ਸੰਜੀਵ ਪਾਂਡੇ
ਡੋਨਾਲਡ ਟਰੰਪ ਰਾਸ਼ਟਰਪਤੀ ਦੀ ਚੋਣ ਹਾਰ ਗਏ ਹਨ ਪਰ ਉਨ੍ਹਾਂ ਦੀਆਂ ਹਰਕਤਾਂ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀਆਂ ਹਨ। ਪਹਿਲੀ ਵਾਰ ਅਮਰੀਕੀ ਕਾਂਗਰਸ ਦੁਆਰਾ ਪਾਸ ਕੀਤੇ ਗਏ ਬਿੱਲ ’ਤੇ ਉਨ੍ਹਾਂ ਦੁਆਰਾ ਲਗਾਏ ਗਏ ਵੀਟੋ ਨੂੰ ਯੂ.ਐੱਸ. ਕਾਂਗਰਸ ਨੇ ਰੱਦ ਕਰ ਦਿੱਤਾ ਹੈ। ਟਰੰਪ ਨੇ 740 ਅਰਬ ਡਾਲਰ ਦੇ ਯੂ.ਐੱਸ. ਡਿਫ਼ੈਂਸ ਸਪੈਂਡਿੰਗ ਬਿਲ (ਨੈਸ਼ਨਲ ਡਿਫੈਂਸ ਅਥੋਰਾਈਜ਼ੇਸ਼ਨ ਐਕਟ) ’ਤੇ ਵੀਟੋ ਲਾਇਆ ਸੀ। ਵੀਟੋ ਲਗਾ ਕੇ ਟਰੰਪ ਨੇ ਸੰਕੇਤ ਦਿੱਤੇ ਕਿ ਅਮਰੀਕੀ ਰਾਜਨੀਤੀ ਵਿਚ ਅਜੇ ਵੀ ਉਹ ਰਾਸ਼ਟਰਪਤੀ ਵਾਂਗ ਵਿਵਹਾਰ ਕਰ ਰਹੇ ਹਨ। ਬੇਸ਼ਕ ਉਹ ਚੋਣ ਹਾਰ ਗਏ ਹਨ ਪਰ ਕਾਂਗਰਸ ਵਿਚਲੇ ਉਸਦੇ ਸਹਿਯੋਗੀਆਂ ਨੇ ਉਸਦੀਆਂ ਯੋਜਨਾਵਾਂ ’ਤੇ ਪਾਣੀ ਫੇਰ ਦਿੱਤਾ ਹੈ। ਦਰਅਸਲ ਡਿਫ਼ੈਂਸ ਸਪੈਂਡਿੰਗ ਬਿਲ ਅਮਰੀਕੀ ਕਾਂਗਰਸ ਦੇ ਦੋਵਾਂ ਸਦਨਾਂ ਵਿੱਚ ਬਹੁਮਤ ਨਾਲ ਪਾਸ ਕੀਤਾ ਗਿਆ ਸੀ। ਟਰੰਪ ਨੂੰ ਪਹਿਲੀ ਵਾਰ ਉਸ ਦੀ ਰਿਪਬਲਿਕਨ ਪਾਰਟੀ ਦੇ ਲੋਕਾਂ ਨੇ ਵੱਡਾ ਝਟਕਾ ਦਿੱਤਾ। ਉਸਦੇ ਵੀਟੋ ਨੂੰ ਰੱਦ ਕਰਵਾਉਣ ਲਈ ਰਿਪਬਲੀਕਨ ਪਾਰਟੀ ਦੇ ਮੈਂਬਰਾਂ ਸੈਨੇਟ ਵਿੱਚ ਅਹਿਮ ਭੂਮਿਕਾ ਨਿਭਾਈ। ਅਮਰੀਕੀ ਕਾਂਗਰਸ ਦੇ ਪ੍ਰਤੀਨਿਧੀ ਸਭਾ ’ਚ ਡੈਮੋਕ੍ਰੇਟਿਕ ਪਾਰਟੀ ਦਾ ਬਹੁਮਤ ਹੈ, ਜਦਕਿ ਸੈਨੇਟ ਵਿਚ ਟਰੰਪ ਦੀ ਪਾਰਟੀ ਦਾ ਬਹੁਮਤ ਹੈ ਪਰ ਵੀਟੋ ਦੀਆਂ ਦੋਵੇਂ ਥਾਵਾਂ ’ਤੇ ਟਰੰਪ ਨੂੰ ਵੱਡਾ ਝਟਕਾ ਲੱਗਾ ਹੈ।
ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ
ਕਿਉਂ ਨਾਰਾਜ਼ ਹਨ ਟਰੰਪ?
