ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਮਾਹਰ ਫੋਰਸਾਂ ਨੇ ਸਾਲ 2012 ਵਿਚ ਲੀਬੀਆ ਦੇ ਬੇਨਗਾਜ਼ੀ ਵਿਚ ਅਮਰੀਕੀ ਦੂਤਘਰ ਉੱਤੇ ਹੋਏ ਖਤਰਨਾਕ ਹਮਲੇ ਨਾਲ ਜੁੜੇ ਦੂਜੇ ਮੁੱਖ ਅੱਤਵਾਦੀ ਨੂੰ ਗਿ੍ਰਫਤਾਰ ਕਰ ਲਿਆ ਹੈ। ਇਸ ਹਮਲੇ ਵਿਚ ਲੀਬੀਆ ਵਿਚ ਅਮਰੀਕਾ ਦੇ ਰਾਜਦੂਤ ਸਮੇਤ ਚਾਰ ਅਮਰੀਕੀਆਂ ਦੀ ਮੌਤ ਹੋ ਗਈ ਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਦਿੱਤਾ ਕਿ ਅਮਰੀਕੀ ਮਾਹਰ ਫੋਰਸ ਨੇ ਲੀਬੀਆ ਵਿਚ ਮੁਸਤਫਾ ਅਲ ਇਮਾਮ ਨੂੰ ਕਾਬੂ ਕਰ ਲਿਆ। ਉਨ੍ਹਾਂ ਕਿਹਾ ਕਿ ਇਹ ਕਦਮ ਦਰਸ਼ਾਉਂਦਾ ਹੈ ਕਿ ਜਿਨ੍ਹਾਂ ਅਮਰੀਕੀਆਂ ਦੀ ਮੌਤ ਹੋਈ ਹੈ, ਉਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾਵੇਗਾ। ਟਰੰਪ ਨੇ ਕਲ ਇਕ ਬਿਆਨ ਵਿਚ ਕਿਹਾ ਕਿ ਮੇਰੇ ਹੁਕਮ ਉੱਤੇ ਕਲ ਅਮਰੀਕੀ ਫੋਰਸਾਂ ਨੇ ਲੀਬੀਆ ਵਿਚ ਮੁਸਤਫਾ ਅਲ ਇਮਾਮ ਨੂੰ ਕਾਬੂ ਕੀਤਾ।ਨਿਆ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ ਅਲ ਇਮਾਮ (46) ਲੀਬੀਆ ਵਿਚ ਅਮਰੀਕਾ ਦੀ ਹਿਰਾਸਤ ਵਿਚ ਹੈ ਅਤੇ ਅਮਰੀਕਾ ਪਹੁੰਚਣ ਉੱਤੇ ਉਸ ਨੂੰ ਵਾਸ਼ਿੰਗਟਨ ਵਿਚ ਫੈਡਰਲ ਜਜ ਸਾਹਮਣੇ ਪੇਸ਼ ਕੀਤਾ ਜਾਵੇਗਾ। ਅਲ ਇਮਾਮ ਬੇਨਗਾਜ਼ੀ ਹਮਲੇ ਦਾ ਦੂਜਾ ਸ਼ੱਕੀ ਹੈ, ਜਿਸ ਨੂੰ ਅਮਰੀਕਾ ਨੇ ਹਿਰਾਸਤ ਵਿਚ ਲਿਆ ਹੈ। ਇਹ ਗਿ੍ਰਫਤਾਰੀ ਅਜਿਹੇ ਸਮੇਂ ਹੋਈ, ਜਦੋਂ ਹਮਲੇ ਦੇ ਸ਼ੱਕੀ ਮਾਸਟਰ ਮਾਈਂਡ ਅਹਿਮਦ ਅਬੁਲ ਖਤਾਲਾ ਖਿਲਾਫ ਇਸ ਸਮੇਂ ਮਾਮਲੇ ਵਿਚ ਸੁਣਵਾਈ ਚਲ ਰਹੀ ਹੈ। ਟਰੰਪ ਨੇ ਕਿਹਾ ਕਿ ਇਸ ਸਫਲ ਮੁਹਿੰਮ ਕਾਰਨ ਅਲ ਇਮਾਮ ਨੂੰ ਬੇਗਨਾਜ਼ੀ ਵਿਚ 11 ਸਤੰਬਰ 2012 ਨੂੰ ਹੋਏ ਹਮਲਿਆਂ ਵਿਚ ਉਸ ਦੀ ਕਥਿਤ ਭੂਮਿਕਾ ਲਈ ਅਮਰੀਕਾ ਵਿਚ ਨਿਆ ਦੇ ਦਾਇਰੇ ਵਿਚ ਲਿਆਂਦਾ ਜਾਵੇਗਾ। ਇਸ ਹਮਲੇ ਵਿਚ ਸਾਡੇ ਦੇਸ਼ ਦੀ ਸੇਵਾ ਕਰ ਰਹੇ ਚਾਰ ਬਹਾਦੁਰ ਅਮਰੀਕੀਆਂ, ਰਾਜਦੂਤ ਕ੍ਰਿਸਟੋਫਰ, ਸਟੀਵੇਂਸ ਗਲੇਨ ਡੋਹਰਤੀ, ਸੀਨ ਸਮਿਥ ਅਤੇ ਟਾਇਰੋਨ ਵੁਡਸ ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨਾਇਕਾਂ ਦੀ ਮੌਤ ਹੋਈ ਹੈ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਹਾਨੂੰ ਕਦੇ ਭੁਲਾਇਆ ਨਹੀਂ ਗਿਆ ਹੈ ਅਤੇ ਨਾ ਹੀ ਕਦੇ ਭੁਲਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਇਹ ਯਕੀਨੀ ਕਰਨ ਲਈ ਲੀਬੀਆਈ ਭਾਈਵਾਲਾਂ ਨੂੰ ਹਮਾਇਤ ਦੇਣਾ ਜਾਰੀ ਰਖੇਗਾ ਕਿ ਇਸਲਾਮਿਕ ਸਟੇਟ ਅਤੇ ਹੋਰ ਅੱਤਵਾਦੀ ਅਮਰੀਕੀ ਨਾਗਰਿਕਾਂ ਜਾਂ ਹਿਤਾਂ, ਲੀਬੀਆ ਦੇ ਵਾਸੀਆਂ ਅਤੇ ਹੋਰਾਂ ਖਿਲਾਫ ਹਮਲਾ ਕਰਨ ਲਈ ਲੀਬੀਆ ਦਾ ਇਸਤੇਮਾਲ ਪਨਾਹਗਾਹ ਵਜੋਂ ਨਾ ਕਰ ਸਕੇ।
ਰਾਸ਼ਟਰੀ ਗੀਤ ਦਾ ਅਪਮਾਨ ਕਰਨ 'ਤੇ 3 ਸਾਲ ਜੇਲ ਦੀ ਸਜ਼ਾ ਦੇਣ 'ਤੇ ਵਿਚਾਰ ਕਰ ਰਿਹੈ ਚੀਨ
NEXT STORY