ਵਾਸ਼ਿੰਗਟਨ/ਕਾਬੁਲ(ਭਾਸ਼ਾ): ਅਮਰੀਕਾ ਨੇ ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡਾ ਖੇਤਰ ਵਿਚ ਮੌਜੂਦ ਆਪਣੇ ਸਾਰੇ ਨਾਗਰਿਕਾਂ ਨੂੰ ਤੁਰੰਤ ਇਲਾਕਾ ਛੱਡਣ ਦੀ ਅਪੀਲ ਕੀਤੀ ਹੈ। ਅਮਰੀਕਾ ਮੁਤਾਬਕ ਕਾਬੁਲ ਹਵਾਈ ਅੱਡੇ 'ਤੇ ਅਗਲੇ 24 ਤੋਂ 36 ਘੰਟੇ ਵਿਚ ਇਕ ਹੋਰ ਅੱਤਵਾਦੀ ਹਮਲਾ ਹੋਣ ਦਾ ਖਦਸ਼ਾ ਹੈ।ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਖੁਦ ਇਸ ਗੱਲ ਦਾ ਖਦਸ਼ਾ ਜ਼ਾਹਰ ਕੀਤਾ ਹੈ। ਅਮਰੀਕਾ ਨੇ ਖੇਤਰ ਦੀ ਖੁਫੀਆ ਜਾਣਕਾਰੀ ਮਿਲਣ 'ਤੇ ਆਪਣੇ ਨਾਗਰਿਕਾਂ ਨੂੰ ਇਹ ਅਪੀਲ ਕੀਤੀ।
ਪੜ੍ਹੋ ਇਹ ਅਹਿਮ ਖਬਰ - ਨਿਊਜ਼ੀਲੈਂਡ ਨੇ ਕਾਬੁਲ ਹਵਾਈ ਅੱਡੇ ਤੋਂ ਆਪਣੇ ਨਾਗਰਿਕਾਂ ਨੂੰ ਕੱਢਿਆ ਸੁਰੱਖਿਅਤ
ਵਿਦੇਸ਼ ਵਿਭਾਗ ਨੇ ਐਤਵਾਰ ਸਵੇਰੇ ਦਿੱਤੀ ਚਿਤਾਵਨੀ ਵਿਚ ਕਿਹਾ ਕਿ ਅਮਰੀਕੀ ਨਾਗਰਿਕਾਂ ਨੂੰ ਇਸ ਸਮੇਂ ਹਵਾਈ ਅੱਡੇ ਅਤੇ ਉਸ ਦੇ ਸਾਰੇ ਗੇਟਾਂ ਵੱਲ ਜਾਣ ਤੋਂ ਬਚਣਾ ਚਾਹੀਦਾ ਹੈ। ਉਸ ਨੇ ਖਾਸ ਤੌਰ 'ਤੇ ਦੱਖਣੀ (ਏਅਰਪੋਰਟ ਸਰਕਿਲ) ਗੇਟ ਅਤੇ ਹਵਾਈ ਅੱਡੇ ਦੇ ਉੱਤਰ-ਪੱਛਮ ਵੱਲ ਪੰਜਸ਼ੀਰ ਪੈਟਰੋਲ ਸਟੇਸ਼ਨ ਨੇੜੇ ਵਾਲੇ ਗੇਟ ਦਾ ਜ਼ਿਕਰ ਕੀਤਾ ਹੈ। ਗੌਰਤਲਬ ਹੈ ਕਿ ਹਵਾਈ ਅੱਡੇ 'ਤੇ ਵੀਰਵਾਰ ਨੂੰ ਆਤਮਘਾਤੀ ਬੰਬ ਹਮਲੇ ਵਿਚ ਘੱਟੋ-ਘੱਟ 169 ਅਫਗਾਨ ਨਾਗਰਿਕ ਅਤੇ ਅਮਰੀਕਾ ਦੇ 13 ਸੈਨਿਕ ਮਾਰੇ ਗਏ ਸਨ।
ਸੈਕਰਾਮੈਂਟੋ ’ਚ ਸੜਕ ਹਾਦਸੇ ਦੌਰਾਨ ਪੁਲਸ ਅਫਸਰ ਸਮੇਤ 2 ਪੰਜਾਬੀਆਂ ਦੀ ਮੌਤ
NEXT STORY