ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਕੋਰੋਨਾ ਮਹਾਮਾਰੀ ਦੌਰਾਨ ਇਨਡੋਰ ਸਮਰੱਥਾ ਅਤੇ ਪਾਰਕਿੰਗ ਦੀਆਂ ਸੀਮਾਵਾਂ ਦੇ ਬਾਵਜੂਦ ਇਸ ਹਫ਼ਤੇ ਸਲਾਨਾ ਮੋਟਰਸਾਈਕਲ ਰੈਲੀ ਲਈ ਹਜ਼ਾਰਾਂ ਲੋਕ ਫਲੋਰਿਡਾ ਦੇ ਡੇਟੋਨਾ ਬੀਚ 'ਤੇ ਆ ਰਹੇ ਹਨ। ਡੇਟੋਨਾ ਬੀਚ 'ਬਾਈਕ ਵੀਕ' ਦੇ ਤੌਰ 'ਤੇ ਸ਼ਹਿਰ ਦੀ 80ਵੀਂ ਵਰ੍ਹੇਗੰਢ ਨੂੰ ਮਨਾਉਂਦਾ ਹੈ, ਜੋ ਕਿ ਇਸ ਸਾਲ ਮਾਰਚ 5 ਤੋਂ 14 ਮਾਰਚ ਤੱਕ ਹੋਵੇਗਾ।ਇਸ ਦਾ ਇਸ਼ਤਿਹਾਰ ਦੁਨੀਆ ਦੀ ਸਭ ਤੋਂ ਵੱਡੀ ਮੋਟਰਸਾਈਕਲ ਰੈਲੀਆਂ ਵਿਚੋਂ ਇਕ ਵਜੋਂ ਦਿੱਤਾ ਜਾਂਦਾ ਹੈ ਅਤੇ ਸ਼ਹਿਰ ਦੇ ਅਧਿਕਾਰੀਆਂ ਅਨੁਸਾਰ ਇਸ ਵਾਰ 3 ਲੱਖ ਤੋਂ ਵੱਧ ਲੋਕਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ।
ਪੜ੍ਹੋ ਇਹ ਅਹਿਮ ਖਬਰ - ਇੰਡੋਨੇਸ਼ੀਆ 'ਚ ਫੁੱਟਿਆ ਜਵਾਲਾਮੁਖੀ, ਨਿਕਲਿਆ ਲਾਵਾ ਅਤੇ ਧੂੰਏਂ ਦਾ ਗੁਬਾਰ
ਡੇਟੋਨਾ ਰੀਜਨਲ ਚੈਂਬਰ ਆਫ ਕਾਮਰਸ ਦੇ ਕਾਰਜਕਾਰੀ ਉਪ ਪ੍ਰਧਾਨ ਅਤੇ ਸੀ.ਓ.ਓ. ਜੇਨੇਟ ਕਰਸੀ ਅਨੁਸਾਰ ਪਹਿਲਾਂ ਇਸ ਪੂਰੇ ਖੇਤਰ ਵਿੱਚ 10 ਦਿਨਾਂ ਦੌਰਾਨ 4 ਤੋਂ 5 ਲੱਖ ਦੇ ਵਿਚਕਾਰ ਅਨੁਮਾਨ ਲਗਾਇਆ ਗਿਆ ਸੀ ਪਰ ਕੋਰੋਨਾ ਕਾਰਨ ਹੁਣ ਇਹ ਅਨੁਮਾਨ ਲੱਗਭਗ 3 ਲੱਖ ਤੋਂ ਵੱਧ ਲੋਕਾਂ ਦਾ ਹੋਵੇਗਾ ਅਤੇ ਕੋਰੋਨਾ ਤੋਂ ਸੁਰੱਖਿਆ ਦੇ ਮੱਦੇਨਜ਼ਰ ਸੀ.ਡੀ.ਸੀ. ਦੇ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਵੀ ਉਪਾਅ ਕੀਤੇ ਜਾ ਰਹੇ ਹਨ।ਪਿਛਲੀਆਂ ਗਰਮੀਆਂ ਵਿੱਚ 4 ਲੱਖ ਤੋਂ ਵੱਧ ਲੋਕ ਸਟੂਰਗਿਸ ਮੋਟਰਸਾਈਕਲ ਰੈਲੀ ਲਈ ਸਾਊਥ ਡਕੋਟਾ ਪਹੁੰਚੇ ਸਨ, ਜਿਸ ਦੇ ਕੁੱਝ ਸਮੇਂ ਬਾਅਦ ਹੀ ਦੱਖਣੀ ਡਕੋਟਾ, ਵਿਸਕਾਨਸਿਨ, ਨੇਬਰਾਸਕਾ, ਮੋਂਟਾਨਾ, ਨੌਰਥ ਡਕੋਟਾ, ਵੋਮਿੰਗ ਅਤੇ ਵਾਸ਼ਿੰਗਟਨ ਦੇ ਸੈਂਕੜੇ ਕੋਰੋਨਾ ਕੇਸ ਸਾਹਮਣੇ ਆਏ ਸਨ।
ਇੰਡੋਨੇਸ਼ੀਆ 'ਚ ਫੁੱਟਿਆ ਜਵਾਲਾਮੁਖੀ, ਨਿਕਲਿਆ ਲਾਵਾ ਅਤੇ ਧੂੰਏਂ ਦਾ ਗੁਬਾਰ
NEXT STORY