ਵਾਸ਼ਿੰਗਟਨ (ਪੀ.ਟੀ.ਆਈ.): ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨੇ ਦੱਸਿਆ ਕਿ ਅਫਗਾਨਿਸਤਾਨ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਜ਼ਲਮਯ ਖਲੀਲਜ਼ਾਦ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਨ੍ਹਾਂ ਦੀ ਥਾਂ ਡਿਪਲੋਮੈਟ ਥੌਮਸ ਵੈਸਟ ਲੈਣਗੇ। ਖਲੀਲਜ਼ਾਦ ਨੇ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਸ਼ਾਂਤੀ ਵਾਰਤਾ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਬਲਿੰਕੇਨ ਨੇ ਕਿਹਾ,“ਜਲਮੇ ਖਲੀਲਜ਼ਾਦ ਨੇ ਅਫਗਾਨਿਸਤਾਨ ਲਈ ਵਿਸ਼ੇਸ਼ ਦੂਤ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮੈਂ ਦਹਾਕਿਆਂ ਤੱਕ ਅਮਰੀਕੀ ਲੋਕਾਂ ਦੀ ਸੇਵਾ ਕਰਨ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।”
ਉਹਨਾਂ ਨੇ ਦੱਸਿਆ ਕਿ ਥਾਮਸ ਵੈਸਟ ਹੁਣ ਅਫਗਾਨਿਸਤਾਨ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਹੋਣਗੇ। ਵੈਸਟ ਪਹਿਲਾਂ ਉਪ-ਰਾਸ਼ਟਰਪਤੀ ਦੀ ਰਾਸ਼ਟਰੀ ਸੁਰੱਖਿਆ ਟੀਮ ਅਤੇ ਰਾਸ਼ਟਰੀ ਸੁਰੱਖਿਆ ਪਰਿਸ਼ਦ ਦਾ ਹਿੱਸਾ ਰਹੇ ਹਨ। ਹੁਣ ਉਹ ਕੂਟਨੀਤਕ ਕੋਸ਼ਿਸ਼ਾਂ ਦੀ ਅਗਵਾਈ ਕਰਨਗੇ, ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੇ ਬਿਊਰੋ ਦੇ ਸਕੱਤਰ ਅਤੇ ਸਹਾਇਕ ਸਕੱਤਰ ਨੂੰ ਸਲਾਹ ਦੇਣਗੇ ਅਤੇ ਅਮਰੀਕਾ ਨਾਲ ਨੇੜਿਓ ਤਾਲਮੇਲ ਕਰਨਗੇ।
ਪੜ੍ਹੋ ਇਹ ਅਹਿਮ ਖਬਰ-ਕੈਨੇਡਾ : ਪੰਜਾਬੀ ਮੂਲ ਦੇ ਰਾਜ ਧਾਲੀਵਾਲ ਕੈਲਗਰੀ ਤੋਂ ਬਣੇ ਜੇਤੂ
ਪੋਲੀਟਿਕੋ ਮੁਤਾਬਕ, ਖਲੀਲਜ਼ਾਦ ਨੇ ਆਪਣੇ ਅਸਤੀਫੇ ਵਿੱਚ ਲਿਖਿਆ,“ਅਫਗਾਨਿਸਤਾਨ ਸਰਕਾਰ ਅਤੇ ਤਾਲਿਬਾਨ ਵਿਚਕਾਰ ਰਾਜਨੀਤਿਕ ਪ੍ਰਣਾਲੀ ਉਸ ਤਰ੍ਹਾਂ ਕੰਮ ਨਹੀਂ ਕਰ ਸਕੀ ਜਿਸ ਦੀ ਕਲਪਨਾ ਕੀਤੀ ਗਈ ਸੀ। ਇਸ ਦੇ ਕਾਰਨ ਬਹੁਤ ਗੁੰਝਲਦਾਰ ਹਨ ਅਤੇ ਮੈਂ ਆਉਣ ਵਾਲੇ ਦਿਨਾਂ ਜਾਂ ਹਫ਼ਤਿਆਂ ਵਿੱਚ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਾਂਗਾ। ਉਹਨਾਂ ਨੇ ਅੱਗੇ ਕਿਹਾ,''ਇਸ ਤੋਂ ਅੱਗੇ ਹੁਣ ਮੈਂ ਨਾ ਸਿਰਫ ਇਸ 'ਤੇ ਚਰਚਾ ਕਰਾਂਗਾ ਕੀ ਹੋਇਆ ਸਗੋਂ ਅੱਗੇ ਕੀ ਕੀਤਾ ਜਾਣਾ ਚਾਹੀਦਾ ਹੈ।''
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
3 ਭਾਰਤੀ-ਅਮਰੀਕੀਆਂ ਸਮੇਤ 19 ਉਭਰਦੇ ਨੌਜਵਾਨ ਨੇਤਾ ਵ੍ਹਾਈਟ ਹਾਊਸ ਫੈਲੋ ਨਿਯੁਕਤ
NEXT STORY