ਵਾਸ਼ਿੰਗਟਨ (ਭਾਸ਼ਾ): ਵ੍ਹਾਈਟ ਹਾਊਸ ਨੇ 3 ਭਾਰਤੀ-ਅਮਰੀਕੀਆਂ ਸਮੇਤ 19 ਉਭਰਦੇ ਨੌਜਵਾਨ ਨੇਤਾਵਾਂ ਨੂੰ 2021-22 ਲਈ ਅਪਾਣੇ ਫੈਲੋ ਦੇ ਰੂਪ ਵਿਚ ਸੋਮਵਾਰ ਨੂੰ ਨਾਮਜ਼ਦ ਕੀਤਾ। ਵ੍ਹਾਈਟ ਹਾਊਸ ਫੈਲੋਸ਼ਿਪ ਪ੍ਰੋਗਰਾਮ ਤਹਿਤ ਵਿਭਿੰਨ ਪਿਛੋਕੜਾਂ ਦੇ ਪੇਸ਼ੇਵਰਾਂ ਨੂੰ ਚੁਣਿਆ ਜਾਂਦਾ ਹੈ, ਜੋ ਇਕ ਸਾਲ ਤੱਕ ਵ੍ਹਾਈਟ ਹਾਊਸ ਕਰਮੀਆਂ, ਕੈਬਨਿਟ ਮੰਤਰੀਆਂ ਅਤੇ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀਆਂ ਦੇ ਪੂਰੇ ਸਮੇਂ ਦੇ ਫੈਲੋ ਦੇ ਰੂਪ ਵਿਚ ਕੰਮ ਕਰਦੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਤਨਖ਼ਾਹ ਵੀ ਦਿੱਤੀ ਜਾਂਦੀ ਹੈ। ਇਸ ਸੂਚੀ ਵਿਚ ਜਗ੍ਹਾ ਬਣਾਉਣ ਵਾਲੇ 3 ਭਾਰਤੀ-ਅਮਰੀਕੀਆਂ ਵਿਚ ਕੈਲੀਫੋਰਨੀਆ ਦੇ ਸੰਨੀ ਪਟੇਲ ਅਤੇ ਜੋਏ ਬਾਸੂ ਅਤੇ ਨਿਊਜਰਸੀ ਦੇ ਆਕਾਸ਼ ਸਾਹ ਸ਼ਾਮਲ ਹਨ।
ਇਹ ਵੀ ਪੜ੍ਹੋ : ਭਾਰਤੀ-ਅਮਰੀਕੀ ਵਿਗਿਆਨੀ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਤ
‘ਪ੍ਰੈਜ਼ੀਡੈਂਟਸ ਕਮਿਸ਼ਨ ਆਫ ਵ੍ਹਾਈਟ ਹਾਊਸ ਫੈਲੋ’ ਨੇ ਇਸ ਵਾਰ ਫੈਲੋ ਚੁਣੇ ਗਏ ਨੌਜਵਾਨਾਂ ਨੂੰ ਇਸ ਪ੍ਰੋਗਰਾਮ ਦੇ ਇਤਿਹਾਸ ਦਾ ਸਭ ਤੋਂ ਵਿਭਿੰਨ ਵਰਗ ਕਰਾਰ ਦਿੱਤਾ ਸੀ। ਇਸ ਪ੍ਰੋਗਰਾਮ ਨੂੰ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ Çਲੰਡਨ ਬੀ ਜਾਨਸਨ ਨੇ 1964 ਵਿਚ ਸ਼ੁਰੂ ਕੀਤਾ ਸੀ। ਸੈਨ ਫ੍ਰਾਂਸਿਸਕੋ ਦੀ ਜੋਏ ਬਾਸੂ ਨੂੰ ਵ੍ਹਾਈਟ ਹਾਊਸ ਜੈਂਡਰ ਪਾਲਿਸੀ ਕੌਂਸਲ ਵਿਚ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਪ੍ਰਮਾਣਿਕ ਅਤੇ ਪ੍ਰਭਾਵਿਤ ਕਰਨ ਵਾਲੇ ਵਿਕਾਸ ਸਬੰਧੀ ਨਵੀਨਤਾਕਾਰੀ ਕਾਰੋਬਾਰਾਂ ਲਈ ਇਕ ਸੀਨੀਅਰ ਸਲਾਹਕਾਰ ਦੇ ਰੂਪ ਵਿਚ ਕੰਮ ਕਰ ਚੁੱਕੀ ਹੈ। ਉਹ ਟੀ.ਪੀ.