ਵਾਸ਼ਿੰਗਟਨ- ਸੈਨੇਟਰ ਕਮਲਾ ਹੈਰਿਸ ਨੇ ਅਮਰੀਕਾ ਵਿਚ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕ੍ਰੇਟਿਕ ਉਮੀਦਵਾਰ ਦੇ ਤੌਰ 'ਤੇ ਪਹਿਲੀ ਵਾਰ ਭਾਰਤੀ-ਅਮਰੀਕੀ ਭਾਈਚਾਰੇ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੀ ਭਾਰਤੀ ਵਿਰਸੇ 'ਤੇ ਮਾਣ ਹੈ। ਹੈਰਿਸ ਨੇ ਇੰਡੀਅਨਜ਼ ਫਾਰ ਬਿਡੇਨ ਨੈਸ਼ਨਲ ਕੌਂਸਲ ਵਲੋਂ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਤ ਕਰਦੇ ਹੋਏ ਸ਼ਨੀਵਾਰ ਨੂੰ ਕਿਹਾ, "ਅੱਜ 15 ਅਗਸਤ, 2020 ਦੇ ਦਿਨ ਮੈਂ ਦੱਖਣੀ ਏਸ਼ੀਆਈ ਮੂਲ ਦੀ ਪਹਿਲੀ ਅਮਰੀਕੀ ਉਪ ਰਾਸ਼ਟਰਪਤੀ ਉਮੀਦਵਾਰ ਦੇ ਤੌਰ 'ਤੇ ਤੁਹਾਡੇ ਸਾਹਮਣੇ ਖੜ੍ਹੀ ਹਾਂ।"
ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕਾਂ ਅਤੇ ਅਮਰੀਕਾ ਵਿਚ ਭਾਰਤੀ-ਅਮਰੀਕੀ ਲੋਕਾਂ ਨੂੰ ਮੈਂ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੰਦੀ ਹਾਂ। ਪੂਰੇ ਭਾਰਤ ਵਿਚ ਪੁਰਸ਼ਾਂ ਤੇ ਬੀਬੀਆਂ ਨੇ 15 ਅਗਸਤ 1947 ਦੇ ਦਿਨ ਦੇਸ਼ ਦੀ ਆਜ਼ਾਦੀ ਦੀ ਘੋਸ਼ਣਾ ਦਾ ਜਸ਼ਨ ਮਨਾਇਆ ਸੀ। ਕਮਲਾ ਦਾ ਜਨਮ ਕੈਲੀਫੋਰਨੀਆ ਵਿਚ 20 ਅਕਤੂਬਰ 1964 ਨੂੰ ਹੋਇਆ ਸੀ। ਉਨ੍ਹਾਂ ਦੀ ਮਾਂ ਸ਼ਿਆਮਲਾ ਗੋਪਾਲਨ ਭਾਰਤ ਦੇ ਤਾਮਿਲਨਾਡੂ ਤੋਂ ਅਮਰੀਕਾ ਆਈ ਸੀ, ਜਦ ਕਿ ਉਸ ਦੇ ਪਿਤਾ ਡੋਨਾਲਡ ਜੇ ਹੈਰਿਸ ਜਮੈਕਾ ਤੋਂ ਅਮਰੀਕਾ ਆਏ ਸਨ।
ਉਨ੍ਹਾਂ ਦੱਸਿਆ ਉਸ ਦੀ ਮਾਂ ਉਸ ਸਮੇਂ 19 ਸਾਲ ਦੀ ਸੀ ਜਦ ਉਹ ਕੈਲੀਫੋਰਨੀਆ ਵਿਚ ਜਹਾਜ਼ ਤੋਂ ਉੱਤਰੀ ਸੀ। ਉਸ ਕੋਲ ਕੁਝ ਨਹੀਂ ਸੀ ਤੇ ਕੋਈ ਕੰਮ ਵੀ ਨਹੀਂ ਸੀ ਪਰ ਉਨ੍ਹਾਂ ਕੋਲ ਦਾਦੀ-ਦਾਦਾ ਤੇ ਮਾਂ-ਬਾਪ ਦੀ ਸਿੱਖਿਆ ਸੀ ਤੇ ਉਨ੍ਹਾਂ ਨੇ ਅਨਿਆਂ ਖਿਲਾਫ ਆਵਾਜ਼ ਚੁੱਕੀ।
ਉਨ੍ਹਾਂ ਭਾਰਤ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਬਚਪਨ ਵਿਚ ਮਦਰਾਸ ਵਿਚ ਆਪਣੇ ਨਾਨਾ ਜੀ ਨਾਲ ਘੁੰਮਣ ਜਾਂਦੀ ਸੀ ਤੇ ਉਹ ਉਸ ਨੂੰ ਨਾਇਕਾਂ ਦੀਆਂ ਕਹਾਣੀਆਂ ਸੁਣਾਉਂਦੇ ਸਨ। ਉਨ੍ਹਾਂ ਦੀ ਸਿੱਖਿਆ ਵੱਡਾ ਕਾਰਨ ਹੈ, ਜਿਨ੍ਹਾਂ ਕਾਰਨ ਮੈਂ ਅੱਜ ਇੱਥੇ ਹਾਂ।
ਪਾਕਿ 'ਚ ਕੋਰੋਨਾ ਮ੍ਰਿਤਕਾਂ ਦੀ ਗਿਣਤੀ ਹੋਈ 6,168
NEXT STORY