ਆਖ਼ਰ ਟਰੰਪ ਅਮਰੀਕੀ ਰੱਖਿਆ ਖ਼ਰਚੇ ਦੇ ਬਿੱਲ ਤੋਂ ਨਾਰਾਜ਼ ਕਿਉਂ ਸਨ? ਇਹ ਸਵਾਲ ਲਾਜ਼ਮੀ ਹੈ। ਟਰੰਪ ਦਾ ਦੋਸ਼ ਹੈ ਕਿ ਅਮਰੀਕੀ ਰੱਖਿਆ ਖਰਚੇ ਦੇ ਬਿੱਲ ਵਿੱਚ ਉਨ੍ਹਾਂ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਗਿਆ ਹੈ। ਉਸ ਦੀ ਵਿਦੇਸ਼ ਨੀਤੀ ਨੂੰ ਨੁਕਸਾਨ ਪਹੁੰਚਾਇਆ ਗਿਆ, ਜਿਸ ਨੂੰ ਉਸਨੇ ਚਾਰ ਸਾਲਾਂ ਵਿੱਚ ਇੱਕ ਗਤੀ ਦਿੱਤੀ ਸੀ। ਟਰੰਪ ਦਾ ਦੋਸ਼ ਸੀ ਕਿ ਬਿੱਲ ’ਚ ਉਸ ਦੀ 'ਅਮਰੀਕਾ ਪਹਿਲਾਂ' ਨੀਤੀ ਨੂੰ ਠੇਸ ਪਹੁੰਚਾਈ ਗਈ ਹੈ। ਦਰਅਸਲ, ਟਰੰਪ ਦੀ ਨਾਰਾਜ਼ਗੀ ਇਸ ਗੱਲ ’ਤੇ ਜ਼ਿਆਦਾ ਸੀ ਕਿ ਬਿੱਲ ’ਚ ਵਿਦੇਸ਼ਾਂ ਵਿਚ ਤਾਇਨਾਤ ਅਮਰੀਕੀ ਫੌਜਾਂ ਦੀ ਵਾਪਸੀ ਨੂੰ ਲੈ ਕੇ ਲਏ ਜਾ ਰਹੇ ਫ਼ੈਸਲਿਆਂ ਉੱਤੇ ਸਵਾਲ ਖੜੇ ਕਰ ਦਿੱਤੇ ਸਨ।
ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਇਸੇ ਕਰਕੇ ਟਰੰਪ ਬਹੁਤ ਨਾਰਾਜ਼ ਸਨ। ਆਖ਼ਰ ਟਰੰਪ ਕਿਸ ਦੇ ਫ਼ਾਇਦੇ ਲਈ ਦੁਨੀਆ ਦੇ ਵੱਖ-ਵੱਖ ਇਲਾਕਿਆਂ ਵਿੱਚ ਤਾਇਨਾਤ ਅਮਰੀਕੀ ਫੌਜਾਂ ਦੀ ਵਾਪਸੀ ਦਾ ਆਦੇਸ਼ ਦੇ ਰਹੇ ਸਨ? ਅਮਰੀਕੀ ਰੱਖਿਆ ਖ਼ਰਚੇ ਦੇ ਬਿੱਲ ਵਿਚ ਅਮਰੀਕੀ ਸੈਨਿਕਾਂ ਦੀ ਵਾਪਸੀ ਨੂੰ ਲੈ ਕੇ ਕਿਉਂ ਚਰਚਾ ਕੀਤੀ ਗਈ, ਜਿਸ ਦਾ ਆਦੇਸ਼ ਟਰੰਪ ਦੇ ਰਹੇ ਹਨ? ਪੱਕੇ ਤੌਰ ’ਤੇ ਇਹ ਬਹਿਸ ਦਾ ਵਿਸ਼ਾ ਹੈ। ਅਮਰੀਕਾ ਵਿਚ ਟਰੰਪ ਦੀ ਵਿਦੇਸ਼ ਨੀਤੀ 'ਤੇ ਬਹਿਸ ਸ਼ੁਰੂ ਹੋ ਗਈ ਹੈ। ਯੂ.