ਜੀ. ਗ੍ਰੋਥ ਵਿਚ ਪਹਿਲੀ ਚੀਫ ਆਫ਼ ਸਟਾਫ਼ ਸੀ, ਜਿੱਥੇ ਉਨ੍ਹਾਂ ਨੇ ‘ਦਿ ਰਾਈਜ਼ ਫੰਡ’ ਦਾ ਨਿਰਮਾਣ ਕੀਤਾ, ਜੋ ਇਕ ਮਹੱਤਵਪੂਰਨ ਅਤੇ ਪ੍ਰਭਾਵੀ ਨਿਵੇਸ਼ ਮੰਚ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ 'ਚ ਸਿੱਖਾਂ 'ਤੇ ਹਮਲੇ ਦੇ ਦੋਸ਼ੀ ਵਿਸ਼ਾਲ ਜੂਡ ਨੂੰ ਭਾਰਤ ਕੀਤਾ ਗਿਆ ਡਿਪੋਰਟ
ਸੰਨੀ ਪਟੇਲ ਨੂੰ ਗ੍ਰਹਿ ਸੁਰੱਖਿਆ ਵਿਭਾਗ ਵਿਚ ਨਿਯੁਕਤ ਕੀਤਾ ਗਿਆ ਹੈ। ਪਟੇਲ ਇਕ ਬਾਲ ਅਤੇ ਕਿਸ਼ੋਰ ਮਨੋਵਿਗਿਆਨੀ ਅਤੇ ਜਨਤਕ ਸਿਹਤ ਡਾਕਟਰ ਹੈ, ਜੋ ਬੱਚਿਆਂ ਅਤੇ ਪਰਿਵਾਰਾਂ ਲਈ ਸਮਾਨ ਸਿਹਤ ਪ੍ਰਣਾਲੀਆਂ ਦਾ ਨਿਰਮਾਣ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਹਾਲ ਹੀ ਵਿਚ ਨਿਊਯਾਰਕ ਯੂਨੀਵਰਸਿਟੀ ਵਿਚ ਆਪਣੀ ਫੈਲੋਸ਼ਿਪ ਪੂਰੀ ਕੀਤੀ, ਜਿੱਥੇ ਉਨ੍ਹਾਂ ਨੇ ਬਾਲ ਕੈਂਸਰ ਕਲੀਨਿਕ ਵਿਚ ਮਾਨਸਿਕ ਸਿਹਤ ਸੇਵਾਵਾਂ ਸਬੰਧੀ ਇਕ ਮਾਡਲ ਬਣਾਇਆ ਸੀ। ਸੰਨੀ ਦੀਆਂ ਖੋਜਾਂ ਕਈ ਰਸਾਲਿਆਂ ਵਿਚ ਪ੍ਰਕਾਸ਼ਿਤ ਹੋਈਆਂ ਸਨ। ਉਨ੍ਹਾਂ ਦੀ ਖੋਜ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਵੀ ਪੇਸ਼ ਕੀਤਾ ਗਿਆ ਸੀ। ਆਕਾਸ਼ ਸ਼ਾਹ ਨੂੰ ਸਿਹਤ ਅਤੇ ਮਨੁੱਖੀ ਸੇਵਾ ਵਿਭਾਗ ਵਿਚ ਨਿਯੁਕਤ ਕੀਤਾ ਗਿਆ ਹੈ। ਹੈਕੇਨਸੈਕ ਮੈਰੀਡੀਅਨ ਹੈਲਥ ਦੇ ਐਮਰਜੈਂਸੀ ਰੂਮ ਵਿਚ ਡਾਕਟਰ ਦੇ ਰੂਪ ਵਿਚ ਸੇਵਾਵਾਂ ਦੇਣ ਵਾਲੇ ਸ਼ਾਹ ਨੇ ਕੋਵਿਡ-19 ਦੇ ਸ਼ੁਰੂਆਤੀ ਮਰੀਜ਼ਾਂ ਦੇ ਇਲਾਜ਼ ਵਿਚ ਮਦਦ ਕੀਤੀ ਸੀ।
ਇਹ ਵੀ ਪੜ੍ਹੋ : WHO ਨੇ ਭਾਰਤ ਬਾਇਓਟੈਕ ਤੋਂ ਮੰਗੀ ਹੋਰ ਜਾਣਕਾਰੀ, ਕਿਹਾ- 'Covaxin ’ਤੇ ਕਾਹਲੀ ਨਹੀਂ ਕਰ ਸਕਦੇ'
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੈਨੇਡਾ ਨਗਰ ਕੌਂਸਲ ਚੋਣਾਂ 'ਚ ਪੰਜਾਬੀ ਮੂਲ ਦੇ ਰਾਜ ਧਾਲੀਵਾਲ ਕੈਲਗਰੀ ਤੋਂ ਜੇਤੂ
NEXT STORY