ਇੰਟਰਨੈਸ਼ਨਲ ਡੈਸਕ- ਅਮਰੀਕਾ ਵਿਚ ਫੈਡਰਲ ਸਰਕਾਰ ਦੇ ਦੂਜੇ ਸਭ ਤੋਂ ਲੰਬੇ ‘ਸ਼ਟਡਾਊਨ’ ਨੂੰ ਖ਼ਤਮ ਕਰਨ ਲਈ ਦਬਾਅ ਲਗਾਤਾਰ ਵਧਦਾ ਜਾ ਰਿਹਾ ਹੈ ਕਿਉਂਕਿ ਲੱਖਾਂ ਅਮਰੀਕੀਆਂ ਨੂੰ ਭੋਜਨ ਸਹਾਇਤਾ ਗੁਆਉਣ, ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਹਵਾਈ ਅੱਡੇ ’ਤੇ ਦੇਰੀ ਵਧਣ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੇਸ਼ ਦੀ ਸਭ ਤੋਂ ਵੱਡੀ ਫੈਡਰਲ ਕਰਮਚਾਰੀ ਯੂਨੀਅਨ ‘ਅਮੈਰੀਕਨ ਫੈੱਡਰੇਸ਼ਨ ਆਫ ਗੌਰਮਿੰਟ ਇੰਪਲਾਈਜ਼’ ਦੇ ਪ੍ਰਧਾਨ ਐਵਰੇਟ ਕੈਲੀ ਨੇ ਕਾਂਗਰਸ ਨੂੰ ਤੁਰੰਤ ਪੂਰੀ ਤਨਖਾਹ ਯਕੀਨੀ ਬਣਾਉਣ ਲਈ ਫੰਡਿੰਗ ਬਿੱਲ ਪਾਸ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹੁਣ ‘ਸ਼ਟਡਾਊਨ’ ਨੂੰ ਖਤਮ ਕਰਨ ਲਈ ਇਕ ਸਪੱਸ਼ਟ ਮਤਾ ਪਾਸ ਕੀਤਾ ਜਾਣਾ ਚਾਹੀਦਾ ਹੈ, ਅੱਧੇ-ਅਧੂਰੇ ਉਪਾਅ ਕੰਮ ਨਹੀਂ ਕਰਨਗੇ। ਹਾਲਾਂਕਿ, ਡੈਮੋਕ੍ਰੇਟਿਕ ਕਾਨੂੰਨ ਨਿਰਮਾਤਾ ਅਜੇ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਹਨ, ਖਾਸ ਕਰ ਕੇ ਜਿਨ੍ਹਾਂ ਦੇ ਸੂਬਿਆਂ ਵਿਚ ਵੱਡੀ ਗਿਣਤੀ ’ਚ ਸਰਕਾਰੀ ਕਰਮਚਾਰੀ ਹਨ।
ਇਹ ਵੀ ਪੜ੍ਹੋ- ਰੇਡ ਮਾਰਨ ਗਈ ਪੁਲਸ ਟੀਮ ਨੇ ਚਲਾ'ਤੀਆਂ ਤਾੜ-ਤਾੜ ਗੋਲ਼ੀਆਂ, 4 ਮੁਲਾਜ਼ਮਾਂ ਸਮੇਤ 64 ਲੋਕਾਂ ਦੀ ਮੌਤ
‘ਸ਼ਟਡਾਊਨ’ ਵਧਣ ਕਾਰਨ ਸਥਿਤੀ ਹੋਰ ਗੰਭੀਰ ਹੁੰਦੀ ਜਾ ਰਹੀ ਹੈ। ਲੱਗਭਗ 13 ਲੱਖ ਫੌਜੀਆਂ ਨੂੰ ਸ਼ੁੱਕਰਵਾਰ ਤੱਕ ਤਨਖਾਹ ਨਾ ਮਿਲਣ ਦਾ ਖ਼ਤਰਾ ਹੈ। ਇਸ ਤੋਂ ਇਲਾਵਾ ਸ਼ੁੱਕਰਵਾਰ ਤੋਂ ਬਾਅਦ 42 ਕਰੋੜ ਅਮਰੀਕੀਆਂ ਲਈ ਭੋਜਨ ਸਹਾਇਤਾ ਵੀ ਕੱਟੀ ਜਾ ਸਕਦੀ ਹੈ। ਕਾਂਗਰਸ ਵਿਚ ਡੈਮੋਕ੍ਰੇਟ ਅਤੇ ਰਿਪਬਲਿਕਨ ਆਪਣੀਆਂ-ਆਪਣੀਆਂ ਮੰਗਾਂ ’ਤੇ ਅੜੇ ਹੋਏ ਹਨ। ਉਪ-ਰਾਸ਼ਟਰਪਤੀ ਜੇ. ਡੀ. ਵੇਂਸ ਵੱਲੋਂ ਵਿਚੋਲਗੀ ਦੇ ਯਤਨਾਂ ਦੇ ਬਾਵਜੂਦ ਤੁਰੰਤ ਹੱਲ ਅਸੰਭਵ ਜਾਪਦਾ ਹੈ।
ਇਹ ਵੀ ਪੜ੍ਹੋ- ਭਾਰਤ ਤੇ ਰੂਸ ਨੇ ਇਕ ਵਾਰ ਫ਼ਿਰ ਮਿਲਾਇਆ 'ਹੱਥ ' ! ਮਾਸਕੋ 'ਚ ਇਤਿਹਾਸਕ ਡੀਲ 'ਤੇ ਹੋਏ ਦਸਤਖ਼ਤ
ਰੇਡ ਮਾਰਨ ਗਈ ਪੁਲਸ ਟੀਮ ਨੇ ਚਲਾ'ਤੀਆਂ ਤਾੜ-ਤਾੜ ਗੋਲ਼ੀਆਂ, 4 ਮੁਲਾਜ਼ਮਾਂ ਸਮੇਤ 64 ਲੋਕਾਂ ਦੀ ਮੌਤ
NEXT STORY