਾ): ਕੋਰੋਨਾ ਵਾਇਰਸ ਦੇ ਲਗਾਤਾਰ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਅਮਰੀਕਾ ਨੇ ਭਾਰਤ ਤੋਂ ਯਾਤਰੀਆਂ ਦੇ ਆਉਣ 'ਤੇ ਪਾਬੰਦੀ ਲਗਾ ਦਿੱਤੀ ਹੈ, ਜਿਸ ਨਾਲ ਕਈ ਪਰਿਵਾਰ ਆਪਣੇ ਮੈਂਬਰਾਂ ਤੋਂ ਵਿਛੜ ਗਏ ਹਨ ਅਤੇ ਭਾਰਤ ਵਿਚ ਫਸ ਗਏ ਹਨ। ਇਹ ਆਪਣੇ ਪਿਆਰਿਆਂ ਦੇ ਆਖਰੀ ਸਮੇਂ ਵਿਚ ਉਹਨਾਂ ਨੂੰ ਮਿਲਣ ਅਤੇ ਉਹਨਾਂ ਦੇ ਅੰਤਿਮ ਸੰਸਕਾਰ ਵਿਚ ਸ਼ਿਰਕਤ ਕਰਨ ਲਈ ਭਾਰਤ ਗਏ ਸਨ। ਕੁਝ ਮਾਮਲਿਆਂ ਵਿਚ ਦੇਖਿਆ ਗਿਆ ਹੈ ਕਿ ਪਰਿਵਾਰ ਦਾ ਕਮਾਉਣ ਵਾਲਾ ਮੈਂਬਰ ਹੀ ਭਾਰਤ ਵਿਚ ਫਸ ਗਿਆ ਹੈ ਅਤੇ ਉਹਨਾਂ ਦੇ ਅਮਰੀਕਾ ਵਿਚ ਆਪਣੇ ਪਰਿਵਾਰ ਤੋਂ ਜਲਦ ਮਿਲਣ ਦੀ ਸੰਭਾਵਨਾ ਨਹੀਂ ਲੱਗਦੀ ਹੈ ਕਿਉਂਕਿ ਭਾਰਤ ਵਿਚ ਦੂਤਾਵਾਸ ਅਤੇ ਕੌਂਸਲੇਟ ਜਨਰਲ ਬੰਦ ਹਨ।
ਬਾਈਡੇਨ ਪ੍ਰਸ਼ਾਸਨ ਦੀ ਇਹ ਪਾਬੰਦੀ 4 ਮਈ ਤੋਂ ਅਮਲ ਵਿਚ ਆ ਗਈ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਮੁਤਾਬਕ ਇਸ ਪਾਬੰਦੀ ਨਾਲ ਵਿਦਿਆਰਥੀਆਂ, ਅਕਾਦਮਿਕਾਂ, ਪੱਤਰਕਾਰਾਂ ਅਤੇ ਕੁਝ ਵਿਅਕਤੀਆਂ ਨੂੰ ਛੋਟ ਦਿੱਤੀ ਗਈ ਹੈ। ਭਾਰਤ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਇਹ ਪਾਬੰਦੀ ਅਣਮਿੱਥੇ ਸਮੇਂ ਲਈ ਲਗਾਈ ਗਈ ਹੈ। ਅਮਰੀਕਾ ਵਿਚ 'ਸਕੀਲਡ ਇਮੀਗ੍ਰੈਂਟਸ' ਦੀ ਸਹਿ-ਸੰਸਥਾਪਕ ਨੇਹਾ ਮਹਾਜਨ ਨੇ ਪੀ.ਟੀ.ਆਈ.-ਭਾਸ਼ਾ ਨੂੰ ਕਿਹਾ,''ਮੇਰੇ ਪਤੀ ਕੋਲ 2008 ਤੋਂ ਐੱਚ-1ਬੀ ਵੀਜ਼ਾ ਹੈ ਅਤੇ ਉਹਨਾਂ ਨੂੰ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਲਈ 17 ਅਪ੍ਰੈਲ ਨੂੰ ਭਾਰਤ ਜਾਣਾ ਪਿਆ। ਉਦੋਂ ਤੋਂ ਭਾਰਤ ਵਿਚ ਅਮਰੀਕੀ ਦੂਤਾਵਾਸ ਬੰਦ ਹੈ। ਉਹਨਾਂ ਕੋਲ ਮਨਜ਼ੂਰਸ਼ੁਦਾ ਐੱਚ-1ਬੀ ਵੀਜ਼ਾ ਹੈ ਪਰ ਉਹਨਾਂ ਨੂੰ ਆਪਣੇ ਪਾਸਪੋਰਟ 'ਤੇ ਮੋਹਰ ਲਗਵਾਉਣ ਅਤੇ ਦਿੱਲੀ ਵਿਚ ਅਮਰੀਕੀ ਮਿਸ਼ਨ ਵਿਚ ਨਿੱਜੀ ਤੌਰ 'ਤੇ ਇੰਟਰਵਿਊ ਲਈ ਜਾਣਾ ਹੋਵੇਗਾ।''
ਪੜ੍ਹੋ ਇਹ ਅਹਿਮ ਖਬਰ - ਕੈਨੇਡਾ 'ਚ ਐਸਟਰਾਜ਼ੈਨੇਕਾ ਟੀਕਾ ਲਗਵਾਉਣ ਤੋਂ ਬਾਅਦ ਦੂਜੀ ਮੌਤ ਦੀ ਪੁਸ਼ਟੀ