ਐੱਸ. ਕਾਂਗਰਸ ਦੇ ਕੁਝ ਮੈਂਬਰਾਂ ਨੇ ਸਪੱਸ਼ਟ ਕਿਹਾ ਹੈ ਕਿ ਟਰੰਪ ਵਿਦੇਸ਼ਾਂ ਵਿੱਚ ਤਾਇਨਾਤ ਅਮਰੀਕੀ ਸੈਨਿਕਾਂ ਨੂੰ ਵਾਪਸ ਬੁਲਾਉਣ ਦਾ ਫ਼ੈਸਲਾ ਲੈ ਕੇ ਰੂਸ ਦੀ ਮਦਦ ਕਰਨਾ ਚਾਹੁੰਦੇ ਹਨ। ਅਮਰੀਕੀ ਰੱਖਿਆ ਖ਼ਰਚੇ ਦੇ ਬਿੱਲ ਵਿੱਚ ਵਿਦੇਸ਼ਾਂ ਤੋਂ ਫ਼ੌਜਾਂ ਦੀ ਵਾਪਸੀ ਨੂੰ ਲੈ ਕੇ ਟਰੰਪ ਦੇ ਫ਼ੈਸਲੇ ’ਤੇ ਸਵਾਲ ਚੁੱਕੇ ਗਏ ਹਨ।
ਪੜ੍ਹੋ ਇਹ ਵੀ ਖ਼ਬਰ - ਕੰਮਚੋਰ ਤੇ ਗੱਲਾਂ ਨੂੰ ਲੁਕਾ ਕੇ ਰੱਖਣ ਵਾਲੇ ਹੁੰਦੇ ਨੇ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਹੈਰਾਨੀਜਨਕ ਗੱਲਾਂ
ਟਰੰਪ ਦਾ ਦਾਅਵਾ
ਵਿਦੇਸ਼ਾਂ ਵਿਚ ਤਾਇਨਾਤ ਫੌਜਾਂ ਦੀ ਵਾਪਸੀ ਦੇ ਆਦੇਸ਼ 'ਤੇ ਸ਼ਰਤਾਂ ਲਗਾਈਆਂ ਗਈਆਂ ਹਨ। ਸੈਨਿਕ ਵਿਭਾਗ ਨੂੰ ਕਿਹਾ ਗਿਆ ਕਿ ਵਿਦੇਸ਼ ਵਿਚ ਤਾਇਨਾਤ ਫ਼ੌਜਾਂ ਦੀ ਵਾਪਸੀ ਦੇ ਸੰਬੰਧ ਵਿਚ ਫ਼ੈਸਲਾ ਲੈਣ ਤੋਂ ਪਹਿਲਾਂ ਇਕ ਪ੍ਰਮਾਣ ਪੱਤਰ ਪੇਸ਼ ਕੀਤਾ ਜਾਵੇ ਕਿ ਇਸ ਫ਼ੈਸਲੇ ਨਾਲ ਅਮਰੀਕਾ ਦੇ ਰਾਸ਼ਟਰੀ ਹਿੱਤਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ। ਇਸੇ ਤੋਂ ਟਰੰਪ ਜ਼ਿਆਦਾ ਗੁੱਸੇ ਹੋ ਗਏ। ਦਰਅਸਲ, ਟਰੰਪ ਅਫਗਾਨਿਸਤਾਨ, ਜਰਮਨੀ ਅਤੇ ਦੱਖਣੀ ਕੋਰੀਆ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਦੀ ਗੱਲ ਕਰ ਚੁੱਕੇ ਹਨ। ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਹੁਣ ਤੱਕ ਨਾ ਖ਼ਤਮ ਹੋਣ ਵਾਲੀ ਲੜਾਈ ਲੜ ਰਿਹਾ ਹੈ। ਇਸ ਦਾ ਨੁਕਸਾਨ ਅਮਰੀਕਾ ਨੂੰ ਹੋਇਆ ਹੈ। ਉਸ ਦਾ ਉਹ ਲਗਾਤਾਰ ਵਿਰੋਧ ਕਰ ਰਹੇ ਹਨ, ਕਿਉਂਕਿ ਇਸ ਨਾਲ ਅਮਰੀਕਾ ਦਾ ਨੁਕਸਾਨ ਹੋ ਰਿਹਾ ਹੈ। ਟਰੰਪ ਦਾ ਤਰਕ ਹੈ ਕਿ ਉਹ ਜਰਮਨੀ, ਅਫਗਾਨਿਸਤਾਨ ਅਤੇ ਦੱਖਣੀ ਕੋਰੀਆ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਚਾਹੁੰਦੇ ਹਨ।ਅਫਗਾਨਿਸਤਾਨ, ਦੱਖਣੀ ਕੋਰੀਆ ਅਤੇ ਜਰਮਨੀ ਤੋਂ ਅਮਰੀਕੀ ਫ਼ੌਜਾਂ ਦੀ ਵਾਪਸੀ ਕਰਨ ਦੇ ਟਰੰਪ ਦੇ ਇਰਾਦੇ ’ਤੇ ਕਈ ਤਰ੍ਹਾਂ ਦੇ ਸ਼ੱਕੀ ਸਵਾਲ ਪੈਦਾ ਹੋਣੇ ਲਾਜ਼ਮੀ ਹਨ। ਦਰਅਸਲ, ਦੱਖਣੀ ਕੋਰੀਆ ਅਤੇ ਉੱਤਰੀ ਕੋਰੀਆ ਦਾ ਟਕਰਾਅ ਪੁਰਾਣਾ ਹੈ। ਦੱਖਣੀ ਕੋਰੀਆ ਵਿਚ ਯੂ.ਐੱਸ.ਮਿਜ਼ਾਈਲ ਰੱਖਿਆ ਪ੍ਰਣਾਲੀ ਥਾਡ ਤਾਇਨਾਤ ਹੈ। ਚੀਨ ਪਿਛਲੇ ਕਈ ਸਾਲਾਂ ਤੋਂ ਅਮਰੀਕੀ ਮਿਜ਼ਾਈਲ ਰੱਖਿਆ ਪ੍ਰਣਾਲੀ ਥਾਡ ਦੀ ਦੱਖਣੀ ਕੋਰੀਆ ਵਿਚ ਤਾਇਨਾਤੀ 'ਤੇ ਸਵਾਲ ਉਠਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਦੋ ਇਲਾਇਚੀਆਂ ਖਾਣ ਮਗਰੋਂ ਪੀਓ ਗਰਮ ਪਾਣੀ, ਹਮੇਸ਼ਾ ਲਈ ਦੂਰ ਹੋਣਗੀਆਂ ਇਹ ਬੀਮਾਰੀਆਂ
ਬਾਈਡਨ ਦੀ ਨੀਤੀ
