ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਅਫਰੀਕੀ ਮੂਲ ਦੇ ਗੈਰ ਗੋਰੋ ਨਾਗਰਿਕ ਜੌਰਜ ਫਲਾਈਡ ਦੀ ਪੁਲਸ ਹਿਰਾਸਤ ਵਿਚ ਮੌਤ ਦੇ ਬਾਅਦ ਕਈ ਦਿਨਾਂ ਤੋਂ ਇੱਥੇ ਵਿਰੋਧ ਪ੍ਰਦਰਸ਼ਨ ਜਾਰੀ ਹਨ। ਪ੍ਰਦਰਸ਼ਨ ਦੇ ਦੌਰਾਨ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਤਸਵੀਰ ਹਿਊਸਟਨ ਸ਼ਹਿਰ ਦੀ ਹੈ ਜਿਸ ਵਿਚ ਇਕ ਪੁਲਸ ਕਰਮੀ ਇਕ ਛੋਟੀ ਬੱਚੀ ਨੂੰ ਹੌਂਸਲਾ ਦਿੰਦੇ ਹੋਏ ਦਿਖਾਈ ਦੇ ਰਿਹਾ ਹੈ। ਲੱਖਾਂ ਲੋਕਾਂ ਨੇ ਇਸ ਤਸਵੀਰ ਨੂੰ ਲਾਈਕ ਕੀਤਾ ਹੈ।
ਅਸਲ ਵਿਚ ਜਦੋਂ ਮਾਰਚ ਹੋ ਰਿਹਾ ਸੀ ਤਾਂ ਕਰੀਬ 5 ਸਾਲ ਦੀ ਬੱਚੀ ਬੁਰੀ ਤਰ੍ਹਾਂ ਰੋਣ ਲੱਗੀ। ਉੱਥੇ ਮੌਜੂਦ ਪੁਲਸ ਕਰਮੀ ਨੇ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ। ਇਸ 'ਤੇ ਬੱਚੀ ਨੇ ਕਿਹਾ,''ਕੀ ਤੁਸੀਂ ਸਾਨੂੰ ਵੀ ਗੋਲੀ ਮਾਰ ਦਿਓਗੇ। ਅਜਿਹੇ ਵਿਚ ਪੁਲਸ ਕਰਮੀ ਨੇ ਬੱਚੀ ਨੂੰ ਗੋਦੀ ਵਿਚ ਲੈ ਕੇ ਕਿਹਾ ਕਿ ਉਹ ਉਹਨਾਂ ਦੀ ਸੁਰੱਖਿਆ ਦੇ ਲਈ ਹਨ। ਉਹਨਾਂ ਦੇ ਰਹਿੰਦੇ ਬੱਚੀ ਨੂੰ ਕੋਈ ਨੁਕਸਾਨ ਨਹੀਂ ਹੋ ਸਕਦਾ।'' ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਜ਼ਿਕਰਯੋਗ ਹੈ ਕਿ ਬੀਤੀ 25 ਮਈ ਨੂੰ ਅਮਰੀਕਾ ਦੇ ਮਿਨੀਪੋਲਿਸ ਵਿਚ ਇਕ ਪੁਲਸ ਅਧਿਕਾਰੀ ਡੇਰੇਕ ਚਾਉਵਿਨ ਨੇ ਗੈਰ ਗੋਰੇ ਜੌਰਜ ਫਲਾਈਡ ਦੇ ਗਲੇ ਨੂੰ ਗੋਡਿਆਂ ਵਿਚ ਕਈ ਮਿੰਟ ਦਬਾਈ ਰੱਖਿਆ ਸੀ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਦੇ ਬਾਅਦ ਅਮਰੀਕਾ ਅਤੇ ਦੁਨੀਆ ਭਰ ਵਿਚ ਪ੍ਰਦਰਸ਼ਨ ਹੋ ਰਹੇ ਹਨ। ਖਾਸ ਤੌਰ 'ਤੇ ਗੈਰ ਗੋਰੇ ਲੋਕਾਂ ਵਿਰੁੱਧ ਬੁਰੇ ਵਤੀਰੇ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। 46 ਸਾਲ ਦੇ ਜੌਰਜ ਫਲਾਈਡ ਦੀ ਮੌਤ ਦੇ ਬਾਅਦ ਪੂਰੇ ਅਮਰੀਕਾ ਵਿਚ ਹੋ ਰਹੇ ਪ੍ਰਦਰਸ਼ਨਾਂ ਕਾਰਨ ਕਈ ਰਾਜਾਂ ਵਿਚ ਕਰਫਿਊ ਲਗਾਇਆ ਗਿਆ ਹੈ।
ਜਾਰਜ ਫਲਾਇਡ ਦੇ ਸਮਰਥਨ 'ਚ ਲੰਡਨ 'ਚ ਵਿਰੋਧ ਪ੍ਰਦਰਸ਼ਨ, ਹੁਣ ਤੱਕ 23 ਪੁਲਸ ਅਧਿਕਾਰੀ ਜ਼ਖਮੀ
NEXT STORY