ਉਹਨਾਂ ਨੇ ਕਿਹਾ,''ਮੈਂ ਇੱਥੇ ਆਪਣੀਆਂ ਦੋ ਧੀਆਂ ਦੇ ਨਾਲ ਹਾਂ ਜੋ ਇਸ ਮੁਸ਼ਕਲ ਸਮੇਂ ਵਿਚ ਆਪਣੇ ਪਿਤਾ ਨੂੰ ਯਾਦ ਕਰਦੀਆਂ ਹਨ।'' ਨਾਸ਼ਵਿਲ ਵਿਚ ਰਹਿਣ ਵਾਲੀ ਪਾਇਲ ਰਾਜ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਉਹ ਕਦੋਂ ਅਤੇ ਕਿਵੇਂ ਭਾਰਤ ਤੋਂ ਵਾਪਸ ਆ ਕੇ ਆਪਣੇ 9 ਸਾਲਾ ਬੱਚੇ ਨੂੰ ਮਿਲੇਗੀ।'' ਉਹਨਾਂ ਨੇ ਭਾਰਤ ਤੋਂ ਪੀ.ਟੀ.ਆਈ.-ਭਾਸ਼ਾ ਤੋਂ ਕਿਹਾ,''ਪਾਬੰਦੀ ਵਿਚ ਖਾਸ ਕਰ ਕੇ ਗੈਰ ਪ੍ਰਵਾਸੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹੋਰ ਦੇਸ਼ਾਂ 'ਤੇ ਪਾਬੰਦੀ ਦਾ ਇਤਿਹਾਸ ਦੇਖੀਏ ਤਾਂ ਪਤਾ ਚੱਲਦਾ ਹੈ ਕਿ ਇਹ ਮਹੀਨਿਆਂ ਜਾਂ ਇਕ ਸਾਲ ਤੱਕ ਰਹਿ ਸਕਦਾ ਹੈ।'' ਉਹਨਾਂ ਨੇ ਕਿਹਾ ਕਿ ਹਜ਼ਾਰਾਂ ਲੋਕ ਆਪਣੇ ਮਾਤਾ-ਪਿਤਾ ਦੇ ਆਖਰੀ ਸਮੇਂ ਵਿਚ ਉਹਨਾਂ ਦੇ ਨਾਲ ਰਹਿਣ ਲਈ ਭਾਰਤ ਆਏ ਹਨ ਪਰ ਉਹ ਇਸ ਪਾਬੰਦੀ ਕਾਰਨ ਇੱਥੇ ਫਸ ਗਏ ਹਨ ਅਤੇ ਆਪਣੇ ਬੱਚਿਆਂ ਅਤੇ ਪਤੀ ਜਾਂ ਪਤਨੀ ਨਾਲ ਨਹੀਂ ਮਿਲ ਪਾ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਨਿਭਾਈ ਸੱਚੀ ਦੋਸਤੀ, ਭਾਰਤ ਨੂੰ ਸਿਹਤ ਸਹੂਲਤਾਂ ਦੀ ਮਦਦ ਭੇਜਦਿਆਂ ਮੌਰੀਸਨ ਨੇ ਕਹੀ ਇਹ ਗੱਲ
ਮੁੰਬਈ ਵਿਚ ਅਭਿਨਵ ਅਮਰੇਸ਼ ਫਸ ਗਏ ਹਨ ਕਿਉਂਕਿ ਮੁੰਬਈ ਵਿਚ ਅਮਰੀਕੀ ਕੌਂਸਲੇਟ ਦੂਤਾਵਾਸ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਇਹ ਆਪਣੇ ਐੱਚ-1ਬੀ ਵੀਜ਼ਾ 'ਤੇ ਮੋਹਰ ਨਹੀਂ ਲਗਵਾ ਸਕੇ ਹਨ। ਜਦੋਂ ਤੱਕ ਉਹਨਾਂ ਦੇ ਵੀਜ਼ਾ 'ਤੇ ਮੋਹਰ ਨਹੀਂ ਲੱਗੇਗੀ ਉਹ ਅਮਰੀਕਾ ਨਹੀਂ ਪਰਤ ਸਕਦੇ ਹਨ। ਅਜਿਹੇ ਕਈ ਹੋਰ ਹਨ ਜੋ ਵੀਜ਼ਾ 'ਤੇ ਮੋਹਰ ਨਾ ਲੱਗਣ ਕਾਰਨ ਭਾਰਤ ਵਿਚ ਫਸ ਗਏ ਹਨ। ਭਾਰਤ ਵਿਚ ਪਿਛਲੇ ਸਾਲ ਇਕ ਹਫ਼ਤੇ ਤੋਂ ਰੋਜ਼ਾਨਾ ਕੋਰੋਨਾ ਵਾਇਰਸ ਦੇ 3 ਲੱਖ ਤੋ ਵੱਧ ਮਾਮਲੇ ਸਾਹਮਣੇ ਆ ਰਹੇ ਹਨ।
ਨੋਟ- ਅਮਰੀਕੀ ਪਾਬੰਦੀਆਂ ਕਾਰਨ ਕਈ ਭਾਰਤੀ-ਅਮਰੀਕੀ ਭਾਰਤ 'ਚ ਫਸੇ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹਿੰਦੂ ਬੱਚੀ ਨਾਲ ਮੁਸਲਿਮ ਫਿਰਕੇ ਦੇ ਨੌਜਵਾਨ ਵੱਲੋਂ ਜਬਰ ਜ਼ਿਨਾਹ, ਭਾਈਚਾਰੇ ਨੇ ਦਿੱਤਾ ਧਰਨਾ
NEXT STORY