ਅਮਰੀਕੀ ਕਾਂਗਰਸ ਦੇ ਦੋਵਾਂ ਸਦਨਾਂ ਨੇ ਅਮਰੀਕੀ ਰੱਖਿਆ ਖ਼ਰਚੇ ਦੇ ਬਿੱਲ 'ਤੇ ਲਾਏ ਵੀਟੋ ਨੂੰ ਰੱਦ ਕਰਨ ਦੇ ਕਈ ਸੰਕੇਤ ਦਿੱਤੇ ਹਨ। ਦਰਅਸਲ, ਟਰੰਪ ਦੇ ਖ਼ਿਲਾਫ਼ ਇਸ ਮੁੱਦੇ 'ਤੇ ਡੈਮੋਕਰੇਟਸ ਅਤੇ ਰਿਪਬਲੀਕਨ ਇਕੱਠੇ ਹੋ ਗਏ ਸਨ। ਸੰਕੇਤ ਇਹ ਹੈ ਕਿ ਬਾਇਡੇਨ ਦੀ ਵਿਦੇਸ਼ ਨੀਤੀ ਵਿਚ ਅਮਰੀਕੀ ਫੌਜੀ ਠਿਕਾਣਿਆਂ ਦੀ ਮਹੱਤਤਾ ਘੱਟ ਨਹੀਂ ਹੋਵੇਗੀ ਸਗੋਂ ਬਣੀ ਰਹੇਗੀ। ਸ਼ਾਇਦ ਟਰੰਪ ਦੇ ਉਨ੍ਹਾਂ ਫੈਸਲਿਆਂ ਨੂੰ ਬਾਈਡੇਨ ਬਦਲ ਦੇਣ, ਜਿਸ ’ਚ ਅਫਗਾਨਿਸਤਾਨ ਅਤੇ ਸੋਮਾਲੀਆ ਤੋਂ ਫੌਜ ਦੀ ਵਾਪਸੀ ਦਾ ਫ਼ੈਸਲਾ ਲਿਆ ਗਿਆ। ਟਰੰਪ ਨੇ ਅਫਗਾਨਿਸਤਾਨ ਵਿਚ ਸੈਨਾ ਦੀ ਤਾਕਤ ਵਧਾ ਕੇ 2500 ਕਰਨ ਦਾ ਫ਼ੈਸਲਾ ਕੀਤਾ। ਸੋਮਾਲੀਆ ਤੋਂ ਅਮਰੀਕੀ ਫੌਜਾਂ ਵਾਪਸ ਲੈਣ ਦੇ ਆਦੇਸ਼ ਦਿੱਤੇ ਗਏ ਹਨ। ਸੰਕੇਤ ਇਹ ਹੈ ਕਿ ਬਾਈਡੇਨ ਅਫਗਾਨਿਸਤਾਨ ਵਿੱਚ ਵੀ ਅਮਰੀਕੀ ਸੈਨਿਕਾਂ ਦੀ ਮਜ਼ਬੂਤ ਉਪਸਥਿਤੀ ਬਣਾਈ ਰੱਖੇਗਾ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਹਮੇਸ਼ਾ ਹੋਵੇਗਾ ਧਨ ’ਚ ਲਾਭ
ਨੋਟ: ਕੀ ਟਰੰਪ ਦੀਆਂ ਨੀਤੀਆਂ ਪਿੱਛੇ ਦੂਜੇ ਦੇਸ਼ਾਂ ਨੂੰ ਲਾਭ ਪਹੁੰਚਾਉਣ ਦੀ ਰਣਨੀਤੀ ਹੈ? ਕੁਮੈਂਟ ਕਰਕੇ ਦਿਓ ਜਵਾਬ
ਓਂਟਾਰੀਓ ਦੇ ਡਾਕਟਰ ਨੂੰ ਕੋਰੋਨਾ ਪਾਬੰਦੀਆਂ ਦੌਰਾਨ ਵਿਦੇਸ਼ ਯਾਤਰਾ ਕਰਨੀ ਪਈ ਮਹਿੰਗੀ
NEXT STORY